ਜਲੰਧਰ (ਵੈੱਬ ਡੈਸਕ) : ਸ਼੍ਰੋਮਣੀ ਅਕਾਲੀ ਦਲ ਨੇ ਫਤਿਹਗੜ੍ਹ ਲੋਕ ਸਭਾ ਸੀਟ ਲਈ ਸੀਨੀਅਰ ਆਗੂ ਅਤੇ ਸੰਭਾਵੀ ਉਮੀਦਵਾਰ ਰਿਟਾਇਰਡ ਆਈ. ਏ. ਐੱਸ. ਅਫਸਰ ਦਰਬਾਰਾ ਸਿੰਘ ਗੁਰੂ ਨੂੰ ਮੈਦਾਨ ਵਿਚ ਉਤਾਰ ਦਿੱਤਾ ਹੈ। ਦਰਬਾਰਾ ਸਿੰਘ ਗੁਰੂ ਬਾਦਲ ਪਰਿਵਾਰ ਦੇ ਨਜ਼ਦੀਕੀਆਂ 'ਚੋਂ ਹਨ। ਦਰਬਾਰਾ ਸਿੰਘ ਗੁਰੂ ਰਿਟਾਇਰਡ ਆਈ. ਏ. ਐੱਸ. ਅਧਿਕਾਰੀ ਹਨ ਅਤੇ 2007-2011 ਵਿਚ ਦਰਬਾਰਾ ਸਿੰਘ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਵੀ ਰਹਿ ਚੁੱਕੇ ਹਨ। ਜਿਸ ਕਾਰਨ ਗੁਰੂ ਨੂੰ ਬਾਦਲ ਪਰਿਵਾਰ ਦੇ ਖਾਸਮ-ਖਾਸ ਵੀ ਮੰਨਿਆ ਜਾਂਦਾ ਹੈ।
ਪੁਲਸ ਦੀ ਨੌਕਰੀ 'ਚੋਂ ਰਿਟਾਇਰਡ ਹੋਣ ਤੋਂ ਬਾਅਦ 2011 'ਚ ਦਰਬਾਰਾ ਸਿੰਘ ਨੇ ਅਕਾਲੀ ਦਲ ਜੁਆਇਨ ਕਰਕੇ ਸਿਆਸਤ ਦੀ ਦੁਨੀਆ 'ਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਅਕਾਲੀ ਦਲ ਵਲੋਂ 2012 'ਚ ਦਰਬਾਰਾ ਸਿੰਘ ਨੂੰ ਹਲਕਾ ਭਦੌੜ ਤੋਂ ਚੋਣ ਲੜਾਈ ਗਈ। ਇਨ੍ਹਾਂ ਚੋਣਾਂ ਵਿਚ ਦਰਬਾਰਾ ਸਿੰਘ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਤੋਂ ਹਾਰ ਗਏ ਸਨ। 2017 'ਚ ਉਹ ਬੱਸੀ ਪਠਾਣਾ ਤੋਂ ਚੋਣ ਲੜੇ ਪਰ ਇਸ ਵਾਰ ਵੀ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਹੁਣ 2019 ਦੀਆਂ ਲੋਕ ਸਭਾ ਚੋਣਾਂ 'ਚ ਅਕਾਲੀ ਦਲ ਨੇ ਮੁੜ ਦਰਬਾਰਾ ਸਿੰਘ ਗੁਰੂ 'ਤੇ ਭਰੋਸਾ ਪ੍ਰਗਟਾਉਂਦੇ ਹੋਏ ਮੈਦਾਨ ਵਿਚ ਉਤਾਰ ਦਿੱਤਾ ਹੈ।
ਅੰਮ੍ਰਿਤਸਰ 'ਚ ਭੇਤਭਰੀ ਹਾਲਤ 'ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਕੀਤਾ ਰੋਡ ਜਾਮ (ਵੀਡੀਓ)
NEXT STORY