ਜਲੰਧਰ (ਧਵਨ)— ਗੁਰਦਾਸਪੁਰ ਲੋਕ ਸਭਾ ਸੀਟ ਲਈ ਭਾਜਪਾ ਉਮੀਦਵਾਰ ਭਾਵੇਂ ਫਿਲਮ ਅਭਿਨੇਤਾ ਸੰਨੀ ਦਿਓਲ ਲਗਾਤਾਰ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਦੀਆਂ ਸੁਰਖੀਆਂ 'ਚ ਬਣੇ ਹੋਏ ਹਨ ਪਰ ਅਜੇ ਸਿੰਘ ਦਿਓਲ ਲਈ ਉਨ੍ਹਾਂ ਦੇ ਜੱਦੀ ਪਿੰਡ ਡੈਂਗੋ, ਜੋ ਕਿ ਫਤਿਹਗੜ੍ਹ ਲੋਕ ਸਭਾ ਸੀਟ 'ਚ ਆਉਂਦਾ ਹੈ, ਵਿਚ ਹਾਲਾਤ ਕੁਝ ਵੱਖਰੇ ਹੀ ਦਿਖਾਈ ਦੇ ਰਹੇ ਹਨ। ਇਸ ਪਿੰਡ ਦੇ ਲੋਕ ਫਿਲਮ ਅਭਿਨੇਤਾ ਨੂੰ ਪਿੰਡ ਦਾ ਉਮੀਦਵਾਰ ਬਣਾਏ ਜਾਣ ਤੋਂ ਜ਼ਿਆਦਾ ਉਤਸ਼ਾਹਤ ਨਹੀਂ ਹਨ। ਉਨ੍ਹਾਂ ਦੇ ਅੰਦਰ ਇਸ ਗੱਲ ਨੂੰ ਲੈ ਕੇ ਗੁੱਸਾ ਹੈ ਕਿ ਦਿਓਲ ਅਭਿਨੇਤਾ ਬਣਨ ਤੋਂ ਬਾਅਦ ਆਪਣੇ ਜੱਦੀ ਪਿੰਡ 'ਚ ਨਹੀਂ ਆਏ। ਗੁਰਦਾਸਪੁਰ 'ਚ ਸੰਨੀ ਦਿਓਲ ਦਾ ਸਿੱਧਾ ਮੁਕਾਬਲਾ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਨਾਲ ਹੈ, ਜੋ ਕਿ ਗੁਰਦਾਸਪੁਰ ਸੀਟ ਜਿੱਤਣ ਤੋਂ ਬਾਅਦ ਦੋ ਸਾਲ ਪਹਿਲਾਂ ਸੰਸਦ ਮੈਂਬਰ ਚੁਣੇ ਗਏ ਸਨ। ਗੁਰਦਾਸਪੁਰ ਦੇ ਲੋਕਾਂ ਨੂੰ ਵੋਟ ਨਾ ਦੇਣ ਦੀ ਅਪੀਲ ਕਰਦੇ ਹੋਏ ਪਿੰਡ ਦੇ ਸਰਪੰਚ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਦਾ ਨਿੱਕਨੇਮ ਸੰਨੀ ਦੇ ਛੋਟੇ ਭਰਾ ਬੌਬੀ ਦਿਓਲ ਵਾਂਗ ਬੌਬੀ ਹੀ ਹੈ, ਨੇ ਕਿਹਾ ਕਿ ਜਿਹੜਾ, ਆਪਣੇ ਪਿੰਡ ਦਾ ਨਾ ਹੋਇਆ, ਆਪਣੀਆਂ ਜੜ੍ਹਾਂ ਨੂੰ ਭੁੱਲ ਗਿਆ, ਉਹ ਗੁਰਦਾਸਪੁਰ ਦਾ ਕਿਵੇਂ ਹੋ ਜਾਏਗਾ।
