ਪਠਾਨਕੋਟ (ਵੈੱਬ ਡੈਸਕ) : ਗੁਰਦਾਸਪੁਰ ਸੰਸਦੀ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਅਜੇ ਸਿੰਘ ਧਰਮਿੰਦਰ ਦਿਓਲ ਉਰਫ ਸੰਨੀ ਦਿਓਲ ਦੀ ਸੁਰੱਖਿਆ 'ਚ ਚੋਖਾ ਵਾਧਾ ਕੀਤਾ ਗਿਆ ਹੈ। ਅਤਿ ਮੁਸਤੈਦ ਮੰਨੀ ਜਾਂਦੀ ਸਵੈਟ ਕਮਾਂਡੋ ਦੀਆਂ 2 ਟੀਮਾਂ ਨੂੰ ਸੰਨੀ ਦਿਓਲ ਦੀ ਸੁਰੱਖਿਆ 'ਚ ਤਾਇਨਾਤ ਕੀਤਾ ਗਿਆ ਹੈ। ਦਰਅਸਲ ਵੀਰਵਾਰ ਨੂੰ ਗੁਰਦਾਸਪੁਰ ਵਿਚ ਰੋਡ ਸ਼ੋਅ ਦੌਰਾਨ ਸੰਨੀ ਦਿਓਲ ਵੱਲ ਸ਼ਰਾਰਤੀਆਂ ਵਲੋਂ ਕੁੱਝ ਸੁੱਟੇ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਜਿਸ ਤੋਂ ਬਾਅਦ ਪ੍ਰਸ਼ਾਸਨ ਵਲੋਂ ਅਹਿਤਾਤ ਵਜੋਂ ਸੰਨੀ ਦਿਓਲ ਦੀ ਸੁਰੱਖਿਆ 'ਚ ਸਵੈਟ ਕਮਾਂਡੋ ਦੀਆਂ ਟੀਮਾਂ ਦੀ ਤਾਇਨਾਤੀ ਕੀਤੀ ਗਈ ਹੈ।
ਗੁਰਦਾਸਪੁਰ ਦੇ ਚੋਣ ਮੈਦਾਨ ਵਿਚ ਨਿੱਤਰੇ ਸੰਨੀ ਦਿਓਲ ਵਲੋਂ ਜ਼ੋਰਾਂ ਸ਼ੋਰਾਂ ਨਾਲ ਰੈਲੀਆਂ ਕਰਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਸੰਨੀ ਦਿਓਲ ਵਲੋਂ ਪਠਾਨਕੋਟ ਵਿਚ ਸਵੈਟ ਕਮਾਂਡੋ ਦੇ ਘੇਰੇ ਵਿਚ ਰੈਲੀ ਕੀਤੀ ਗਈ। ਉਧਰ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਦੀ ਸੁਰੱਖਿਆ ਦੇ ਮੱਦੇਨਜ਼ਰ ਹੀ ਇਹ ਫੈਸਲਾ ਲਿਆ ਗਿਆ ਹੈ।
ਸ਼ਾਰਟ ਸਰਕਟ ਕਾਰਨ ਟੈਂਟ ਹਾਊਸ ਨੂੰ ਲੱਗੀ ਅੱਗ, ਹੋਇਆ 15 ਲੱਖ ਦਾ ਨੁਕਸਾਨ
NEXT STORY