ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਜ਼ਿਲ੍ਹਾ ਤੇ ਸੈਸ਼ਨ ਜੱਜ ਰਾਜ ਕੁਮਾਰ ਗਰਗ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਥਾਈ ਲੋਕ ਅਦਾਲਤ ਦੇ ਚੇਅਰਮੈਨ ਜਸਵਿੰਦਰ ਸਿੰਘ, ਮੈਂਬਰ ਪਰਮਪਾਲ ਸਿੰਘ ਮਾਨ ਅਤੇ ਮੈਂਬਰ ਭੁਪਿੰਦਰ ਕੌਰ ਪ੍ਰੀਤ ਵੱਲੋਂ ਲਾਈ ਗਈ ਸਥਾਈ ਲੋਕ ਅਦਾਲਤ 'ਚ 205 ਕੇਸ ਦਾਖ਼ਲ ਹੋਏ। ਇਨ੍ਹਾਂ 'ਚੋਂ 177 ਕੇਸਾਂ ਦਾ ਮੌਕੇ 'ਤੇ ਹੀ ਨਿਪਟਾਰਾ ਕਰਦਿਆਂ ਕਰੀਬ 26 ਲੱਖ ਦੇ ਐਵਾਰਡ ਪਾਸ ਕੀਤੇ ਗਏ।
ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਜ ਕੁਮਾਰ ਗਰਗ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦੀਵਾਨੀ ਝਗੜੇ ਸਥਾਈ ਲੋਕ ਅਦਾਲਤ ਵਿੱਚ ਲੈ ਕੇ ਆਉਣ, ਜਿਸ ਨਾਲ ਉਨ੍ਹਾਂ ਦਾ ਘੱਟ ਖ਼ਰਚੇ ਵਿੱਚ ਛੇਤੀ ਫ਼ੈਸਲਾ ਹੋਵੇਗਾ। ਉਨ੍ਹਾਂ ਦੱਸਿਆ ਕਿ ਸਥਾਈ ਲੋਕ ਅਦਾਲਤ ਵਿੱਚ ਕੇਸ ਲਾਉਣ ਵਾਸਤੇ ਦੋਹਾਂ ਧਿਰਾਂ ਦੀ ਸਹਿਮਤੀ ਹੋਣੀ ਚਾਹੀਦੀ ਹੈ। ਸਥਾਈ ਲੋਕ ਅਦਾਲਤ ਵੱਲੋਂ ਕੀਤੇ ਗਏ ਫ਼ੈਸਲੇ ਉਪਰ ਕੋਈ ਅਪੀਲ ਨਾ ਹੋਣ ਕਰਕੇ ਇਹ ਫ਼ੈਸਲਾ ਸਥਾਈ ਹੁੰਦਾ ਹੈ। ਇਸ ਤਰਾਂ ਦੋਹਾਂ ਧਿਰਾਂ ਨੂੰ ਵਾਰ-ਵਾਰ ਪਰੇਸ਼ਾਨੀ ਨਹੀਂ ਹੁੰਦੀ।
ਭਿਆਨਕ ਹਾਦਸੇ ’ਚ 15 ਸਾਲਾ ਲੜਕੇ ਦੀ ਮੌਤ, ਇਕ ਜ਼ਖਮੀ
NEXT STORY