Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, DEC 27, 2025

    4:30:32 PM

  • kohli gave a memorable gift of a lifetime to the one who took virat s wicket

    ਜਿੱਤਿਆ ਦਿਲ! VHT 'ਚ ਵਿਰਾਟ ਦਾ ਵਿਕਟ ਲੈਣ ਵਾਲੇ...

  • navjot sidhu on amit shah

    ਪੰਜਾਬ ਦੀ ਸਿਆਸਤ 'ਚ ਹਲਚਲ! ਨਵਜੋਤ ਸਿੱਧੂ ਨੇ ਕੀਤੀ...

  • punjab police conducted a major encounter in hoshiarpur

    ਹੁਸ਼ਿਆਰਪੁਰ 'ਚ ਪੰਜਾਬ ਪੁਲਸ ਨੇ ਕਰ 'ਤਾ ਵੱਡਾ...

  • jathedar gargajj s big statement

    ਜਥੇਦਾਰ ਗੜਗੱਜ ਦਾ ਵੱਡਾ ਬਿਆਨ ! ਸ਼ਹੀਦੀ ਦਿਹਾੜਿਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Lohri 2024 : ਕੀ ਹੈ ਲੋਹੜੀ ਦੇ ਪਵਿੱਤਰ ਤਿਉਹਾਰ ਦੀ ਮਹੱਤਤਾ? ਜਾਣੋ ਕਿਉਂ ਦੁੱਲਾ ਭੱਟੀ ਨੂੰ ਕੀਤਾ ਜਾਂਦੈ ਯਾਦ

PUNJAB News Punjabi(ਪੰਜਾਬ)

Lohri 2024 : ਕੀ ਹੈ ਲੋਹੜੀ ਦੇ ਪਵਿੱਤਰ ਤਿਉਹਾਰ ਦੀ ਮਹੱਤਤਾ? ਜਾਣੋ ਕਿਉਂ ਦੁੱਲਾ ਭੱਟੀ ਨੂੰ ਕੀਤਾ ਜਾਂਦੈ ਯਾਦ

  • Edited By Sunita,
  • Updated: 13 Jan, 2024 11:55 AM
Punjab
lohri 2024 what is the significance of the holy festival of lohri
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) - ਭਾਰਤ ਤਿਉਹਾਰਾਂ ਦਾ ਦੇਸ਼ ਹੈ। ਸਾਲ ਦੇ 12 ਮਹੀਨਿਆਂ 'ਚੋਂ ਕੋਈ ਵੀ ਅਜਿਹਾ ਮਹੀਨਾ ਨਹੀਂ, ਜਦੋਂ ਕੋਈ ਤਿਉਹਾਰ ਨਾ ਮਨਾਇਆ ਜਾਂਦਾ ਹੋਵੇ। ਭਾਰਤ ਦਾ ਸਮੁੱਚਾ ਜਨ-ਜੀਵਨ ਤਿਉਹਾਰਾਂ ਨਾਲ ਜੁੜਿਆ ਹੈ। ਇਸੇ ਤਰ੍ਹਾਂ ਮਾਘੀ ਤੋਂ ਇਕ ਦਿਨ ਪਹਿਲਾਂ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੇ ਅਰਥ 'ਤਿਲ+ਰਿਓੜੀ' ਤੋਂ ਹਨ। ਤਿਲ ਤੇ ਰਿਓੜੀ ਦਾ ਤਿਉਹਾਰ ਹੋਣ ਕਾਰਨ ਇਸ ਦਾ ਪੁਰਾਤਨ ਨਾਂ 'ਤਿਲੋੜੀ' ਸੀ, ਜੋ ਸਮੇਂ ਨਾਲ ਬਦਲਦਾ-ਬਦਲਦਾ 'ਲੋਹੜੀ' ਬਣ ਗਿਆ। ਇਹ ਤਿਉਹਾਰ ਪੰਜਾਬ ਦੇ ਹਰ ਘਰ 'ਚ ਮਨਾਇਆ ਜਾਂਦਾ ਹੈ।

