Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUN 10, 2025

    6:27:43 PM

  • punjab government s big decision regarding pension

    ਪੈਨਸ਼ਨ ਨੂੰ ਲੈ ਕੇ ਅਹਿਮ ਖ਼ਬਰ, ਪੰਜਾਬ ਸਰਕਾਰ ਨੇ...

  • wedding  marriage  groom  bride

    ਮੋਗਾ ਬਰਾਤ ਲੈ ਕੇ ਪੁੱਜਿਆ ਲਾੜਾ, ਨਾ ਲਾੜੀ ਮਿਲੀ ਨਾ...

  • electricity punjab powercom

    ਪੰਜਾਬ 'ਚ ਬਿਜਲੀ ਦੀ ਮੰਗ ਨੇ ਟੱਪੇ ਹੱਦ-ਬੰਨੇ,...

  • toll plaza punjab vehicles

    ਪੰਜਾਬ ਦੇ ਇਸ ਮਹਿੰਗੇ ਟੋਲ ਪਲਾਜ਼ੇ 'ਤੇ ਪੈ ਗਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਕੀ ਹੈ ਲੋਹੜੀ ਦੇ ਪਵਿੱਤਰ ਤਿਉਹਾਰ ਦੀ ਮਹੱਤਤਾ? ਜਾਣੋ ਕਿਉਂ 'ਦੁੱਲਾ ਭੱਟੀ' ਨੂੰ ਕੀਤਾ ਜਾਂਦੈ ਯਾਦ

PUNJAB News Punjabi(ਪੰਜਾਬ)

ਕੀ ਹੈ ਲੋਹੜੀ ਦੇ ਪਵਿੱਤਰ ਤਿਉਹਾਰ ਦੀ ਮਹੱਤਤਾ? ਜਾਣੋ ਕਿਉਂ 'ਦੁੱਲਾ ਭੱਟੀ' ਨੂੰ ਕੀਤਾ ਜਾਂਦੈ ਯਾਦ

  • Edited By Sunita,
  • Updated: 13 Jan, 2022 08:34 AM
Jalandhar
lohri 2022 what is the significance of the holy festival of lohri
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) - ਭਾਰਤ ਤਿਉਹਾਰਾਂ ਦਾ ਦੇਸ਼ ਹੈ। ਸਾਲ ਦੇ 12 ਮਹੀਨਿਆਂ 'ਚੋਂ ਕੋਈ ਵੀ ਅਜਿਹਾ ਮਹੀਨਾ ਨਹੀਂ, ਜਦੋਂ ਕੋਈ ਤਿਉਹਾਰ ਨਾ ਮਨਾਇਆ ਜਾਂਦਾ ਹੋਵੇ। ਭਾਰਤ ਦਾ ਸਮੁੱਚਾ ਜਨ-ਜੀਵਨ ਤਿਉਹਾਰਾਂ ਨਾਲ ਜੁੜਿਆ ਹੈ। ਇਸੇ ਤਰ੍ਹਾਂ ਮਾਘੀ ਤੋਂ ਇਕ ਦਿਨ ਪਹਿਲਾਂ 'ਲੋਹੜੀ ਦਾ ਤਿਉਹਾਰ' ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੇ ਅਰਥ 'ਤਿਲ+ਰਿਓੜੀ' ਤੋਂ ਹਨ। ਤਿਲ ਤੇ ਰਿਓੜੀ ਦਾ ਤਿਉਹਾਰ ਹੋਣ ਕਾਰਨ ਇਸ ਦਾ ਪੁਰਾਤਨ ਨਾਂ 'ਤਿਲੋੜੀ' ਸੀ, ਜੋ ਸਮੇਂ ਨਾਲ ਬਦਲਦਾ-ਬਦਲਦਾ 'ਲੋਹੜੀ' ਬਣ ਗਿਆ। ਇਹ ਤਿਉਹਾਰ ਪੰਜਾਬ ਦੇ ਹਰ ਘਰ 'ਚ ਮਨਾਇਆ ਜਾਂਦਾ ਹੈ।

