ਜਲੰਧਰ (ਸੂਰਜ ਠਾਕੁਰ) - ਚੋਣਾਂ ਦਾ ਬਿਗੁਲ ਵੱਜਣ ਨਾਲ ਗਰਮੀਆਂ ਦੀ ਆਹਟ 'ਚ ਪੰਜਾਬ ਦੀ ਸਿਆਸਤ ਹੁਣ ਗਰਮਾਉਣ ਲੱਗੀ ਹੈ। ਸਿਆਸੀ ਦਲ ਜਿਥੇ ਸੱਤਾ ਸੰਗਰਾਮ ਲਈ ਸਿਆਸਤ 'ਚ ਬਿਜ਼ੀ ਹਨ ਉਥੇ ਹੀ ਸੂਬਾ ਚੋਣ ਕਮਿਸ਼ਨ ਵਲੋਂ ਹਰ ਪਹਿਲੂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਕਮਿਸ਼ਨ ਨੇ ਪੁਲਸ 'ਚ 2014 ਤੇ 2017 ਦੀਆਂ ਚੋਣਾਂ 'ਚ ਦਰਜ ਹੋਏ ਅਪਰਾਧਿਕ ਮਾਮਲਿਆਂ ਦਾ ਬਿਓਰਾ ਮੰਗਿਆ ਹੈ। ਕਮਿਸ਼ਨ ਨੇ ਪੁਲਸ ਨੂੰ ਗੈਂਗਸਟਰਾਂ ਦੀਆਂ ਗਤੀਵਿਧੀਆਂ 'ਤੇ ਸਖਤ ਨਜ਼ਰ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਦੀ ਪੁਸ਼ਟੀ ਮੁੱਖ ਚੋਣ ਅਧਿਕਾਰੀ ਐੈੱਸ. ਕਰੁਣਾ ਰਾਜੂ ਵਲੋਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀ ਸਿਆਸਤ 'ਚ ਸਿਆਸੀ ਦਲ ਇਕ-ਦੂਜੇ 'ਤੇ ਗੈਂਗਸਟਰਾਂ ਨੂੰ ਸਰਪ੍ਰਸਤੀ ਦੇਣ ਦੇ ਦੋਸ਼ ਲਗਾਉਂਦੇ ਰਹਿੰਦੇ ਹਨ। ਗੈਂਗਸਟਰਾਂ ਨੂੰ ਚੋਣਾਂ ਦੌਰਾਨ ਹਿੰਸਾ, ਵੋਟਰਾਂ ਨੂੰ ਧਮਕਾਉਣ ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ 'ਤੇ ਦਬਾਅ ਬਣਾਉਣ ਲਈ ਵਰਤਿਆ ਜਾਂਦਾ ਹੈ।
ਚੋਣ ਕਮਿਸ਼ਨ ਨੂੰ ਕੁਝ ਤਾਂ ਖਦਸ਼ਾ ਹੈ
ਇਸ 'ਚ ਕੋਈ ਦੋ ਰਾਵਾਂ ਨਹੀਂ ਕਿ ਪੰਜਾਬ 'ਚ ਕਾਂਗਰਸ ਸਰਕਾਰ ਗੈਂਗਸਟਰਾਂ 'ਤੇ ਨਕੇਲ ਕੱਸਣ 'ਚ ਕਾਫੀ ਹੱਦ ਤੱਕ ਕਾਮਯਾਬ ਰਹੀ ਹੈ। ਬੀਤੇ 2 ਸਾਲਾਂ 'ਚ ਕਈ ਗੈਂਗਸਟਰ ਜਾਂ ਤਾਂ ਗੈਂਗਵਾਰ 'ਚ ਮਾਰੇ ਗਏ ਹਨ ਜਾਂ ਫਿਰ ਐਨਕਾਊਂਟਰ 'ਚ ਪੁਲਸ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਹਨ। ਕੁਝ ਗੈਂਗਸਟਰ ਅਜਿਹੇ ਵੀ ਹਨ ਜੋ ਐਨਕਾਊਂਟਰ ਦੇ ਡਰ ਨਾਲ ਸਰੰਡਰ ਕਰਨ ਤੋਂ ਬਾਅਦ ਦੇਸ਼ ਦੀਆਂ ਵੱਖ-ਵੱਖ ਜੇਲਾਂ 'ਚ ਬੰਦ ਹਨ। ਇਹ ਗੱਲ ਤਾਂ ਸਾਫ ਹੈ ਕਿ ਜੇਕਰ ਕਮਿਸ਼ਨ ਨੇ ਗੈਂਗਸਟਰਾਂ ਨੂੰ ਲੈ ਕੇ ਸੂਬਾ ਪੁਲਸ ਨੂੰ ਚੌਕਸ ਕੀਤਾ ਹੈ ਤਾਂ ਕਿਤੇ ਨਾ ਕਿਤੇ ਚੋਣ ਹੱਥਕੰਡਿਆਂ 'ਚ ਇਨ੍ਹਾਂ ਵਲੋਂ ਹਿੰਸਾ ਫੈਲਾਉਣ ਦਾ ਖਦਸ਼ਾ ਹੈ।
ਕੇਂਦਰੀ ਗ੍ਰਹਿ ਮੰਤਰਾਲਾ 'ਚ ਵੀ ਉੱਠ ਚੁੱਕਾ ਹੈ ਮਾਮਲਾ
ਪੰਜਾਬ ਦੀਆਂ ਜੇਲਾਂ 'ਚ ਬੰਦ ਜਾਂ ਫਿਰ ਫਰਾਰ ਚੱਲ ਰਹੇ ਗੈਂਗਸਟਰ ਸਮਾਜ ਲਈ ਗੰਭੀਰ ਖਤਰਾ ਬਣ ਚੁੱਕੇ ਹਨ। ਬੰਦੂਕਾਂ ਨਾਲ ਖੇਡਣਾ ਤੇ ਦੂਜਿਆਂ ਦੀ ਜਾਨ ਲੈਣਾ ਇਨ੍ਹਾਂ ਦਾ ਸ਼ੌਕ ਹੋ ਗਿਆ ਹੈ। ਪੁਲਸ ਤੇ ਕਾਨੂੰਨ ਤੋਂ ਬਚਣ ਲਈ ਇਹ ਗੈਂਗਸਟਰ ਕਈ ਵਾਰ ਸਿਆਸਤਦਾਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਮਕਸਦ ਨਾਲ ਉਨ੍ਹਾਂ ਦੇ ਸੰਪਰਕ 'ਚ ਆ ਜਾਂਦੇ ਹਨ। ਪੰਜਾਬ 'ਚ ਗੈਂਗਸਟਰਾਂ ਨਾਲ ਸਿਆਸਤਦਾਨਾਂ ਦੇ ਸਬੰਧ ਅਤੇ ਉਨ੍ਹਾਂ ਨੂੰ ਸਰਪ੍ਰਸਤੀ ਦੇਣ ਦੀ ਜਾਂਚ ਦਾ ਮਾਮਲਾ ਕੇਂਦਰੀ ਗ੍ਰਹਿ ਮੰਤਰਾਲਾ 'ਚ ਵੀ ਉੱਠਿਆ ਸੀ। ਕਿਹਾ ਜਾ ਰਿਹਾ ਸੀ ਕਿ ਮੰਤਰਾਲਾ ਗੈਂਗਸਟਰਾਂ ਦੀ ਜਾਂਚ ਲਈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਆਥੋਰਾਈਜ਼ਡ ਕਰ ਸਕਦੀ ਹੈ ਪਰ ਇਹ ਮਾਮਲਾ ਲੰਬੇ ਸਮੇਂ ਤੋਂ ਵਿਚਾਰ ਅਧੀਨ ਹੀ ਹੈ।
ਇੰਝ ਤਿਆਰ ਹੁੰਦੇ ਹਨ ਗੈਂਗਸਟਰ
ਪੰਜਾਬ 'ਚ ਗੈਂਗਸਟਰ ਬਣਨ ਦੀ ਰਾਹ 'ਤੇ ਜਿੰਨੇ ਵੀ ਨੌਜਵਾਨ ਚੱਲ ਰਹੇ ਹਨ ਉਹ ਚੰਗੇ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਜ਼ਿਆਦਾਤਰ ਵਿਦਿਆਰਥੀ ਹੀ ਦਿਸ਼ਾਹੀਣ ਹੋਏ ਹਨ। ਕਾਲਜ ਪਹੁੰਚਣ 'ਤੇ ਸਿਆਸੀ ਪਾਰਟੀਆਂ ਆਪਣਾ ਮਤਲਬ ਸਾਧਣ ਲਈ ਦਬੰਗ ਨੌਜਵਾਨਾਂ ਦਾ ਸਾਥ ਲੈਂਦੀਆਂ ਹਨ। ਪਹਿਲਾਂ ਰਾਜਨੇਤਾ ਆਪਣੀ ਸਿਆਸਤ ਚਮਕਾਉਣ ਨੂੰ ਇਨ੍ਹਾਂ ਨੌਜਵਾਨਾਂ ਦੀ ਵਰਤੋਂ ਕਰਦੇ ਹਨ, ਜਦੋਂ ਇਹ ਨੌਜਵਾਨ ਆਪਣੇ ਆਪ ਨੂੰ ਕਠਪੁਤਲੀ ਸਮਝਣ ਲੱਗਦੇ ਹਨ ਤਾਂ ਆਪਣਾ ਗੈਂਗ ਬਣਾ ਕੇ ਗੈਂਗਸਟਰ ਬਣ ਜਾਂਦੇ ਹਨ।
ਗੈਂਗਸਟਰਾਂ ਦੇ ਸਿਆਸੀ ਕੁਨੈਕਸ਼ਨ ਦਾ ਖੁਲਾਸਾ
ਸਿਆਸਤਦਾਨਾਂ ਦੇ ਅਪ੍ਰਤੱਖ ਰੂਪ ਨਾਲ ਗੈਂਗਸਟਰਾਂ ਨਾਲ ਕੁਨੈਕਸ਼ਨ ਦੀ ਚਰਚਾ ਵੀ ਰਹਿੰਦੀ ਹੈ ਪਰ ਸਬੰਧਾਂ ਨੂੰ ਲੈ ਕੇ ਜਦੋਂ ਸਿਆਸੀ ਮਕਸਦ ਨਾਲ ਨੇਤਾ ਇਕ-ਦੂਜੇ 'ਤੇ ਚਿੱਕੜ ਸੁੱਟਦੇ ਹਨ ਤਾਂ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ। ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲੇ 'ਚ ਪੰਜਾਬ ਪੁਲਸ ਨੇ 26 ਜਨਵਰੀ 2018 ਨੂੰ ਖੁੰਖਾਰ ਗੈਂਗਸਟਰ ਤੇ ਨਾਭਾ ਜੇਲ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਵਿੱਕੀ ਗੌਂਡਰ ਨੂੰ ਮਾਰ ਦਿੱਤਾ ਸੀ ਜਿਸ ਤੋਂ ਬਾਅਦ ਕਾਂਗਰਸ ਤੇ ਅਕਾਲੀ ਦਲ ਵਿਚਾਲੇ ਗੈਂਗਸਟਰਾਂ ਨੂੰ ਸਰਪ੍ਰਸਤੀ ਦੇਣ ਦੇ ਦੋਸ਼ ਸਾਹਮਣੇ ਆਏ ਸਨ।
...ਤੇ ਹੁਣ ਜੇਲਾਂ 'ਚ ਬੰਦ 'ਦਸ ਨੰਬਰੀਏ' ਵੀ ਪਾ ਸਕਣਗੇ ਵੋਟ
NEXT STORY