ਲੋਹੜੀ ਤੋਂ ਕਈ ਦਿਨ ਪਹਿਲਾਂ ਛੋਟੇ ਬੱਚੇ ਘਰ-ਘਰ ਜਾ ਕੇ ਪਾਥੀਆਂ, ਬਾਲਣ ਤੇ ਪੈਸੇ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਸਨ, ਜਿਸ ਘਰ 'ਚ ਮੁੰਡੇ ਦਾ ਜਨਮ ਜਾਂ ਨਵਾਂ ਵਿਆਹ ਹੋਇਆ ਹੋਵੇ, ਉਨ੍ਹਾਂ ਵੱਲੋਂ ਬੱਚਿਆਂ ਨੂੰ ਮੂੰਗਫਲੀ, ਰਿਓੜੀਆਂ, ਤਿਲ, ਪੈਸੇ ਆਦਿ ਖ਼ੁਸ਼ੀ ਵਜੋਂ ਦਿੱਤੇ ਜਾਂਦੇ ਹਨ। ਤੋਤਲੀਆਂ ਆਵਾਜ਼ਾਂ 'ਚ ਲੋਹੜੀ ਦੇ ਗੀਤ ਗਾਉਂਦੇ ਬੱਚੇ ਬੜੇ ਪਿਆਰੇ ਲੱਗਦੇ ਹਨ। ਪਹਿਲਾਂ ਸਿਰਫ਼ ਪੁੱਤਰ ਦੇ ਪੈਦਾ ਹੋਣ 'ਤੇ ਹੀ ਲੋਹੜੀ ਪਾਈ ਜਾਂਦੀ ਸੀ ਪਰ ਅਜੋਕੇ ਪੜ੍ਹੇ-ਲਿਖੇ ਸਮਾਜ 'ਚ ਲੜਕੇ ਤੇ ਲੜਕੀ 'ਚ ਕੋਈ ਫ਼ਰਕ ਨਹੀਂ ਸਮਝਿਆ ਜਾਂਦਾ ਤੇ ਹੁਣ ਲੋਕ ਧੀਆਂ ਦੀ ਲੋਹੜੀ ਵੀ ਪਾਉਣ ਲੱਗੇ ਹਨ। ਇਸ ਦਿਨ ਗਲੀ-ਮੁਹੱਲੇ ਦੇ ਲੋਕ ਧੂਣੀ ਬਾਲ ਕੇ ਇਕੱਠੇ ਹੋ ਕੇ ਬੈਠਦੇ ਹਨ ਤੇ ਧੂਣੀ 'ਚ ਤਿਲ ਪਾਉਂਦੇ ਹੋਏ ਲੋਹੜੀ ਦੇ ਗੀਤ ਗਾਉਂਦੇ ਹਨ :

PunjabKesari

ਈਸਰ ਆ, ਦਲਿੱਦਰ ਜਾ,
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।

ਜਿਸ ਦਾ ਅਰਥ ਹੈ ਕਿ ਈਸ਼ਵਰ ਦੀ ਮਿਹਰ ਹੋਵੇ, ਦੁੱਖ-ਕਲੇਸ਼ ਨਾ ਆਉਣ ਤੇ ਸਾਰੇ ਕਲੇਸ਼ਾਂ ਦੀ ਜੜ੍ਹ ਸੜ ਜਾਵੇ। ਇਸ ਤਿਉਹਾਰ ਦਾ ਸਬੰਧ ਬਦਲਦੇ ਮੌਸਮ ਨਾਲ ਵੀ ਹੈ।

ਲੋਹੜੀ ਦੀ ਪੁਰਾਤਨ ਗਾਥਾ
ਪੁਰਤਾਨ ਗਾਥਾ ਅਨੁਸਾਰ, ਇਸ ਤਿਉਹਾਰ ਦਾ ਸਬੰਧ ਇਕ ਭੱਟੀ ਸਰਦਾਰ 'ਦੁੱਲੇ' ਨਾਲ ਵੀ ਹੈ। ਇਕ ਗ਼ਰੀਬ ਬ੍ਰਾਹਮਣ ਦੀਆਂ ਦੋ ਧੀਆਂ ਸਨ ਸੁੰਦਰੀ ਤੇ ਮੁੰਦਰੀ। ਗ਼ਰੀਬ ਬ੍ਰਾਹਮਣ ਨੇ ਆਪਣੀਆਂ ਧੀਆਂ ਦਾ ਰਿਸ਼ਤਾ ਕਿਸੇ ਥਾਂ ਪੱਕਾ ਕੀਤਾ ਹੋਇਆ ਸੀ ਪਰ ਉੱਥੋਂ ਦੇ ਪਾਪੀ ਤੇ ਜ਼ਾਲਮ ਹਾਕਮ ਨੇ ਉਸ ਬ੍ਰਾਹਮਣ ਦੀਆਂ ਧੀਆਂ ਦੀ ਸੁੰਦਰਤਾ ਬਾਰੇ ਸੁਣ ਕੇ ਉਨ੍ਹਾਂ ਨੂੰ ਜ਼ੋਰੀਂ ਆਪਣੇ ਘਰ ਰੱਖਣ ਦੀ ਠਾਣ ਲਈ। ਸਾਜ਼ਿਸ਼ ਦਾ ਪਤਾ ਲੱਗਣ 'ਤੇ ਗ਼ਰੀਬ ਬ੍ਰਾਹਮਣ ਨੇ ਮੁੰਡੇ ਵਾਲਿਆਂ ਨੂੰ ਆਖਿਆ ਕਿ ਉਹ ਉਸ ਦੀਆਂ ਧੀਆਂ ਨੂੰ ਵਿਆਹ ਤੋਂ ਪਹਿਲਾਂ ਆਪਣੇ ਘਰ ਲੈ ਜਾਣ ਪਰ ਮੁੰਡੇ ਵਾਲੇ ਵੀ ਉਸ ਜ਼ਾਲਮ ਹਾਕਮ ਤੋਂ ਡਰ ਕੇ ਮੁੱਕਰ ਗਏ। ਜਦੋਂ ਗ਼ਰੀਬ ਬ੍ਰਾਹਮਣ ਨਿਰਾਸ਼ ਹੋ ਕੇ ਘਰ ਵਾਪਸ ਆ ਰਿਹਾ ਸੀ ਤਾਂ ਅਚਾਨਕ ਉਸ ਦਾ ਮੇਲ ਦੁੱਲਾ ਭੱਟੀ ਨਾਲ ਹੋਇਆ, ਜੋ ਹਾਲਾਤ ਵੱਸ ਡਾਕੂ ਬਣ ਚੁੱਕਾ ਸੀ।

PunjabKesari

ਗ਼ਰੀਬ ਬ੍ਰਾਹਮਣ ਦੀ ਵਿੱਥਿਆ ਸੁਣ ਕੇ ਦੁੱਲਾ ਭੱਟੀ ਨੇ ਉਸ ਬ੍ਰਾਹਮਣ ਦੀ ਸਹਾਇਤਾ ਕਰਨ ਤੇ ਉਸ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਬਣਾ ਕੇ ਵਿਆਹੁਣ ਦਾ ਵਚਨ ਦਿੱਤਾ। ਦੁੱਲਾ ਭੱਟੀ ਮੁੰਡੇ ਵਾਲਿਆਂ ਦੇ ਘਰ ਗਿਆ ਤੇ ਰਾਤ ਦੇ ਹਨ੍ਹੇਰੇ 'ਚ ਜੰਗਲ ਨੂੰ ਅੱਗ ਲਾ ਕੇ ਬ੍ਰਾਹਮਣ ਦੀਆਂ ਧੀਆਂ ਦਾ ਵਿਆਹ ਕਰਵਾ ਦਿੱਤਾ ਪਰ ਉਸ ਸਮੇਂ ਦੁੱਲਾ ਭੱਟੀ ਕੋਲ ਸ਼ਗਨ ਵਜੋਂ ਦੇਣ ਲਈ ਸਿਰਫ਼ ਸ਼ੱਕਰ ਹੀ ਸੀ, ਜੋ ਉਸ ਨੇ ਕੁੜੀਆਂ ਦੀ ਝੋਲੀ ਪਾ ਦਿੱਤੀ। ਬਾਅਦ 'ਚ ਹਰ ਸਾਲ ਇਸ ਘਟਨਾ ਨੂੰ ਯਾਦ ਕਰਦਿਆਂ ਇਹ ਤਿਉਹਾਰ ਮਨਾਇਆ ਜਾਣ ਲੱਗਾ। ਲੋਹੜੀ ਵਾਲੇ ਦਿਨ ਛੋਟੇ-ਛੋਟੇ ਬੱਚੇ ਘਰ-ਘਰ ਜਾ ਕੇ ਗੀਤ ਗਾਉਂਦੇ ਹਨ, ਜਿਸ ਵਿਚ ਇਸ ਘਟਨਾ ਦਾ ਜ਼ਿਕਰ ਆਉਂਦਾ ਹੈ :

ਸੁੰਦਰ ਮੁੰਦਰੀਏ, ਹੋ!
ਤੇਰਾ ਕੌਣ ਵਿਚਾਰਾ, ਹੋ!
ਦੁੱਲਾ ਭੱਟੀ ਵਾਲਾ, ਹੋ!
ਦੁੱਲੇ ਧੀ ਵਿਆਹੀ, ਹੋ!
ਸੇਰ ਸ਼ੱਕਰ ਪਾਈ, ਹੋ!
ਕੁੜੀ ਦਾ ਸਾਲੂ ਪਾਟਾ, ਹੋ!
ਕੁੜੀ ਦਾ ਜੀਵੇ ਚਾਚਾ, ਹੋ...