ਲੋਹੜੀ ਤੋਂ ਕਈ ਦਿਨ ਪਹਿਲਾਂ ਛੋਟੇ ਬੱਚੇ ਘਰ-ਘਰ ਜਾ ਕੇ ਪਾਥੀਆਂ, ਬਾਲਣ ਤੇ ਪੈਸੇ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਸਨ, ਜਿਸ ਘਰ 'ਚ ਮੁੰਡੇ ਦਾ ਜਨਮ ਜਾਂ ਨਵਾਂ ਵਿਆਹ ਹੋਇਆ ਹੋਵੇ, ਉਨ੍ਹਾਂ ਵੱਲੋਂ ਬੱਚਿਆਂ ਨੂੰ ਮੂੰਗਫਲੀ, ਰਿਓੜੀਆਂ, ਤਿਲ, ਪੈਸੇ ਆਦਿ ਖ਼ੁਸ਼ੀ ਵਜੋਂ ਦਿੱਤੇ ਜਾਂਦੇ ਹਨ। ਤੋਤਲੀਆਂ ਆਵਾਜ਼ਾਂ 'ਚ ਲੋਹੜੀ ਦੇ ਗੀਤ ਗਾਉਂਦੇ ਬੱਚੇ ਬੜੇ ਪਿਆਰੇ ਲੱਗਦੇ ਹਨ। ਪਹਿਲਾਂ ਸਿਰਫ਼ ਪੁੱਤਰ ਦੇ ਪੈਦਾ ਹੋਣ 'ਤੇ ਹੀ ਲੋਹੜੀ ਪਾਈ ਜਾਂਦੀ ਸੀ ਪਰ ਅਜੋਕੇ ਪੜ੍ਹੇ-ਲਿਖੇ ਸਮਾਜ 'ਚ ਲੜਕੇ ਤੇ ਲੜਕੀ 'ਚ ਕੋਈ ਫ਼ਰਕ ਨਹੀਂ ਸਮਝਿਆ ਜਾਂਦਾ ਤੇ ਹੁਣ ਲੋਕ ਧੀਆਂ ਦੀ ਲੋਹੜੀ ਵੀ ਪਾਉਣ ਲੱਗੇ ਹਨ। ਇਸ ਦਿਨ ਗਲੀ-ਮੁਹੱਲੇ ਦੇ ਲੋਕ ਧੂਣੀ ਬਾਲ ਕੇ ਇਕੱਠੇ ਹੋ ਕੇ ਬੈਠਦੇ ਹਨ ਤੇ ਧੂਣੀ 'ਚ ਤਿਲ ਪਾਉਂਦੇ ਹੋਏ ਲੋਹੜੀ ਦੇ ਗੀਤ ਗਾਉਂਦੇ ਹਨ : -

ਈਸਰ ਆ, ਦਲਿੱਦਰ ਜਾ,
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।

ਜਿਸ ਦਾ ਅਰਥ ਹੈ ਕਿ ਈਸ਼ਵਰ ਦੀ ਮਿਹਰ ਹੋਵੇ, ਦੁੱਖ-ਕਲੇਸ਼ ਨਾ ਆਉਣ ਤੇ ਸਾਰੇ ਕਲੇਸ਼ਾਂ ਦੀ ਜੜ੍ਹ ਸੜ ਜਾਵੇ। ਇਸ ਤਿਉਹਾਰ ਦਾ ਸਬੰਧ ਬਦਲਦੇ ਮੌਸਮ ਨਾਲ ਵੀ ਹੈ।

PunjabKesari

ਲੋਹੜੀ ਦੀ ਪੁਰਾਤਨ ਗਾਥਾ
ਪੁਰਤਾਨ ਗਾਥਾ ਅਨੁਸਾਰ, ਇਸ ਤਿਉਹਾਰ ਦਾ ਸਬੰਧ ਇਕ ਭੱਟੀ ਸਰਦਾਰ 'ਦੁੱਲੇ' ਨਾਲ ਵੀ ਹੈ। ਇਕ ਗ਼ਰੀਬ ਬ੍ਰਾਹਮਣ ਦੀਆਂ ਦੋ ਧੀਆਂ ਸਨ ਸੁੰਦਰੀ ਤੇ ਮੁੰਦਰੀ। ਗ਼ਰੀਬ ਬ੍ਰਾਹਮਣ ਨੇ ਆਪਣੀਆਂ ਧੀਆਂ ਦਾ ਰਿਸ਼ਤਾ ਕਿਸੇ ਥਾਂ ਪੱਕਾ ਕੀਤਾ ਹੋਇਆ ਸੀ ਪਰ ਉੱਥੋਂ ਦੇ ਪਾਪੀ ਤੇ ਜ਼ਾਲਮ ਹਾਕਮ ਨੇ ਉਸ ਬ੍ਰਾਹਮਣ ਦੀਆਂ ਧੀਆਂ ਦੀ ਸੁੰਦਰਤਾ ਬਾਰੇ ਸੁਣ ਕੇ ਉਨ੍ਹਾਂ ਨੂੰ ਜ਼ੋਰੀਂ ਆਪਣੇ ਘਰ ਰੱਖਣ ਦੀ ਠਾਣ ਲਈ। ਸਾਜ਼ਿਸ਼ ਦਾ ਪਤਾ ਲੱਗਣ 'ਤੇ ਗ਼ਰੀਬ ਬ੍ਰਾਹਮਣ ਨੇ ਮੁੰਡੇ ਵਾਲਿਆਂ ਨੂੰ ਆਖਿਆ ਕਿ ਉਹ ਉਸ ਦੀਆਂ ਧੀਆਂ ਨੂੰ ਵਿਆਹ ਤੋਂ ਪਹਿਲਾਂ ਆਪਣੇ ਘਰ ਲੈ ਜਾਣ ਪਰ ਮੁੰਡੇ ਵਾਲੇ ਵੀ ਉਸ ਜ਼ਾਲਮ ਹਾਕਮ ਤੋਂ ਡਰ ਕੇ ਮੁੱਕਰ ਗਏ। ਜਦੋਂ ਗ਼ਰੀਬ ਬ੍ਰਾਹਮਣ ਨਿਰਾਸ਼ ਹੋ ਕੇ ਘਰ ਵਾਪਸ ਆ ਰਿਹਾ ਸੀ ਤਾਂ ਅਚਾਨਕ ਉਸ ਦਾ ਮੇਲ ਦੁੱਲਾ ਭੱਟੀ ਨਾਲ ਹੋਇਆ, ਜੋ ਹਾਲਾਤ ਵੱਸ ਡਾਕੂ ਬਣ ਚੁੱਕਾ ਸੀ।
ਗ਼ਰੀਬ ਬ੍ਰਾਹਮਣ ਦੀ ਵਿੱਥਿਆ ਸੁਣ ਕੇ ਦੁੱਲਾ ਭੱਟੀ ਨੇ ਉਸ ਬ੍ਰਾਹਮਣ ਦੀ ਸਹਾਇਤਾ ਕਰਨ ਤੇ ਉਸ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਬਣਾ ਕੇ ਵਿਆਹੁਣ ਦਾ ਵਚਨ ਦਿੱਤਾ। ਦੁੱਲਾ ਭੱਟੀ ਮੁੰਡੇ ਵਾਲਿਆਂ ਦੇ ਘਰ ਗਿਆ ਤੇ ਰਾਤ ਦੇ ਹਨ੍ਹੇਰੇ 'ਚ ਜੰਗਲ ਨੂੰ ਅੱਗ ਲਾ ਕੇ ਬ੍ਰਾਹਮਣ ਦੀਆਂ ਧੀਆਂ ਦਾ ਵਿਆਹ ਕਰਵਾ ਦਿੱਤਾ ਪਰ ਉਸ ਸਮੇਂ ਦੁੱਲਾ ਭੱਟੀ ਕੋਲ ਸ਼ਗਨ ਵਜੋਂ ਦੇਣ ਲਈ ਸਿਰਫ਼ ਸ਼ੱਕਰ ਹੀ ਸੀ, ਜੋ ਉਸ ਨੇ ਕੁੜੀਆਂ ਦੀ ਝੋਲੀ ਪਾ ਦਿੱਤੀ।
ਬਾਅਦ 'ਚ ਹਰ ਸਾਲ ਇਸ ਘਟਨਾ ਨੂੰ ਯਾਦ ਕਰਦਿਆਂ ਇਹ ਤਿਉਹਾਰ ਮਨਾਇਆ ਜਾਣ ਲੱਗਾ। ਲੋਹੜੀ ਵਾਲੇ ਦਿਨ ਛੋਟੇ-ਛੋਟੇ ਬੱਚੇ ਘਰ-ਘਰ ਜਾ ਕੇ ਗੀਤ ਗਾਉਂਦੇ ਹਨ, ਜਿਸ ਵਿਚ ਇਸ ਘਟਨਾ ਦਾ ਜ਼ਿਕਰ ਆਉਂਦਾ ਹੈ :-

