ਹੁਸ਼ਿਆਰਪੁਰ (ਅਮਰੀਕ)— ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲਾ ਹੁਸ਼ਿਆਰਪੁਰ 'ਚ ਆਪਣਾ ਨਾਮਜ਼ਦਗੀ ਪੱਤਰ ਭਰਨ ਲਈ ਅੱਜ ਡਾ. ਰਾਜ ਕੁਮਾਰ ਚੱਬੇਵਾਲ ਜ਼ਿਲਾ ਹੈੱਡਕੁਆਰਟਰ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਵੀ ਮੌਜੂਦ ਸੀ। ਨਾਮਜ਼ਦਗੀ ਭਰਨ ਤੋਂ ਪਹਿਲਾਂ ਡਾ. ਰਾਜ ਕੁਮਾਰ ਚੱਬੇਵਾਲ ਨੇ ਭਾਰੀ ਜਨ ਸਮੂਹ ਨੂੰ ਲੈ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਜ ਕੁਮਾਰ ਨੇ ਕਿਹਾ ਕਿ ਉਹ ਪਾਰਟੀ ਹਾਈਕਮਾਂਡ ਅਤੇ ਉੱਚ ਲੀਡਰਸ਼ਿਪ ਦਾ ਸ਼ੁੱਕਰਾਨਾ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਮਾਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਭਾਵੇਂ ਹੁਸ਼ਿਆਰਪੁਰ ਦੀ ਸੀਟ ਤੋਂ ਵਿਜੇ ਸਾਂਪਲਾ ਨੂੰ ਭੇਜਣ ਜਾਂ ਫਿਰ ਸੋਮ ਪ੍ਰਕਾਸ਼ ਨੂੰ, ਉਨ੍ਹਾਂ ਦੀ ਜਿੱਤ ਇਥੋਂ ਪੱਕੀ ਹੈ।
ਨਾਭਾ ਦੇ ਲੋਕਾਂ ਨੇ ਚੋਣਾਂ ਦਾ ਕੀਤਾ ਬਾਈਕਾਟ, ਘਰਾਂ ਦੇ ਬਾਹਰ ਲਗਾਏ ਪਰਚੇ
NEXT STORY