ਆਪਸੀ ਪ੍ਰੇਮ-ਪਿਆਰ ਦਾ ਪ੍ਰਤੀਕ ਹੈ ਲੋਹੜੀ ਦਾ ਤਿਉਹਾਰ
ਇਹ ਤਿਉਹਾਰ ਲੋਕਾਂ ਦੇ ਆਪਸੀ ਪਿਆਰ ਦਾ ਪ੍ਰਤੀਕ ਹੈ। ਇਸ ਦਿਨ ਸ਼ਾਮ ਨੂੰ ਖਿਚੜੀ ਬਣਾਈ ਜਾਂਦੀ ਹੈ ਤੇ ਅਗਲੇ ਦਿਨ ਸਵੇਰੇ ਖਾਧੀ ਜਾਂਦੀ ਹੈ, ਜਿਸ ਨੂੰ 'ਪੋਹ ਰਿੱਧੀ ਤੇ ਮਾਘ ਖਾਧੀ' ਕਿਹਾ ਜਾਂਦਾ ਹੈ। ਆਧੁਨਿਕਤਾ ਵੱਸ ਅੱਜ ਇਸ ਤਿਉਹਾਰ ਨੂੰ ਮਨਾਉਣ ਦੇ ਢੰਗ ਬਦਲ ਰਹੇ ਹਨ। ਅਜੋਕੇ ਸਮਾਜ ਦੇ ਰਸਮਾਂ-ਰਿਵਾਜ਼, ਰਹਿਣ-ਸਹਿਣ ਦੇ ਢੰਗ ਵੀ ਪਹਿਲਾਂ ਵਰਗੇ ਨਹੀਂ ਰਹੇ ਤੇ ਸੋਚ ਵੀ ਨਿਰੰਤਰ ਬਦਲ ਰਹੀ ਹੈ। ਇਹੀ ਨਹੀਂ ਹੁਣ ਲੋਹੜੀ ਸਿਰਫ਼ ਆਪੋ-ਆਪਣੇ ਵਿਹੜਿਆਂ ਤਕ ਸਿਮਟ ਕੇ ਰਹਿ ਗਈ ਹੈ। ਲੋਹੜੀ ਦਾ ਤਿਉਹਾਰ ਵੱਖ-ਵੱਖ ਨਾਵਾਂ ਨਾਲ ਬਹੁਤ ਸਾਰੇ ਖ਼ੇਤਰਾਂ 'ਚ ਮਨਾਇਆ ਜਾਂਦਾ ਹੈ ਜਿਵੇਂ, ਸਿੰਧੀ ਲੋਕ ਇਸ ਨੂੰ 'ਲਾਲ-ਲੋਈ' ਆਖਦੇ ਹਨ, ਤਾਮਿਲਨਾਡੂ ਵਿਚ 'ਪੋਂਗਲ' ਤੇ ਆਂਧਰਾ ਪ੍ਰਦੇਸ਼ ਵਿਚ 'ਭੋਗੀ' ਨਾਂ ਨਾਲ ਲੋਹੜੀ ਨਾਲ ਮਿਲਦਾ-ਜੁਲਦਾ ਤਿਉਹਾਰ ਮਨਾਇਆ ਜਾਂਦਾ ਹੈ।

PunjabKesari

ਮਹਿੰਗਾਈ ਨੇ ਬਦਲਿਆ ਮਾਹੌਲ
ਅੱਜ-ਕੱਲ੍ਹ ਵੱਧਦੀ ਮਹਿੰਗਾਈ ਤੇ ਪੈਸੇ ਦੀ ਦੌੜ-ਭੱਜ ਵਾਲੀ ਜ਼ਿੰਦਗੀ ਨੇ ਮਾਹੌਲ ਬਦਲ ਕੇ ਰੱਖ ਦਿੱਤਾ ਹੈ। ਹੁਣ ਨਾ ਤਾਂ ਜੁਆਕ ਲੋਹੜੀ ਮੰਗਦੇ ਨਜ਼ਰ ਆਉਂਦੇ ਹਨ ਤੇ ਨਾ ਹੀ ਪਹਿਲਾਂ ਵਾਂਗ ਰਿਸ਼ਤਿਆਂ 'ਚ ਏਕਤਾ ਤੇ ਪ੍ਰਪੱਕਤਾ ਰਹੀ ਹੈ। ਹੁਣ ਲੋਕਾਂ ਵੱਲੋਂ ਮੁੰਡੇ ਦੀ ਲੋਹੜੀ ਲਈ ਵੀ ਵਿਆਹ ਵਾਂਗ ਪੈਲੇਸ ਬੁੱਕ ਕੀਤੇ ਜਾਂਦੇ ਹਨ। ਸਾਰਾ ਪ੍ਰੋਗਰਾਮ ਉੱਥੇ ਹੀ ਹੁੰਦਾ ਹੈ। ਲੋਕ ਬੇਗ਼ਾਨਿਆਂ ਦੀ ਤਰ੍ਹਾਂ ਆਉਂਦੇ ਹਨ ਤੇ ਸ਼ਗਨ ਦੇ ਕੇ ਚਲੇ ਜਾਂਦੇ ਹਨ। ਮੁੰਡੇ ਵਾਲਿਆਂ ਵੱਲੋਂ ਵੀ ਮਿਠਾਈ ਦਾ ਡੱਬਾ ਅਤੇ ਕਾਰਡ ਭੇਜ ਦਿੱਤਾ ਜਾਂਦਾ ਹੈ ਤੇ ਸ਼ਾਮ ਨੂੰ ਹਰ ਕੋਈ ਆਪਣੇ-ਆਪਣੇ ਘਰ 'ਚ ਵੱਖ-ਵੱਖ ਲੋਹੜੀ ਮਨਾਉਂਦੇ ਹਨ।