ਸੁੰਦਰ ਮੁੰਦਰੀਏ, ਹੋ!
ਤੇਰਾ ਕੌਣ ਵਿਚਾਰਾ, ਹੋ!
ਦੁੱਲਾ ਭੱਟੀ ਵਾਲਾ, ਹੋ!
ਦੁੱਲੇ ਧੀ ਵਿਆਹੀ, ਹੋ!
ਸੇਰ ਸ਼ੱਕਰ ਪਾਈ, ਹੋ!
ਕੁੜੀ ਦਾ ਸਾਲੂ ਪਾਟਾ, ਹੋ!
ਕੁੜੀ ਦਾ ਜੀਵੇ ਚਾਚਾ, ਹੋ...

PunjabKesari

ਆਪਸੀ ਪ੍ਰੇਮ-ਪਿਆਰ ਦਾ ਪ੍ਰਤੀਕ ਹੈ 'ਲੋਹੜੀ ਦਾ ਤਿਉਹਾਰ'
ਇਹ ਤਿਉਹਾਰ ਲੋਕਾਂ ਦੇ ਆਪਸੀ ਪਿਆਰ ਦਾ ਪ੍ਰਤੀਕ ਹੈ। ਇਸ ਦਿਨ ਸ਼ਾਮ ਨੂੰ ਖਿਚੜੀ ਬਣਾਈ ਜਾਂਦੀ ਹੈ ਤੇ ਅਗਲੇ ਦਿਨ ਸਵੇਰੇ ਖਾਧੀ ਜਾਂਦੀ ਹੈ, ਜਿਸ ਨੂੰ 'ਪੋਹ ਰਿੱਧੀ ਤੇ ਮਾਘ ਖਾਧੀ' ਕਿਹਾ ਜਾਂਦਾ ਹੈ।
ਆਧੁਨਿਕਤਾ ਵੱਸ ਅੱਜ ਇਸ ਤਿਉਹਾਰ ਨੂੰ ਮਨਾਉਣ ਦੇ ਢੰਗ ਬਦਲ ਰਹੇ ਹਨ। ਅਜੋਕੇ ਸਮਾਜ ਦੇ ਰਸਮਾਂ-ਰਿਵਾਜ਼, ਰਹਿਣ-ਸਹਿਣ ਦੇ ਢੰਗ ਵੀ ਪਹਿਲਾਂ ਵਰਗੇ ਨਹੀਂ ਰਹੇ ਤੇ ਸੋਚ ਵੀ ਨਿਰੰਤਰ ਬਦਲ ਰਹੀ ਹੈ। ਇਹੀ ਨਹੀਂ ਹੁਣ ਲੋਹੜੀ ਸਿਰਫ਼ ਆਪੋ-ਆਪਣੇ ਵਿਹੜਿਆਂ ਤਕ ਸਿਮਟ ਕੇ ਰਹਿ ਗਈ ਹੈ। ਲੋਹੜੀ ਦਾ ਤਿਉਹਾਰ ਵੱਖ-ਵੱਖ ਨਾਵਾਂ ਨਾਲ ਬਹੁਤ ਸਾਰੇ ਖ਼ੇਤਰਾਂ 'ਚ ਮਨਾਇਆ ਜਾਂਦਾ ਹੈ ਜਿਵੇਂ, ਸਿੰਧੀ ਲੋਕ ਇਸ ਨੂੰ 'ਲਾਲ-ਲੋਈ' ਆਖਦੇ ਹਨ, ਤਾਮਿਲਨਾਡੂ ਵਿਚ 'ਪੋਂਗਲ' ਤੇ ਆਂਧਰਾ ਪ੍ਰਦੇਸ਼ ਵਿਚ 'ਭੋਗੀ' ਨਾਂ ਨਾਲ ਲੋਹੜੀ ਨਾਲ ਮਿਲਦਾ-ਜੁਲਦਾ ਤਿਉਹਾਰ ਮਨਾਇਆ ਜਾਂਦਾ ਹੈ।

