ਮੋਹਾਲੀ (ਕੁਲਦੀਪ) : ਜ਼ਿਲਾ ਤੇ ਸੈਸ਼ਨਜ਼ ਜੱਜ-ਕਮ ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਿਵੇਕ ਪੁਰੀ ਦੀ ਅਗਵਾਈ ਹੇਠ ਇੱਥੇ ਜੁਡੀਸ਼ੀਅਲ ਕੋਰਟਸ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਅਥਾਰਟੀ ਦੀ ਮੀਟਿੰਗ ਹੋਈ। ਪੁਰੀ ਨੇ ਇਸ ਮੌਕੇ ਆਮ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਅਤੇ ਲੋਕ ਅਦਾਲਤਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਰਨ ਲਈ ਕਿਹਾ ਤਾਂ ਜੋ ਲੋਕ ਜਲਦੀ ਅਤੇ ਸਸਤਾ ਨਿਆ ਪ੍ਰਾਪਤ ਕਰ ਸਕਣ।
ਉਨ੍ਹਾਂ ਇਸ ਮੌਕੇ ਦੱਸਿਆ ਕਿ ਜ਼ਿਲੇ 'ਚ ਲੰਬਿਤ ਕੇਸਾਂ ਦੇ ਨਿਬੇੜੇ ਲਈ ਅਗਲੀ ਲੋਕ ਅਦਾਲਤ 14 ਸਤੰਬਰ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਸਮੇਤ ਤਹਿਸੀਲ ਕੰਪਲੈਕਸ ਡੇਰਾਬੱਸੀ ਅਤੇ ਖਰੜ ਵਿਖੇ ਲਾਈ ਜਾਵੇਗੀ, ਜਿਸ 'ਚ ਪ੍ਰੀ. ਲਿਟੀਗੇਟਿਵ ਕੇਸਾਂ ਤੋਂ ਇਲਾਵਾ ਅਦਾਲਤਾਂ 'ਚ ਪੈਂਡਿੰਗ ਪਏ ਦੋਹਾਂ ਧਿਰਾਂ ਵਿਚਾਲੇ ਸਮਝੌਤਾ ਯੋਗ ਫੌਜਦਾਰੀ ਕੇਸ, ਰੁਪਏ ਦੀ ਬਰਾਮਦਗੀ ਦੇ ਕੇਸ, ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੇ ਕੇਸ, ਲੇਬਰ ਵਿਵਾਦ ਕੇਸ, ਬਿਜਲੀ ਤੇ ਪਾਣੀ ਦੇ ਬਿੱਲਾਂ ਸਬੰਧੀ ਕੇਸ, ਵਿਆਹ ਸਬੰਧੀ ਵਿਵਾਦ, ਜ਼ਮੀਨ ਐਕੁਆਇਰ ਸਬੰਧੀ ਕੇਸ, ਸੇਵਾ ਸਬੰਧੀ ਵਿਵਾਦ, ਮਾਲੀਆ ਕੇਸ ਅਤੇ ਹੋਰ ਸਿਵਲ ਕੇਸ ਪੇਸ਼ ਕੀਤੇ ਜਾ ਸਕਦੇ ਹਨ। ਜ਼ਿਲਾ ਤੇ ਸੈਸ਼ਨ ਜੱਜ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੌਮੀ ਲੋਕ ਅਦਾਲਤ ਦਾ ਲਾਭ ਲੈਣ ਅਤੇ ਵੱਧ ਤੋਂ ਵੱਧ ਕੇਸਾਂ ਦਾ ਨਿਬੇੜਾ ਕਰਾਉਣ।
ਅਧਿਆਪਕਾਂ ਦੀ ਕਮੀ ਤੋਂ ਪਰੇਸ਼ਾਨ ਵਿਦਿਆਰਥੀਆਂ ਦੇ ਮਾਪੇ ਚੜ੍ਹੇ ਚੈਂਕੀ 'ਤੇ
NEXT STORY