ਧੀਆਂ ਦੀ ਲੋਹੜੀ
ਅਜੋਕੀ ਲੋਹੜੀ ਬਹੁਤ ਬਦਲ ਗਈ ਹੈ। ਭਾਵੇਂ ਹੁਣ ਪੜ੍ਹੇ-ਲਿਖੇ ਸਮਾਜ ਦੀ ਸੋਚ ਬਦਲ ਗਈ ਹੈ ਤੇ ਹੁਣ ਲੋਕਾਂ ਵੱਲੋਂ ਨਵ-ਜੰਮੀਆਂ ਧੀਆਂ ਦੀ ਵੀ ਲੋਹੜੀ ਮਨਾਈ ਜਾਣ ਲੱਗੀ ਹੈ ਪਰ ਹੁਣ ਤਿਉਹਾਰਾਂ 'ਤੇ ਬਾਜ਼ਾਰੂ ਰੁਚੀ ਵੀ ਭਾਰੂ ਹੋਣ ਲੱਗੀ ਹੈ। ਤੇਜ਼ੀ ਨਾਲ ਉੱਸਰ ਰਹੇ ਗਲੋਬਲ ਪਿੰਡ ਕਾਰਨ ਰਿਸ਼ਤਿਆਂ ਦਾ ਨਿੱਘ, ਮੋਹ, ਸੱਭਿਆਚਾਰਕ ਸਾਂਝ ਤੇ ਮਿਲਵਰਤਨ ਵੀ ਘੱਟਦਾ ਜਾ ਰਿਹਾ ਹੈ। ਪੜ੍ਹਾਈ ਤੇ ਪੇਪਰਾਂ ਦੇ ਬੋਝ ਕਾਰਨ ਸਾਡੇ ਬੱਚੇ ਵੀ ਬੜੇ ਮਸਰੂਫ ਹੁੰਦੇ ਜਾ ਰਹੇ ਹਨ। ਹੁਣ ਉਨ੍ਹਾਂ ਕੋਲ ਵੀ ਸਾਂਝੀਆਂ ਖ਼ੁਸ਼ੀਆਂ ਮਨਾਉਣ ਲਈ ਫ਼ੁਰਸਤ ਨਹੀਂ ਰਹੀ।

PunjabKesari

ਇਹ ਗਾਏ ਜਾਂਦੇ ਨੇ ਗੀਤ

  • ਲੋਹੜੀ ਤੋਂ 10-15 ਦਿਨ ਪਹਿਲਾਂ ਮੁੰਡੇ ਕੁੜੀਆਂ ਟੋਲੀਆਂ ਬਣਾ ਕੇ ਘਰਾਂ ਵਿਚ ਜਾ ਕੇ ਲੋਹੜੀ ਮੰਗਦੇ ਹਨ ਤੇ ਲੋਹੜੀ ਨਾਲ ਸਬੰਧਿਤ ਗੀਤ ਗਾਉਂਦੇ ਹਨ ਕਿ :
  • ਦੇਹ ਮਾਈ ਪਾਥੀ, ਤੇਰਾ ਪੁੱਤ ਚੜੂ੍ਹਗਾ ਹਾਥੀ।
  • ਦੇਹ ਮਾਈ ਲੋਹੜੀ, ਤੇਰਾ ਪੁੱਤ ਚੜੂ੍ਹਗਾ ਘੋੜੀ।
  • ਜਦ ਕੋਈ ਘਰ ਵਾਲਾ ਲੋਹੜੀ ਦੇਣ ਵਿਚ ਦੇਰ ਕਰਦਾ ਹੈ ਤਾਂ ਕਾਹਲ ਨੂੰ ਦਰਸਾਉਂਦੀਆਂ ਹੋਈਆਂ ਇਹ ਸਤਰਾਂ ਗਾਈਆਂ ਜਾਂਦੀਆਂ ਹਨ।
  • ਸਾਡੇ ਪੈਰਾਂ ਹੇਠ ਰੋੜ, ਸਾਨੂੰ ਛੇਤੀ ਛੇਤੀ ਤੋਰ।
  • ਸਾਡੇ ਪੈਰਾਂ ਹੇਠ ਸਲਾਈਆਂ, ਅਸੀਂ ਕਿਹੜੇ ਵੇਲੇ ਦੀਆਂ ਆਈਆਂ।
  • ਜਦ ਕੋਈ ਘਰ ਵਾਲਾ ਫਿਰ ਵੀ ਲੋਹੜੀ ਨਾ ਦੇਵੇ ਤਾਂ ਇਹ ਟੋਲੀਆਂ ਇਹ ਗਾਉਂਦੀਆਂ ਹੋਈਆਂ ਅਗਲੇ ਘਰ ਲਈ ਰਵਾਨਾ ਹੋ ਜਾਂਦੀਆਂ ਹਨ।
  • ਹੁੱਕਾ ਬਈ ਹੁੱਕਾ, ਇਹ ਘਰ ਭੁੱਖਾ।


ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।

  • Lohri 2024
  • Lohri
  • Happy Lohri
  • Dulla Bhatti
  • ਲੋਹੜੀ
  • ਦੁੱਲਾ ਭੱਟੀ

Lohri 2024 : ਪੰਜਾਬ 'ਚ 'ਲੋਹੜੀ' ਦੀਆਂ ਰੌਣਕਾਂ, ਜਾਣੋ ਕੀ ਹੈ ਇਸ ਦਾ ਇਤਿਹਾਸ

NEXT STORY

Stories You May Like

  • this cryptocurrency has fallen by more than 20
    ਇਸ Cryptocurrency 'ਚ 20% ਤੋਂ ਵੱਧ ਦੀ ਗਿਰਾਵਟ, ਜਾਣੋ ਕਿਉਂ ਡਿੱਗੀ ਕ੍ਰਿਪਟੋ ਮਾਰਕੀਟ
  • why is gold becoming more expensive
    ਆਖਿਰ ਕਿਉਂ ਮਹਿੰਗਾ ਹੋ ਰਿਹੈ 'Gold' ? ਜਾਣੋ ਕੀ ਹੈ ਅਸਲ ਕਾਰਨ
  • punjab government s spirit of service visible
    ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦੇ ਦਰਜੇ ਮਗਰੋਂ ਪੰਜਾਬ ਸਰਕਾਰ ਦੀ ਦਿਖਾਈ ਦਿੱਤੀ ਸੇਵਾ ਭਾਵਨਾ
  • iifl appoints former rbi deputy governor bp kanungo as chairman
    IIFL ਫਾਈਨਾਂਸ ਨੇ RBI ਦੇ ਸਾਬਕਾ ਡਿਪਟੀ ਗਵਰਨਰ BP ਕਾਨੂੰਨਗੋ ਨੂੰ ਚੇਅਰਮੈਨ ਕੀਤਾ ਨਿਯੁਕਤ
  • 25th anniversary of the holy bein in the year 2025 was the center of attraction
    Year Ender: ਸਾਲ 2025 ’ਚ ਪਵਿੱਤਰ ਵੇਈਂ ਦੀ 25ਵੀਂ ਵਰ੍ਹੇਗੰਢ ਰਹੀ ਖਿੱਚ ਦਾ ਕੇਂਦਰ
  • this number is a sign of a healthy heart
    ਤੰਦਰੁਸਤ ਹਾਰਟ ਦਾ ਸੰਕੇਤ ਹੈ ਇਹ ਨੰਬਰ, ਜਾਣੋ ਕੀ ਹੈ ਉਹ ਸੰਖਿਆ ?
  • china s needle rain bomb
    ਚੀਨ ਨੇ ਬਣਾ'ਤਾ ਖ਼ਤਰਨਾਕ 'ਨੀਡਲ ਰੇਨ ਬੰਬ' ! ਜਾਣੋ ਕੀ ਹੈ ਵਾਇਰਲ ਦਾਅਵੇ ਦੀ ਸੱਚਾਈ
  • flights cancelled at amritsar and chandigarh airports
    ਅੰਮ੍ਰਿਤਸਰ : ਹਵਾ 'ਚ ਚੱਕਰ ਕੱਟਦਾ ਰਿਹਾ ਜਹਾਜ਼, ਨਹੀਂ ਮਿਲੀ ਉਤਰਣ ਦੀ ਇਜਾਜ਼ਤ, ਜਾਣੋ ਕੀ ਹੈ ਮਾਮਲਾ
  • jalandhar municipal corporation loses in arbitration case
    ਆਰਬੀਟ੍ਰੇਸ਼ਨ ਕੇਸ ’ਚ ਹਾਰਿਆ ਜਲੰਧਰ ਨਗਰ ਨਿਗਮ, ਸ਼੍ਰੀ ਦੁਰਗਾ ਪਬਲੀਸਿਟੀ ਨੂੰ 21.65...
  • robbery of nakodar court bailiff  summons  warrants and cash looted
    ਨਕੋਦਰ ਅਦਾਲਤ ਦੇ ਬੇਲਿਫ਼ ਨਾਲ ਲੁੱਟ! ਸੰਮਨ, ਵਾਰੰਟ ਤੇ ਨਕਦੀ ਗਈ ਲੁੱਟੀ
  • accident involving punjab roadways bus on jalandhar ludhiana highway
    ਜਲੰਧਰ-ਲੁਧਿਆਣਾ ਹਾਈਵੇਅ 'ਤੇ ਵੱਡਾ ਹਾਦਸਾ! ਪੰਜਾਬ ਰੋਡਵੇਜ਼ ਬੱਸ ਦੀ ਟਿੱਪਰ ਨਾਲ...
  • punjab police s strict action agtf punjab arrested 2 653 gangsters
    Year Ender: ਪੰਜਾਬ ਪੁਲਸ ਦੀ ਸਖ਼ਤੀ! AGTF ਪੰਜਾਬ ਨੇ 2,653 ਗੈਂਗਸਟਰਾਂ ਨੂੰ...
  • encounter in jalandhar  one shooter  s leg bone broken  amritsar referred
    ਜਲੰਧਰ 'ਚ ਐਨਕਾਊਂਟਰ! ਇਕ ਸ਼ੂਟਰ ਦੇ ਪੈਰ ਦੀ ਹੱਡੀ ਟੁੱਟੀ, ਅੰਮ੍ਰਿਤਸਰ ਰੈਫਰ
  • aman arora statement
    ਵੀਰ ਬਾਲ ਦਿਵਸ ਨਾਲੋਂ ਸਾਹਿਬਜ਼ਾਦਿਆਂ ਦਾ ਬਲੀਦਾਨ ਦਿਵਸ ਛੋਟੇ ਸਾਹਿਬਜ਼ਾਦਿਆਂ ਨੂੰ...
  • ludhiana talwandi nh project irregularities cag cost questions
    ਲੁਧਿਆਣਾ-ਤਲਵੰਡੀ NH ਪ੍ਰਾਜੈਕਟ ’ਚ ਵੱਡੀ ਗੜਬੜੀ, ਕੈਗ ਨੇ ਲਾਗਤ ’ਚ ਵਾਧੇ ਤੇ ਦੇਰੀ...
  • punjab 150 places illegal mining bajwa
    ਪੰਜਾਬ 'ਚ ਚੱਲ ਰਹੀ 150 ਥਾਵਾਂ ’ਤੇ ਗੈਰ-ਕਾਨੂੰਨੀ ਮਾਈਨਿੰਗ, ਕਾਂਗਰਸ ਖੜਕਾਵੇਗੀ...
Trending
Ek Nazar
3 days missing youth kill