ਮਹਿੰਗਾਈ ਨੇ ਬਦਲਿਆ ਮਾਹੌਲ
ਅੱਜ-ਕੱਲ੍ਹ ਵੱਧਦੀ ਮਹਿੰਗਾਈ ਤੇ ਪੈਸੇ ਦੀ ਦੌੜ-ਭੱਜ ਵਾਲੀ ਜ਼ਿੰਦਗੀ ਨੇ ਮਾਹੌਲ ਬਦਲ ਕੇ ਰੱਖ ਦਿੱਤਾ ਹੈ। ਹੁਣ ਨਾ ਤਾਂ ਜੁਆਕ ਲੋਹੜੀ ਮੰਗਦੇ ਨਜ਼ਰ ਆਉਂਦੇ ਹਨ ਤੇ ਨਾ ਹੀ ਪਹਿਲਾਂ ਵਾਂਗ ਰਿਸ਼ਤਿਆਂ 'ਚ ਏਕਤਾ ਤੇ ਪ੍ਰਪੱਕਤਾ ਰਹੀ ਹੈ। ਹੁਣ ਲੋਕਾਂ ਵੱਲੋਂ ਮੁੰਡੇ ਦੀ ਲੋਹੜੀ ਲਈ ਵੀ ਵਿਆਹ ਵਾਂਗ ਪੈਲੇਸ ਬੁੱਕ ਕੀਤੇ ਜਾਂਦੇ ਹਨ। ਸਾਰਾ ਪ੍ਰੋਗਰਾਮ ਉੱਥੇ ਹੀ ਹੁੰਦਾ ਹੈ। ਲੋਕ ਬੇਗ਼ਾਨਿਆਂ ਦੀ ਤਰ੍ਹਾਂ ਆਉਂਦੇ ਹਨ ਤੇ ਸ਼ਗਨ ਦੇ ਕੇ ਚਲੇ ਜਾਂਦੇ ਹਨ। ਮੁੰਡੇ ਵਾਲਿਆਂ ਵੱਲੋਂ ਵੀ ਮਿਠਾਈ ਦਾ ਡੱਬਾ ਅਤੇ ਕਾਰਡ ਭੇਜ ਦਿੱਤਾ ਜਾਂਦਾ ਹੈ ਤੇ ਸ਼ਾਮ ਨੂੰ ਹਰ ਕੋਈ ਆਪਣੇ-ਆਪਣੇ ਘਰ 'ਚ ਵੱਖ-ਵੱਖ ਲੋਹੜੀ ਮਨਾਉਂਦੇ ਹਨ।

PunjabKesari

ਧੀਆਂ ਦੀ ਲੋਹੜੀ
ਅਜੋਕੀ ਲੋਹੜੀ ਬਹੁਤ ਬਦਲ ਗਈ ਹੈ। ਭਾਵੇਂ ਹੁਣ ਪੜ੍ਹੇ-ਲਿਖੇ ਸਮਾਜ ਦੀ ਸੋਚ ਬਦਲ ਗਈ ਹੈ ਤੇ ਹੁਣ ਲੋਕਾਂ ਵੱਲੋਂ ਨਵ-ਜੰਮੀਆਂ ਧੀਆਂ ਦੀ ਵੀ ਲੋਹੜੀ ਮਨਾਈ ਜਾਣ ਲੱਗੀ ਹੈ ਪਰ ਹੁਣ ਤਿਉਹਾਰਾਂ 'ਤੇ ਬਾਜ਼ਾਰੂ ਰੁਚੀ ਵੀ ਭਾਰੂ ਹੋਣ ਲੱਗੀ ਹੈ। ਤੇਜ਼ੀ ਨਾਲ ਉੱਸਰ ਰਹੇ ਗਲੋਬਲ ਪਿੰਡ ਕਾਰਨ ਰਿਸ਼ਤਿਆਂ ਦਾ ਨਿੱਘ, ਮੋਹ, ਸੱਭਿਆਚਾਰਕ ਸਾਂਝ ਤੇ ਮਿਲਵਰਤਨ ਵੀ ਘੱਟਦਾ ਜਾ ਰਿਹਾ ਹੈ। ਪੜ੍ਹਾਈ ਤੇ ਪੇਪਰਾਂ ਦੇ ਬੋਝ ਕਾਰਨ ਸਾਡੇ ਬੱਚੇ ਵੀ ਬੜੇ ਮਸਰੂਫ ਹੁੰਦੇ ਜਾ ਰਹੇ ਹਨ। ਹੁਣ ਉਨ੍ਹਾਂ ਕੋਲ ਵੀ ਸਾਂਝੀਆਂ ਖ਼ੁਸ਼ੀਆਂ ਮਨਾਉਣ ਲਈ ਫ਼ੁਰਸਤ ਨਹੀਂ ਰਹੀ।

ਇਹ ਗਾਏ ਜਾਂਦੇ ਨੇ ਗੀਤ
1. ਲੋਹੜੀ ਤੋਂ 10-15 ਦਿਨ ਪਹਿਲਾਂ ਮੁੰਡੇ ਕੁੜੀਆਂ ਟੋਲੀਆਂ ਬਣਾ ਕੇ ਘਰਾਂ ਵਿਚ ਜਾ ਕੇ ਲੋਹੜੀ ਮੰਗਦੇ ਹਨ ਤੇ ਲੋਹੜੀ ਨਾਲ ਸਬੰਧਿਤ ਗੀਤ ਗਾਉਂਦੇ ਹਨ ਕਿ :-
ਦੇਹ ਮਾਈ ਪਾਥੀ, ਤੇਰਾ ਪੁੱਤ ਚੜੂ੍ਹਗਾ ਹਾਥੀ।
ਦੇਹ ਮਾਈ ਲੋਹੜੀ, ਤੇਰਾ ਪੁੱਤ ਚੜੂ੍ਹਗਾ ਘੋੜੀ।

PunjabKesari

2. ਜਦ ਕੋਈ ਘਰ ਵਾਲਾ ਲੋਹੜੀ ਦੇਣ ਵਿਚ ਦੇਰ ਕਰਦਾ ਹੈ ਤਾਂ ਕਾਹਲ ਨੂੰ ਦਰਸਾਉਂਦੀਆਂ ਹੋਈਆਂ ਇਹ ਸਤਰਾਂ ਗਾਈਆਂ ਜਾਂਦੀਆਂ ਹਨ।
ਸਾਡੇ ਪੈਰਾਂ ਹੇਠ ਰੋੜ, ਸਾਨੂੰ ਛੇਤੀ ਛੇਤੀ ਤੋਰ।
ਸਾਡੇ ਪੈਰਾਂ ਹੇਠ ਸਲਾਈਆਂ, ਅਸੀਂ ਕਿਹੜੇ ਵੇਲੇ ਦੀਆਂ ਆਈਆਂ।

3. ਜਦ ਕੋਈ ਘਰ ਵਾਲਾ ਫਿਰ ਵੀ ਲੋਹੜੀ ਨਾ ਦੇਵੇ ਤਾਂ ਇਹ ਟੋਲੀਆਂ ਇਹ ਗਾਉਂਦੀਆਂ ਹੋਈਆਂ ਅਗਲੇ ਘਰ ਲਈ ਰਵਾਨਾ ਹੋ ਜਾਂਦੀਆਂ ਹਨ।
ਹੁੱਕਾ ਬਈ ਹੁੱਕਾ, ਇਹ ਘਰ ਭੁੱਖਾ।


ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
 

  • Lohri 2022
  • Lohri
  • Happy Lohri
  • Dulla Bhatti
  • ਲੋਹੜੀ
  • ਦੁੱਲਾ ਭੱਟੀ

ਕੇਜਰੀਵਾਲ ਸਿਆਸੀ ਸੈਲਾਨੀ, AAP ਦਾ 'ਪੰਜਾਬ ਮਾਡਲ 'ਸਿਰਫ ਨਕਲ' : ਨਵਜੋਤ ਸਿੱਧੂ

NEXT STORY

Stories You May Like

  • what is kyc
    ਕੀ ਹੈ KYC? ਕਿਉਂ ਪੈਂਦੀ ਹੈ ਇਸ ਦੀ ਹਰ ਥਾਈਂ ਲੋੜ! ਜਾਣੋ ਵਜ੍ਹਾ
  • overnment  s strict decision on those who smoke cigarettes in the open
    ਜੇ ਪਬਲਿਕ 'ਚ ਕੀਤਾ ਇਹ ਕੰਮ ਤਾਂ ਲੱਗੇਗਾ ਹਜ਼ਾਰਾਂ ਦਾ ਜੁਰਮਾਨਾ ! ਜਾਣੋ ਕੀ ਹੈ ਪੂਰਾ ਮਾਮਲਾ
  • ed raids the house dino morea team is investigating
    ਬਾਲੀਵੁੱਡ ਅਦਾਕਾਰ ਡੀਨੂ ਮੌਰਿਆ ਦੇ ਘਰ ED ਦੀ ਰੇਡ, ਜਾਣੋ ਕੀ ਹੈ ਪੂਰਾ ਮਾਮਲਾ
  • lawyers declare no work day
    ਵਕੀਲਾਂ ਨੇ ਐਲਾਨਿਆਂ ‘ਨੋ ਵਰਕ ਡੇ’, ਜਾਣੋ ਕੀ ਹੈ ਮਾਮਲਾ
  • elon musk launched xchat
    WhatsApp ਤੇ Telegram ਨੂੰ ਟੱਕਰ ਦੇਣ ਆ ਗਿਆ XChat, ਜਾਣੋ ਕੀ ਹੈ ਖਾਸ
  • holiday declared in this district of punjab
    ਪੰਜਾਬ ਦੇ ਇਸ ਜ਼ਿਲ੍ਹੇ 'ਚ ਛੁੱਟੀ ਦਾ ਐਲਾਨ! ਜਾਣੋ ਕੀ ਹੈ ਕਾਰਨ
  • punjab government s big action on fazilka ssp
    ਫਾਜ਼ਿਲਕਾ ਦੇ SSP 'ਤੇ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਜਾਣੋ ਕੀ ਹੈ ਪੂਰਾ ਮਾਮਲਾ
  • know what is sugar board  which will be extremely beneficial for children  s
    ਜਾਣੋ ਕੀ ਹੈ Sugar Board, ਜੋ ਬੱਚਿਆਂ ਦੀ ਸਿਹਤ ਲਈ ਹੋਵੇਗਾ ਬੇਹੱਦ ਫ਼ਾਇਦੇਮੰਦ
  • canadian citizen boy used to supply drugs in jalandhar
    ਕੈਨੇਡਾ ਸਿਟੀਜ਼ਨ ਬੰਦਾ ਜਲੰਧਰ 'ਚ ਕਰਦਾ ਸੀ ਨਸ਼ਾ ਸਪਲਾਈ
  • the case of selling a woman reached the punjab women s commission
    ਔਰਤ ਨੂੰ ਖਿਡੌਣੇ ਵਾਂਗ ਵੇਚਣ ਦਾ ਮਾਮਲਾ ਪੰਜਾਬ ਮਹਿਲਾ ਕਮਿਸ਼ਨ ਤੱਕ ਪੁੱਜਾ, ਸਖ਼ਤ...
  • war on drugs
    ‘ਯੁੱਧ ਨਸ਼ਿਆਂ ਵਿਰੁੱਧ’ ਦੇ 100 ਦਿਨ ਪੂਰੇ, 78.52 ਕਰੋੜ ਰੁਪਏ ਦੀਆਂ ਜਾਇਦਾਦਾਂ...
  • heat breaks records in punjab
    ਪੰਜਾਬ 'ਚ ਗਰਮੀ ਨੇ ਤੋੜੇ ਰਿਕਾਰਡ, ਸੂਬੇ ਦੇ 10 ਜ਼ਿਲ੍ਹਿਆਂ 'ਚ Alert ਜਾਰੀ
  • government holiday declared in punjab tomorrow
    ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਾਰੇ ਦਫ਼ਤਰ
  • punjab new
    ਪੰਜਾਬ 'ਚ 20 ਜੂਨ ਤੋਂ ਲਾਗੂ ਹੋਣ ਜਾ ਰਿਹੈ ਨਵਾਂ ਸਿਸਟਮ! CM ਮਾਨ ਨੇ ਕਰ ਦਿੱਤਾ...
  • punjab vehicles challan
    ਪੰਜਾਬ ਦੇ ਵਾਹਨ ਚਾਲਕਾਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ! ਟ੍ਰੈਫ਼ਿਕ ਚਾਲਾਨ ਕੱਟੇ...
  • punjab weather update
    ਪੰਜਾਬ 'ਚ ਅਸਮਾਨੋਂ ਵਰ੍ਹ ਰਹੀ ਅੱਗ! ਲੂ ਨੇ ਲਈ ਵਿਅਕਤੀ ਦੀ ਜਾਨ; ਪੜ੍ਹੋ ਆਪਣੇ...
Trending
Ek Nazar
anil vij economy country gdp

ਜਲਦ ਹੀ ਅਰਥਵਿਵਸਥਾ 'ਚ ਤੀਜੇ ਨੰਬਰ 'ਤੇ ਹੋਵੇਗਾ ਸਾਡਾ ਦੇਸ਼ : ਅਨਿਲ ਵਿਜ

free facility provided to local vehicle drivers at toll plaza has been closed

ਪੰਜਾਬ 'ਚ ਮੁਫ਼ਤ ਟੋਲ ਦੀ ਸਹੂਲਤ ਖਤਮ, ਨਵੇਂ ਨਿਯਮਾਂ ਨੇ ਖੜ੍ਹਾ ਕੀਤਾ ਵਿਵਾਦ

2 elderly people climbed a 150 feet high electricity tower

150 ਫੁੱਟ ਉੱਚੇ ਬਿਜਲੀ ਟਾਵਰ 'ਤੇ ਚੜ੍ਹੇ 2 ਬਜ਼ੁਰਗ, ਮਾਮਲਾ ਕਰੇਗਾ ਹੈਰਾਨ

42 university students offered jobs by multinational companies

GNDU ਦੇ ਵਿਦਿਆਰਥੀਆਂ ਦੀ ਡਿਗਰੀ ਤੋਂ ਪਹਿਲਾਂ ਨੌਕਰੀ ਪੱਕੀ! ਵੱਡੀਆਂ ਕੰਪਨੀਆਂ ਤੋਂ...

heat breaks records in punjab

ਪੰਜਾਬ 'ਚ ਗਰਮੀ ਨੇ ਤੋੜੇ ਰਿਕਾਰਡ, ਸੂਬੇ ਦੇ 10 ਜ਼ਿਲ੍ਹਿਆਂ 'ਚ Alert ਜਾਰੀ

government holiday declared in punjab tomorrow

ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਾਰੇ ਦਫ਼ਤਰ

jewellers shops in nawanshahr will remain closed for 4 days

Punjab: 26 ਤੋਂ ਲੈ ਕੇ 29 ਜੂਨ ਲਈ ਹੋਇਆ ਵੱਡਾ ਐਲਾਨ, ਖੜ੍ਹੀ ਹੋਵੇਗੀ ਨਵੀਂ...

