ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੀ. ਪੀ. ਆਈ. (ਐਮ.ਐਲ.) ਰੈੱਡ ਸਟਾਰ ਨੇ ਚੰਡੀਗੜ੍ਹ ਅਤੇ ਪੰਜਾਬ 'ਚ ਚੋਣ ਲੜਨ ਦਾ ਐਲਾਨ ਕੀਤਾ ਹੈ, ਜਿਸ ਤਹਿਤ ਪਾਰਟੀ ਵਲੋਂ 2 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਪਾਰਟੀ ਨੇ ਇਸ ਮੌਕੇ 'ਤੇ ਆਪਣਾ ਮੈਨੀਫੈਸਟੋ ਵੀ ਜਾਰੀ ਕੀਤਾ। ਸੀ. ਪੀ. ਆਈ. (ਐਮ. ਐਲ.) ਰੈੱਡ ਸਟਾਰ ਦੇ ਵਲੋਂ ਚੰਡੀਗੜ੍ਹ ਦੇ ਲਈ ਕਾਮਰੇਡ ਲਸ਼ਕਰ ਸਿੰਘ ਉਮੀਦਵਾਰ ਹੋਣਗੇ, ਉਥੇ ਹੀ ਪੰਜਾਬ ਦੇ ਜ਼ਿਲਾ ਸੰਗਰੂਰ ਤੋਂ ਕਾਮਰੇਡ ਜੀਤ ਸਿੰਘ ਦਾ ਨਾਮ ਪਾਰਟੀ ਉਮੀਦਵਾਰ ਦੇ ਤੌਰ 'ਤੇ ਐਲਾਨ ਕੀਤਾ ਹੈ।
ਚੰਡੀਗੜ੍ਹ ਪ੍ਰੈਸ ਕਲੱਬ ਵਿਚ ਹੋਈ ਇਕ ਪ੍ਰੈਸ ਕਾਨਫਰੰਸ 'ਚ ਸੀ. ਪੀ. ਆਈ. (ਐੱਮ. ਐੱਲ.) ਰੈੱਡ ਸਟਾਰ ਦੇ ਸਕੱਤਰ ਕਾਮਰੇਡ ਲਸ਼ਕਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਵਲੋਂ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਚੰਡੀਗੜ੍ਹ ਸਮੇਤ ਸੰਗਰੂਰ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਗਿਆ ਹੈ। ਲਸ਼ਕਰ ਸਿੰਘ ਨੇ ਕਿਹਾ ਕਿ ਜੇਕਰ ਦੇਸ਼ ਦੀ ਸੱਤਾ ਤੋਂ ਭਾਜਪਾ ਨੂੰ ਹਰਾਉਣਾ ਹੈ ਤਾਂ ਯਕੀਨੀ ਤੌਰ 'ਤੇ ਜਨਤਕ ਵਿਕਲਪ ਦੇ ਲਈ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋਣਾ ਪਵੇਗਾ।
ਮੁਹੰਮਦ ਸਦੀਕ 'ਤੇ ਸਾਧੂ ਸਿੰਘ ਦਾ ਵੱਡਾ ਹਮਲਾ (ਵੀਡੀਓ)
NEXT STORY