3 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਟੁਕੜਿਆਂ 'ਚ ਮਿਲੀ ਲਾਸ਼, ਕੰਬਿਆ ਪੂਰਾ ਇਲਾਕਾ

meet lt sartaj singh fifth generation soldier family legacy

ਦੇਸ਼ ਭਗਤੀ ਦੀ ਮਿਸਾਲ! ਪੰਜਵੀਂ ਪੀੜ੍ਹੀ ਦੇ ਲੈ. ਸਰਤਾਜ ਸਿੰਘ ਨੇ ਸੰਭਾਲੀ 128...

owner of richie travels in jalandhar defrauded of rs 5 54 crore

ਜਲੰਧਰ ਦੇ ਮਸ਼ਹੂਰ ਟ੍ਰੈਵਲਸ ਦੇ ਮਾਲਕ ਨਾਲ 5.54 ਕਰੋੜ ਦਾ ਫਰਾਡ, ਖ਼ੁਦ ਨੂੰ MP ਦੱਸ...

powerful anti cancer drug found in japanese tree frog

ਜਾਪਾਨੀ ਡੱਡੂ ਨਾਲ Cancer ਦਾ ਇਲਾਜ ਮੁਮਕਿਨ! ਇਕੋ ਖੁਰਾਕ ਨਾਲ Tumor ਹੋਇਆ ਗਾਇਬ

school holidays extended in this district of bihar

ਠੰਡ ਕਾਰਨ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਬਿਹਾਰ ਦੇ ਇਸ ਜ਼ਿਲ੍ਹੇ 'ਚ ਬਦਲਿਆ...

two million afghans still living in pakistan  unhcr

ਪਾਕਿ 'ਚ ਹਾਲੇ ਵੀ ਰਹਿ ਰਹੇ ਹਨ 20 ਲੱਖ ਅਫਗਾਨ ਸ਼ਰਨਾਰਥੀ, UNHCR ਨੇ ਜਾਰੀ ਕੀਤੇ...

dense fog continue in gurdaspur

ਕੜਾਕੇ ਦੀ ਸਰਦੀ ਤੇ ਸੰਘਣੀ ਧੁੰਦ ਦਾ ਕਹਿਰ ਜਾਰੀ, IMD ਵੱਲੋਂ ਆਰੈਂਜ ਅਲਰਟ ਜਾਰੀ

warning signs in your geyser that signal a potential danger

Geyser 'ਚ ਦਿਖਣ ਇਹ ਸੰਕੇਤ ਤਾਂ ਹੋ ਜਾਓ ਸਾਵਧਾਨ! ਹੋ ਸਕਦੈ ਵੱਡਾ ਹਾਦਸਾ

thief escapes with rs 50 000 cash from shop in jalandhar

ਜਲੰਧਰ 'ਚ ਦਿਨ-ਦਿਹਾੜੇ ਦੁਕਾਨ ਤੋਂ 50 ਹਜ਼ਾਰ ਦੀ ਨਕਦੀ ਚੋਰੀ, CCTV ਵੇਖ ਉੱਡਣਗੇ...

entertainment industry mourns veteran actor loses battle to cancer

ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ; ਕੈਂਸਰ ਤੋਂ ਜੰਗ ਹਾਰਿਆ ਦਿੱਗਜ ਅਦਾਕਾਰ