abdul hamid returned home

ਬੰਗਲਾਦੇਸ਼ ਦੇ ਸਾਬਕਾ ਰਾਸ਼ਟਰਪਤੀ ਅਬਦੁਲ ਹਾਮਿਦ ਵਿਦੇਸ਼ ਤੋਂ ਪਰਤੇ ਘਰ

heatwave in punjab

ਤੰਦੂਰ ਵਾਂਗ ਤਪੇਗਾ ਪੰਜਾਬ, 13 ਜੂਨ ਤੱਕ ਹੀਟ ਵੇਵ, ਮੌਸਮ ਵਿਭਾਗ ਵੱਲੋਂ ਚੇਤਾਵਨੀ...

big relief for the people of punjab from the mann government

ਮਾਨ ਸਰਕਾਰ ਵੱਲੋਂ ਪੰਜਾਬ ਵਾਸੀਆਂ ਲਈ ਵੱਡੀ ਰਾਹਤ, 18 ਜ਼ਿਲ੍ਹਿਆਂ ਦੇ ਲੋਕਾਂ ਨੂੰ...

water crisis in muslim country

ਇਸ ਮੁਸਲਿਮ ਦੇਸ਼ 'ਚ ਜਲ ਸੰਕਟ, 2030 ਤੱਕ ਪੈ ਸਕਦੇ ਸੋਕਾ

india vizhinjam port world container ship

ਭਾਰਤ ਦੀ ਵਿਝਿੰਜਮ ਬੰਦਰਗਾਹ ’ਤੇ ਪੁੱਜਾ ਦੁਨੀਆ ਦਾ ਸਭ ਤੋਂ ਵੱਡਾ ਕੰਟੇਨਰ ਜਹਾਜ਼

hezbollah member killed in israeli airstrike

ਇਜ਼ਰਾਈਲੀ ਹਵਾਈ ਹਮਲੇ 'ਚ ਹਿਜ਼ਬੁੱਲਾ ਮੈਂਬਰ ਦੀ ਮੌਤ, 3 ਨਾਗਰਿਕ ਜ਼ਖਮੀ

russia destroyed abrams tanks

ਰੂਸ ਨੇ ਦਿਖਾਇਆ ਦਮ, ਅਮਰੀਕਾ ਵੱਲੋਂ ਯੂਕ੍ਰੇਨ ਨੂੰ ਦਿੱਤੇ 26 ਅਬਰਾਮ ਟੈਂਕ ਕੀਤੇ...

two indian women detained at singapore

ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ 'ਤੇ ਚੋਰੀ ਦੇ ਦੋਸ਼ 'ਚ ਦੋ ਭਾਰਤੀ ਔਰਤਾਂ ਹਿਰਾਸਤ...

disclosure about mla raman arora black money made white

MLA ਰਮਨ ਅਰੋੜਾ ਦੀ ਖੇਡ, Black Money ਨੂੰ ਇੰਝ ਕੀਤਾ White, ਹੈਰਾਨ ਕਰੇਗਾ...

israeli forces intercept ship  detained greta thunberg and others

ਇਜ਼ਰਾਈਲੀ ਫੌਜ ਨੇ ਰੋਕਿਆ ਜਹਾਜ਼; ਗ੍ਰੇਟਾ ਥਨਬਰਗ ਅਤੇ ਹੋਰਾਂ ਨੂੰ ਲਿਆ ਹਿਰਾਸਤ 'ਚ

consecration held at sri sivan temple in singapore

ਸਿੰਗਾਪੁਰ 'ਚ ਸ਼੍ਰੀ ਸਿਵਾਨ ਮੰਦਰ 'ਚ ਅਭਿਸ਼ੇਕਮ ਸੰਪੰਨ (ਤਸਵੀਰਾਂ)

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • roshan health care
      ਹੁਣ ਮਰਦਾਨਾ ਕਮਜ਼ੋਰੀ ਦਿਨਾਂ 'ਚ ਹੋਵੇਗੀ ਦੂਰ, ਬਸ ਅਪਣਾ ਲਓ ਇਹ ਕਾਰਗਰ ਸ਼ਾਹੀ...
    • jobs available in banks
      ਬੈਂਕ 'ਚ ਨਿਕਲੀਆਂ ਨੌਕਰੀਆਂ, ਚਾਹਵਾਨ ਮੁੰਡੇ-ਕੁੜੀਆਂ ਇੰਝ ਕਰਨ ਅਪਲਾਈ
    • young man
      ਚੌਥੇ ਦਿਨ ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਜਲਾਲਤ ਤੋਂ ਦੁਖੀ ਹੋ ਕੇ ਚੁੱਕਿਆ...
    • successful hip transplant of a dog
      ਦੇਸ਼ ’ਚ ਪਹਿਲੀ ਵਾਰ ਸਵਦੇਸੀ ਤਕਨੀਕ ਨਾਲ ਕੁੱਤੇ ਦੇ ਚੂਲੇ ਦਾ ਸਫਲ ਟ੍ਰਾਂਸਪਲਾਂਟ
    • will elon musk provide cheapest internet in india will bangladesh pakistan
      ਕੀ ਭਾਰਤ 'ਚ ਸਭ ਤੋਂ ਸਸਤਾ ਇੰਟਰਨੈੱਟ ਦੇਣਗੇ Elon Musk? ਬੰਗਲਾਦੇਸ਼-ਪਾਕਿਸਤਾਨ...
    • fir for spreading rumors regarding bulldozer action on delhi slums
      ਭੰਨਤੋੜ ਦੀਆਂ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਦਰਜ ਹੋਵੇਗੀ FIR : ਰੇਖਾ ਗੁਪਤਾ
    • 18 peopleseparate incidents in pakistan
      ਪਾਕਿਸਤਾਨ ਵਿਚ ਵੱਖ-ਵੱਖ ਘਟਨਾਵਾਂ ’ਚ 18 ਲੋਕਾਂ ਦੀ ਮੌਤ
    • imran khan will get bail in al qadir trust case
      ਇਮਰਾਨ ਖਾਨ ਨੂੰ 11 ਨੂੰ ਮਿਲੇਗੀ ਜ਼ਮਾਨਤ!
    • accident during team india  s practice  star player injured on first day
      ਟੀਮ ਇੰਡੀਆ ਦੇ ਅਭਿਆਸ ਦੌਰਾਨ ਹਾਦਸਾ, ਸਟਾਰ ਖਿਡਾਰੀ ਨੂੰ ਇੰਗਲੈਂਡ 'ਚ ਪਹਿਲੇ ਦਿਨ...
    • punjab smuggler fled from police station in desire to see child
      ਬੱਚੇ ਨੂੰ ਦੇਖਣ ਦੀ ਚਾਹਤ 'ਚ ਥਾਣਿਓਂ ਭੱਜਿਆ ਸੀ ਪੰਜਾਬ ਦਾ ਸਮੱਗਲਰ, 1300KM ਦੂਰ...
    • this  is amazing  if the ticket is not confirmed then you
      ਕਮਾਲ ਦਾ ਹੈ ਇਹ ਸਿਸਟਮ, ਜੇਕਰ ਟਿਕਟ ਨਹੀਂ ਹੁੰਦੀ ਕਨਫਰਮ ਤਾਂ ਮਿਲੇਗਾ 3 ਗੁਣਾ...
    • ਪੰਜਾਬ ਦੀਆਂ ਖਬਰਾਂ
    • punjab government has given relief to industrialists
      'ਫਾਸਟ ਟਰੈਕ ਪੰਜਾਬ ਪੋਰਟਲ' ਦੀ ਸ਼ੁਰੂਆਤ ਕਰਕੇ ਪੰਜਾਬ ਸਰਕਾਰ ਨੇ ਉਦਯੋਗਪਤੀਆਂ...
    • death case
      ਪੈਡ ਤੋਂ ਡਿੱਗਣ ਨਾਲ ਮਿਸਤਰੀ ਦੀ ਮੌਤ
    • finally the punjabi who won the lottery worth 5 lakhs has been found
      ਆਖ਼ਰ ਲੱਭ ਹੀ ਗਿਆ 5 ਲੱਖ ਦੀ ਲਾਟਰੀ ਜਿੱਤਣ ਵਾਲਾ ਪੰਜਾਬੀ, ਪੈਸੇ ਲੈਣ ਪੁੱਜਾ ਹੋਇਆ...
    • punjab police active for the safety of the people
      ਲੋਕਾਂ ਦੀ ਸੁਰੱਖਿਆ ਲਈ ਪੰਜਾਬ ਪੁਲਸ ਸਰਗਰਮ, ਅੱਧੀ ਰਾਤ ਸੜਕਾਂ 'ਤੇ ਨਜ਼ਰ ਆਏ...
    • toll plaza punjab vehicles
      ਪੰਜਾਬ ਦੇ ਇਸ ਮਹਿੰਗੇ ਟੋਲ ਪਲਾਜ਼ੇ 'ਤੇ ਪੈ ਗਿਆ ਰੌਲਾ, ਬਿਨਾਂ ਪਰਚੀ ਕਟਵਾਏ ਲੰਘ...
    • police border punjab
      ਪੁਲਸ ਨੇ ਸੀਲ ਕੀਤੀਆਂ ਪੰਜਾਬ ਦੀ ਹੱਦਾਂ, ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ
    • 13 mobile phones recovered from central jail
      ਕੇਂਦਰੀ ਜੇਲ੍ਹ ’ਚੋਂ 13 ਮੋਬਾਇਲ ਫੋਨ ਬਰਾਮਦ, ਕੇਸ ਦਰਜ
    • arrested case
      ਵਿਆਹੁਤਾ ਦੀ ਮੌਤ ਦੇ ਮਾਮਲੇ 'ਚ ਸਹੁਰਾ ਗ੍ਰਿਫ਼ਤਾਰ, ਪਤੀ ਫ਼ਰਾਰ
    • punjab police asi dies
      ਪੰਜਾਬ ਪੁਲਸ ਦੇ ASI ਦੀ ਮੌਤ, ਸੋਚਿਆ ਨਾ ਸੀ ਇੰਝ ਮੁੱਕਣਗੇ ਸਾਹ
    • a day before leaving for abroad
      ਵਿਦੇਸ਼ ਜਾਣ ਤੋਂ ਇਕ ਦਿਨ ਪਹਿਲਾਂ ਨੌਜਵਾਨ ਦਾ ਕਤਲ, ਪਰਿਵਾਰ 'ਤੇ ਟੁੱਟਿਆ ਦੁਖਾਂ ਦਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +