ਫਰੀਦਕੋਟ (ਜਗਤਾਰ) : ਲੋਕ ਸਭਾ ਚੋਣਾਂ ਦੀ ਟਿਕਟ ਮਿਲਣ ਤੋਂ ਬਾਅਦ ਫਰੀਦਕੋਟ ਪਹੁੰਚੇ ਗੁਲਜ਼ਾਰ ਸਿੰਘ ਰਣੀਕੇ ਨੇ ਆਮ ਆਦਮੀ ਪਾਰਟੀ 'ਤੇ ਵੱਡਾ ਹਮਲਾ ਬੋਲਿਆ ਹੈ। ਰਣੀਕੇ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਹਵਾ 2014 ਵਿਚ ਸੀ ਜਦੋਂ ਪਾਰਟੀ ਦੇ 4 ਉਮੀਦਵਾਰ ਜਿੱਤੇ ਸਨ ਜਦਕਿ ਹੁਣ ਤਾਂ 'ਆਪ' ਦੀ ਹਵਾ ਨਿਕਲ ਚੁੱਕੀ ਹੈ। ਅਕਾਲੀ ਉਮੀਦਵਾਰ ਨੇ ਕਿਹਾ ਕਿ ਉਨ੍ਹਾਂ ਦਾ ਮੁਕਾਬਲਾ ਸਿਰਫ ਕਾਂਗਰਸ ਨਾਲ ਹੈ ਜਦਕਿ 'ਆਪ' ਦਾ ਤਾਂ ਹੁਣ ਪੰਜਾਬ ਵਿਚ ਵਜੂਦ ਹੀ ਨਹੀਂ ਹੈ।
ਬਾਬਾ ਫਰੀਦ ਜੀ ਦੇ ਪਾਵਨ ਅਸਥਾਨ 'ਤੇ ਅਸ਼ੀਰਵਾਦ ਲੈਣ ਪਹੁੰਚੇ ਗੁਲਜ਼ਾਰ ਸਿੰਘ ਰਣੀਕੇ ਨੇ ਬੇਅਦਬੀ ਮਾਮਲਾ 'ਤੇ ਬੋਲੇਦ ਹੋਏ ਕਿਹਾ ਕਿ ਅਕਾਲੀ ਦਲ ਹਮੇਸ਼ਾ ਬੇਅਦਬੀ ਦਾ ਵਿਰੋਧ ਕਰਦਾ ਰਿਹਾ ਹੈ। ਅਕਾਲੀ ਦਲ ਵਲੋਂ 'ਸਿੱਟ' ਦੇ ਅਧਿਕਾਰੀਆਂ ਦਾ ਵਿਰੋਧ ਕਰਨ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕੀ ਅਕਾਲੀ ਦਲ ਵਿਰੋਧ ਨਹੀਂ ਕਰ ਰਿਹਾ ਸਗੋਂ ਉਹ ਇਸਦੇ ਪਿੱਛੇ ਜੋ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ, ਉਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਟ ਨੂੰ ਸਿਆਸਤ ਤੋਂ ਉਪਰ ਉੱਠ ਕੇ ਆਪਣਾ ਕੰਮ ਈਮਾਨਦਾਰੀ ਨਾਲ ਕਰਨਾ ਚਾਹੀਦਾ ਹੈ।
ਚੋਣ ਜ਼ਾਬਤੇ ਦੀਆਂ ਜਨਰਲ ਜੇ. ਜੇ. ਸਿੰਘ ਉਡਾ ਰਹੇ ਨੇ ਧੱਜੀਆਂ
NEXT STORY