gst bill is being sold without selling goods

ਬਿਨਾਂ ਮਾਲ ਵਿਕੇ ਵਿਕ ਜਾਂਦੈ GST ਦਾ ਬਿਲ! ਵਿਭਾਗ ਦੀਆਂ ਮੁਸ਼ਕਲਾਂ ਵਧੀਆਂ

yuzvendra chahal bought a new luxurious bmw car

ਯੁਜਵੇਂਦਰ ਚਾਹਲ ਨੇ ਖਰੀਦੀ ਨਵੀਂ ਸ਼ਾਨਦਾਰ BMW ਕਾਰ, ਕੀਮਤ ਜਾਣ ਉੱਡ ਜਾਣਗੇ ਹੋਸ਼

superfast train will be operated in amritsar margao

ਅੰਮ੍ਰਿਤਸਰ-ਮੜਗਾਂਵ 'ਚ ਸੁਪਰਫਾਸਟ ਟ੍ਰੇਨ ਦਾ ਹੋਵੇਗਾ ਸੰਚਾਲਨ

be careful if you are fond of modified vehicles

ਗੱਡੀਆਂ ਰੱਖਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਪੁਲਸ ਨੇ ਦਿੱਤੀਆਂ ਸਖ਼ਤ ਹਦਾਇਤਾਂ

dense fog continues to wreak havoc in amritsar

ਅੰਮ੍ਰਿਤਸਰ 'ਚ ਸੰਘਣੀ ਧੁੰਦ ਦਾ ਕਹਿਰ ਜਾਰੀ, ਵਿਜ਼ੀਬਿਲਟੀ ਜ਼ੀਰੋ, ਹਾਈਵੇਅ ਮਾਰਗਾਂ...

orders issued banning gathering of people around examination centers

ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ 'ਚ ਲੋਕਾਂ ਦੇ ਇਕੱਠੇ ਹੋਣ...

increasing cold in punjab poses a major threat to health

ਪੰਜਾਬ 'ਚ ਵੱਧ ਰਹੀ ਸਰਦੀ ਕਾਰਣ ਸਿਹਤ ਨੂੰ ਵੱਡਾ ਖ਼ਤਰਾ, ਬਚਾਅ ਲਈ ਡਾਕਟਰਾਂ ਨੇ...

two sisters fought outside the police station

ਅੰਮ੍ਰਿਤਸਰ ਦੇ ਥਾਣੇ ਬਾਹਰ 2 ਭੈਣਾਂ ਦੀ ਹੋਈ ਆਪਸੀ ਤਕਰਾਰ, ਇਕ ਦੇ ਬੁਆਏਫ੍ਰੈਂਡ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • nagar nigam villages
      ਪੰਜਾਬ ਦੇ 100 ਪਿੰਡਾਂ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ! 30 ਸਾਲਾਂ ਬਾਅਦ ਹੋਣ ਜਾ...
    • bibi jagir kaur akali dal
      ਘਰ ਵਾਪਸੀ ਦੀਆਂ ਖ਼ਬਰਾਂ ਵਿਚਾਲੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ
    • punjab government ssp suspended
      ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, SSP ਲਖਬੀਰ ਸਿੰਘ ਨੂੰ ਕੀਤਾ ਮੁਅੱਤਲ
    • forest department  zoo  animals
      ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਜਾਨਵਰਾਂ ਨੂੰ ਠੰਡ ਤੋਂ ਬਚਾਉਣ ਲਈ...
    • amritsar s air quality worsens even more than delhi
      ਅੰਮ੍ਰਿਤਸਰ ਦੀ ਹਵਾ ਹੋਈ ਬੇਹੱਦ ਜ਼ਹਿਰੀਲੀ, AQI (US) 900 ਦੇ ਪਾਰ
    • indian army soldier
      ਦੇਸ਼ 'ਤੇ ਜਾਨ ਵਾਰ ਗਿਆ ਪੰਜਾਬ ਦਾ ਪੁੱਤ! ਸ਼ਿਲਾਂਗ 'ਚ ਡਿਊਟੀ ਦੌਰਾਨ ਹੋਇਆ ਸ਼ਹੀਦ;...
    • defense committees formed in gurdaspur
      ਗੁਰਦਾਸਪੁਰ ਅੰਦਰ ਬਣਾਈਆਂ ਗਈਆਂ ਡਿਫੈਂਸ ਕਮੇਟੀਆਂ, DIG ਅੰਮ੍ਰਿਤਸਰ ਨੇ ਕੀਤੀ...
    • highway youth moga
      ਪੰਜਾਬ ਦੇ ਹਾਈਵੇ 'ਤੇ ਵੱਡਾ ਹਾਦਸਾ, ਮੰਜ਼ਰ ਦੇਖਣ ਵਾਲਿਆਂ ਦਾ ਕੰਬ ਗਿਆ ਦਿਲ
    • gurdaspur shook with the sound of gunfire
      ਗੋਲੀਆਂ ਦੀ ਠਾਹ-ਠਾਹ ਨਾਲ ਕੰਬਿਆ ਗੁਰਦਾਸਪੁਰ, ਇਮੀਗ੍ਰੇਸ਼ਨ ਸੈਂਟਰ 'ਤੇ ਤਾਬੜਤੋੜ...
    • accident involving punjab roadways bus on jalandhar ludhiana highway
      ਜਲੰਧਰ-ਲੁਧਿਆਣਾ ਹਾਈਵੇਅ 'ਤੇ ਵੱਡਾ ਹਾਦਸਾ! ਪੰਜਾਬ ਰੋਡਵੇਜ਼ ਬੱਸ ਦੀ ਟਿੱਪਰ ਨਾਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +