ਸੰਗਰੂਰ (ਰਾਜੇਸ਼) : ਸੰਗਰੂਰ ਲੋਕ ਸੀਟ ਤੋਂ ਜੈ ਜਵਾਨ ਜੈ ਕਿਸਾਨ ਪਾਰਟੀ ਵੱਲੋਂ ਕਤਲ ਕੇਸ ਵਿਚ ਫਰਜ਼ੀ ਨਾਮ ਜੁੜਨ 'ਤੇ ਉਮਰਕੈਦ ਦੀ ਸਜ਼ਾ ਅਤੇ ਸਾਡੇ 7 ਸਾਲ ਵਿਚ ਹੀ ਰਿਹਾਅ ਹੋਣ ਵਾਲੇ ਧੂਰੀ ਦੇ ਧਰਮਵੀਰ ਧਾਲੀਵਾਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। 10ਵੀਂ ਤੋਂ ਬਾਅਦ ਕਤਲ ਕੇਸ ਵਿਚ ਜੇਲ ਗਏ ਧਾਲੀਵਾਲ ਨੇ ਜੇਲ ਤੋਂ ਹੀ ਬੀ.ਏ.ਐੱਮ.ਐੱਸ. ਦੀ ਡਿਗਰੀ ਹਾਸਲ ਕੀਤੀ ਅਤੇ 2 ਗੀਤਾਂ ਦੀ ਐਲਬਮ ਵੀ ਜ਼ਾਰੀ ਕਰਕੇ 2 ਲੱਖ 36 ਹਜ਼ਾਰ ਦਾ ਇਮਾਨ ਹਾਸਲ ਕੀਤਾ। ਧੂਰੀ ਦੇ ਪਿੰਡ ਰਾਜੇਮਾਜਰਾ ਨਿਵਾਸੀ ਧਾਲੀਵਾਲ ਨੇ ਦੱਸਿਆ ਕਿ ਸਜ਼ਾ ਤੋਂ ਬਾਅਦ ਉਹ ਟੁੱਟ ਗਿਆ ਸੀ। ਜੇਲ ਵਿਚ ਰਹਿੰਦੇ ਕੰਪਿਊਟਰ ਸਿੱਖਣਾ ਚਾਹਿਆ ਤਾਂ ਮੇਰੇ ਲਈ ਟਰੇਨਿੰਗ ਦੀ ਵਿਵਸਥਾ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਜੇਲ ਵਿਚ ਹੋਰ ਕੈਦੀਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਅਤੇ ਆਯੁਰਵੈਦਿਕ ਡਾਕਟਰ ਦੀ ਡਿਗਰੀ ਪ੍ਰਾਪਤ ਕੀਤੀ। ਇਸ ਦੌਰਾਨ ਜੇਲ ਵਿਚ ਭੰਗੜੇ ਦੀ ਟੀਮ ਬਣਾਈ ਅਤੇ ਜੇਲ ਤੋਂ ਗੀਤਾਂ ਦੀਆਂ ਦੋ ਐਲਬਮ ਰਿਲੀਜ਼ ਕੀਤੀਆਂ। ਪਹਿਲੀ ਐਲਬਮ 'ਉਮਰਕੈਦ ਦਿ ਰਿਅਲ ਸਟੋਰੀ' ਰਿਲੀਜ਼ ਕੀਤੀ ਤਾਂ ਡੀ.ਜੀ.ਪੀ. ਨੇ 1 ਲੱਖ 11 ਹਜ਼ਾਰ ਦਾ ਇਨਾਮ ਦਿੱਤਾ। ਦੂਜੀ ਐਲਬਮ 'ਜੇਲ ਦਿ ਰਿਅਲ ਸਟੋਰੀ' ਨੂੰ ਰਿਲੀਜ਼ ਕਰਨ 'ਤੇ 1 ਲੱਖ 25 ਹਜ਼ਾਰ ਦਾ ਇਨਾਮ ਮਿਲਿਆ।
ਕਤਲ ਕੇਸ ਵਿਚ ਜੇਲ ਗਏ ਧਰਮਵੀਰ ਨੇ ਜੇਲ ਵਿਚ ਪਾਸ ਕੀਤੀ ਬੀ.ਏ.ਐੱਮ.ਐੱਸ.
2005 ਵਿਚ ਅਦਾਲਤ ਨੇ ਸੁਣਾਈ ਉਮਰਕੈਦ ਦੀ ਸਜ਼ਾ
ਧਰਮਵੀਰ ਨੇ ਦੱਸਿਆ ਕਿ ਅਦਾਲਤ ਨੇ 2005 ਵਿਚ ਉਮਰਕੈਦ ਦੀ ਸਜ਼ਾ ਸੁਣਾਈ ਸੀ ਜਿਸ ਤੋਂ ਬਾਅਦ ਉਸ ਨੂੰ ਸੈਂਟਰਲ ਜੇਲ ਪਟਿਆਲਾ ਭੇਜਿਆ ਗਿਆ ਸੀ ਪਰ ਉਸ ਦੇ ਚੰਗੇ ਵਤੀਰੇ ਨੂੰ ਦੇਖਦੇ ਹੋਏ ਕੇਸ ਨੂੰ ਰੀਓਪਨ ਕੀਤਾ ਗਿਆ। ਜਾਂਚ ਵਿਚ ਨਿਰਦੋਸ਼ ਪਾਏ ਜਾਣ 'ਤੇ ਸਾਡੇ 7 ਸਾਲ ਬਾਅਦ ਹੀ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਲੜਾਈ ਵਿਚ ਨੌਜਵਾਨ ਦੇ ਕਤਲ ਵਿਚ ਕੀਤਾ ਗਿਆ ਸੀ ਨਾਮਜ਼ਦ
ਧਾਲੀਵਾਲ ਨੇ ਦੱਸਿਆ ਕਿ ਇਕ ਜਾਣਕਾਰ ਦੀ ਲੜਾਈ ਵਿਚ ਇਕ ਵਿਅਕਤੀ ਦਾ ਕਤਲ ਹੋ ਗਿਆ ਸੀ, ਜਿਸ ਵਿਚ ਕੁੱਝ ਕਾਰਨਾਂ ਨਾਲ ਉਸ ਦਾ ਨਾਂ ਵੀ ਨਾਮਜ਼ਦ ਕਰ ਲਿਆ ਗਿਆ ਸੀ। ਹਾਲਾਂਕਿ ਉਸ ਦਾ ਕਤਲ ਨਾਲ ਕੋਈ ਸਬੰਧ ਨਹੀਂ ਸੀ। ਬਾਵਜੂਦ ਕੋਰਟ ਵੱਲੋਂ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਸੀ। ਬਾਅਦ ਵਿਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
'ਆਪ' ਤੋਂ ਭਗਵੰਤ ਮਾਨ ਚੋਣ ਮੈਦਾਨ ਵਿਚ
ਸੰਗਰੂਰ ਤੋਂ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਦੁਬਾਰਾ ਚੋਣ ਲੜ ਰਹੇ ਹਨ। ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵੱਲੋਂ ਜੱਸੀ ਜਸਰਾਜ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਅਜੇ ਆਪਣੇ ਉਮੀਦਵਾਰ ਨਹੀਂ ਉਤਾਰੇ ਹਨ।
ਮੁਕਤਸਰ : 2 ਨੌਜਵਾਨਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ
NEXT STORY