ਤਲਵੰਡੀ ਸਾਬੋ (ਮੁਨੀਸ਼ ਗਰਗ) : ਆਮ ਆਦਮੀ ਪਾਰਟੀ ਦੀ ਬਠਿੰਡਾ ਤੋਂ ਉਮੀਦਵਾਰ ਬਲਜਿੰਦਰ ਕੌਰ 'ਤੇ ਪੀ. ਡੀ. ਏ. ਦੇ ਉਮੀਦਵਾਰ ਸੁਖਪਾਲ ਖਹਿਰਾ ਨੇ ਵੱਡਾ ਸ਼ਬਦੀ ਹਮਲਾ ਕੀਤਾ ਹੈ। ਤਲਵੰਡੀ ਸਾਬੋ ਪਹੁੰਚੇ ਖਹਿਰਾ ਨੇ ਕਿਹਾ ਕਿ ਬਲਜਿੰਦਰ ਕੌਰ ਕਾਂਗਰਸ ਤੇ ਅਕਾਲੀ ਦਲ ਦੀ ਸਾਂਝੀ ਉਮੀਦਵਾਰ ਹੈ, ਜਿਸਦਾ ਮਕਸਦ ਸਿਰਫ ਸਾਡੀ ਪਾਰਟੀ ਦੀਆਂ ਵੋਟਾਂ ਤੋੜਣਾ ਹੈ। ਖਹਿਰਾ ਨੇ ਕਿਹਾ ਕਿ ਬਲਜਿੰਦਰ ਕੌਰ ਨੂੰ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਵਲੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੀਆਂ ਵੋਟਾਂ ਤੋੜਨ ਲਈ ਹੀ ਮੈਦਾਨ ਵਿਚ ਉਤਾਰਿਆ ਗਿਆ ਹੈ। ਜਿਸ ਬਦਲੇ ਬਲਜਿੰਦਰ ਕੌਰ ਨੂੰ ਪੈਸੇ ਵੀ ਦਿੱਤੇ ਜਾਣਗੇ।
ਖਹਿਰਾ ਦੇ ਨਿਸ਼ਾਨੇ 'ਤੇ ਇਕੱਲੀ ਬਲਜਿੰਦਰ ਕੌਰ ਹੀ ਨਹੀਂ ਰਹੀ, ਸਗੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਵੀ ਖਹਿਰਾ ਨੇ ਤਿੱਖਾ ਹਮਲਾ ਬੋਲਿਆ। ਖਹਿਰਾ ਨੇ ਕਿਹਾ ਕਿ ਜਿਨ੍ਹਾਂ ਨੂੰ ਕੇਜਰੀਵਾਲ ਕਰੱਪਟ ਪਾਰਟੀਆਂ ਦੱਸਦੇ ਸਨ ਅੱਜ ਗਠਜੋੜ ਲਈ ਉਨ੍ਹਾਂ ਦੇ ਤਰਲੇ ਕੱਢ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਨੇਤਾ ਚੌਧਰੀ ਨੰਦ ਲਾਲ ਦਾ ਦਿਹਾਂਤ
NEXT STORY