ਜਲੰਧਰ (ਖੁਰਾਣਾ) : ਲੋਕ ਸਭਾ ਦੀ ਜ਼ਿਮਨੀ ਚੋਣ ਜਿੱਤ ਕੇ ਜਿੱਥੇ ਆਮ ਆਦਮੀ ਪਾਰਟੀ ਆਪਣਾ ਪਹਿਲਾ ਸੰਸਦ ਮੈਂਬਰ ਲੋਕ ਸਭਾ ਵਿਚ ਭੇਜਣ ਵਿਚ ਸਫਲ ਹੋ ਗਈ ਹੈ, ਉਥੇ ਹੀ ਕੇਂਦਰ ਵਿਚ ਬੈਠੀ ਭਾਜਪਾ ਦੇ ਉਮੀਦਵਾਰ ਦੀ ਜਲੰਧਰ ਜ਼ਿਮਨੀ ਚੋਣ ਵਿਚ ਜ਼ਮਾਨਤ ਤੱਕ ਜ਼ਬਤ ਹੋ ਗਈ ਹੈ। ਅਜਿਹੇ ਵਿਚ ਸਵਾਲ ਉੱਠਦਾ ਹੈ ਕਿ ਇਸ ਜ਼ਿਮਨੀ ਚੋਣ ਵਿਚ ਭਾਜਪਾ ਕਿਹੜੇ ਮੁੱਦਿਆਂ ਨੂੰ ਉਠਾਉਣ ਵਿਚ ਅਸਫਲ ਰਹੀ। ਖਾਸ ਗੱਲ ਇਹ ਰਹੀ ਕਿ ਇਹ ਜ਼ਿਮਨੀ ਚੋਣ ਬਿਨਾਂ ਕਿਸੇ ਠੋਸ ਮੁੱਦੇ ’ਤੇ ਲੜੀ ਗਈ ਅਤੇ ਚੋਣ ਦੌਰਾਨ ਰਿਕਾਰਡਤੋੜ ਦਲ-ਬਦਲ ਹੋਇਆ। ਆਮ ਆਦਮੀ ਪਾਰਟੀ ਨੇ ਜਿਥੇ ਵੋਟਰਾਂ ਦੇ ਸਾਹਮਣੇ ਆਪਣੇ 14 ਮਹੀਨਿਆਂ ਦੇ ਕਾਰਜਕਾਲ ਨੂੰ ਪ੍ਰਦਰਸ਼ਿਤ ਕੀਤਾ ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬ ਖਾਸ ਕਰ ਕੇ ਜਲੰਧਰ ਦੀ ਦਸ਼ਾ ਅਤੇ ਦਿਸ਼ਾ ਬਦਲਣ ਦੇ ਦਾਅਵੇ ਕੀਤੇ, ਉਥੇ ਹੀ ਭਾਜਪਾ ਕੋਲ ਕੋਈ ਠੋਸ ਮੁੱਦਾ ਹੀ ਨਹੀਂ ਸੀ।
ਇਹ ਵੀ ਪੜ੍ਹੋ : ਪੰਜਾਬ ਦੀਆਂ ਧੀਆਂ ਲਈ ਭਗਵੰਤ ਮਾਨ ਸਰਕਾਰ ਦਾ ਵੱਡਾ ਐਲਾਨ
ਭਾਜਪਾ ਨੇ ‘ਆਪ’ ਸਰਕਾਰ ਦੇ 14 ਮਹੀਨਿਆਂ ਦੇ ਕਾਰਜਕਾਲ ਨੂੰ ਅਸਫਲ ਦੱਸਦਿਆਂ ਲਾਅ ਐਂਡ ਆਰਡਰ ਨੂੰ ਮੁੱਦਾ ਬਣਾਉਣ ਦਾ ਯਤਨ ਕੀਤਾ ਪਰ ਕੇਂਦਰ ਤੋਂ ਆਏ ਆਗੂ ਵੀ ਜ਼ੋਰ-ਸ਼ੋਰ ਨਾਲ ਇਸ ਮੁੱਦੇ ਨੂੰ ਉਠਾਉਣ ਵਿਚ ਅਸਫਲ ਰਹੇ। ਜ਼ਿਕਰਯੋਗ ਹੈ ਕਿ ਜਲੰਧਰ ਨਿਗਮ ਦੇ ਪਿਛਲੇ ਹਾਊਸ ਵਿਚ ਭਾਜਪਾ ਦੇ ਲਗਭਗ ਅੱਧੀ ਦਰਜਨ ਕੌਂਸਲਰ ਕਾਂਗਰਸ ਦੀ ਅਸਫਲਤਾ ਨੂੰ ਕੈਸ਼ ਨਹੀਂ ਕਰ ਸਕੇ। ਇਸ ਜ਼ਿਮਨੀ ਚੋਣ ਵਿਚ ਵੀ ਜਲੰਧਰ ਭਾਜਪਾ ਨੇ ਸ਼ਹਿਰ ਨਾਲ ਸਬੰਧਤ ਕੋਈ ਮੁੱਦਾ ਨਹੀਂ ਉਠਾਇਆ, ਸਗੋਂ ਸੂਬਾ ਪੱਧਰ ਦੇ ਮੁੱਦਿਆਂ ’ਤੇ ਹੀ ਸਾਰਾ ਪ੍ਰਚਾਰ ਆਧਾਰਿਤ ਰਿਹਾ।
ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਦੇ ਨਤੀਜਿਆਂ ’ਤੇ ਭਾਜਪਾ ਦਾ ਪਹਿਲਾ ਬਿਆਨ ਆਇਆ ਸਾਹਮਣੇ
ਇਸ ਜ਼ਿਮਨੀ ਚੋਣ ਦੌਰਾਨ ਰਿਕਾਰਡਤੋੜ ਦਲ-ਬਦਲ ਨੇ ਕਾਫੀ ਵਧੀਆ ਰੋਲ ਅਦਾ ਕੀਤਾ। ਸੁਸ਼ੀਲ ਰਿੰਕੂ ਨੇ ਦਲ-ਬਦਲ ਕਰ ਕੇ ਆਮ ਆਦਮੀ ਪਾਰਟੀ ਨੂੰ ਜਿਥੇ ਮਜ਼ਬੂਤ ਆਧਾਰ ਪ੍ਰਦਾਨ ਕੀਤਾ, ਉਥੇ ਹੀ ਰਿੰਕੂ ਦੇ ਪ੍ਰਭਾਵ ਹੇਠ ਕਾਂਗਰਸ ਦੇ ਕਈ ਅਹੁਦਾ ਛੱਡ ਰਹੇ ਕੌਂਸਲਰ ਅਤੇ ਆਗੂਆਂ ਨੇ ‘ਆਪ’ ਦਾ ਪੱਲਾ ਫੜ ਕੇ ਉਸਨੂੰ ਮਜ਼ਬੂਤੀ ਦਿੱਤੀ। ਵਧੇਰੇ ਮਾਮਲਿਆਂ ਵਿਚ ਦਲ-ਬਦਲ ਕਰਨ ਵਾਲੇ ਆਗੂਆਂ ਨੂੰ ‘ਆਪ’ ਦੀ ਜਿੱਤ ਨਾਲ ਰਾਹਤ ਹੀ ਮਹਿਸੂਸ ਹੋਈ।
ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਚ ਨੀਟੂ ਸ਼ਟਰਾਂਵਾਲੇ ਨੇ ਤੋੜੇ ਰਿਕਾਰਡ, ਪਈਆਂ ਰਿਕਾਰਡ ਵੋਟਾਂ
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਵਿਸ਼ੇਸ਼ ਇੰਟਰਵਿਊ 'ਚ ਬੋਲੇ ਸੁਸ਼ੀਲ ਰਿੰਕੂ, 8-9 ਮਹੀਨਿਆਂ ਦਾ ਨਹੀਂ, 6 ਸਾਲ ਦਾ ਰੋਡਮੈਪ ਤੇ ਵਿਜ਼ਨ ਲੈ ਕੇ ਆਇਆ ਹਾਂ
NEXT STORY