ਸਰਪੰਚ ਨੇ ਕਿਹਾ ਕਿ ਉਹ 2013 'ਚ ਦੀਵਾਲੀ ਦੇ ਦਿਨ ਦਿਓਲ ਦੇ ਪਿਤਾ ਅਤੇ ਅਭਿਨੇਤਾ ਧਰਮਿੰਦਰ ਨੂੰ ਪਿੰਡ ਲਿਆਉਣ ਲਈ ਗਿਆ ਸੀ। ਉਨ੍ਹਾਂ ਦੇ ਮਨ 'ਚ ਇਹ ਵਿਚਾਰ ਸੀ ਕਿ ਸ਼ਾਇਦ ਧਰਮਿੰਦਰ ਪਿੰਡ 'ਚ ਸਟੇਡੀਅਮ ਦੀ ਸਥਾਪਨਾ 'ਚ ਮਦਦ ਕਰਨਗੇ ਪਰ ਉਨ੍ਹਾਂ ਨੇ ਕੋਈ ਮਦਦ ਨਹੀਂ ਕੀਤੀ। ਪਿੰਡ ਦੇ ਨਿਵਾਸੀਆਂ ਨੇ ਕਿਹਾ ਕਿ ਧਰਮਿੰਦਰ ਕੋਲ ਪਿੰਡ 'ਚ 2.5 ਏਕੜ ਜ਼ਮੀਨ ਸੀ ਪਰ ਉਨ੍ਹਾਂ ਨੇ ਇਹ ਆਪਣੇ ਨੇੜਲੇ ਸਬੰਧੀ ਨੂੰ 2016 'ਚ ਦੇ ਦਿੱਤੀ। ਪਿੰਡ ਵਾਲੇ ਇਹ ਜ਼ਮੀਨ ਸਟੇਡੀਅਮ ਲਈ ਮੰਗ ਰਹੇ ਸਨ।
ਇਕ ਹੋਰ ਨਿਵਾਸੀ ਸੁਖਜੀਵਨ ਸਿੰਘ ਨੇ ਕਿਹਾ ਕਿ ਪਿੰਡ ਨੇ 2014 ਦੀਆਂ ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਪੱਖ 'ਚ ਮਤਦਾਨ ਕੀਤਾ ਸੀ ਪਰ ਹੁਣ ਆਮ ਆਦਮੀ ਪਾਰਟੀ ਦਾ ਕੋਈ ਆਧਾਰ ਨਹੀਂ ਹੈ। ਲੋਕ ਹੁਣ ਕਾਂਗਰਸ ਦੇ ਪੱਖ 'ਚ ਮਤਦਾਨ ਕਰਨ ਦਾ ਮਨ ਬਣਾਈ ਬੈਠੇ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਕੁਝ ਨੌਜਵਾਨਾਂ ਨੇ ਬਾਲੀਵੁੱਡ 'ਚ ਇਹ ਸੋਚ ਕੇ ਕਿਸਮਤ ਅਜ਼ਮਾਉਣ ਦਾ ਯਤਨ ਕੀਤਾ ਸੀ ਕਿ ਧਰਮਿੰਦਰ ਉਨ੍ਹਾਂ ਦੀ ਮਦਦ ਕਰਨਗੇ ਪਰ ਉਨ੍ਹਾਂ ਨੇ ਕੋਈ ਮਦਦ ਨਹੀਂ ਕੀਤੀ। ਧਰਮਿੰਦਰ ਦੇ ਰਿਸ਼ਤੇਦਾਰ ਸ਼ਿੰਗਾਰਾ ਸਿੰਘ, ਜਿਨ੍ਹਾਂ ਨੂੰ ਧਰਮਿੰਦਰ ਨੇ ਜ਼ਮੀਨ ਦਿੱਤੀ ਸੀ, ਨੇ ਕਿਹਾ ਕਿ ਉਹ ਤਾਂ ਗੁਰਦਾਸਪੁਰ 'ਚ ਮੁਹਿੰਮ ਲਈ ਜਾਏਗਾ, ਅੱਗੇ ਦੇਖਦੇ ਹਾਂ ਕੀ ਹੁੰਦਾ ਹੈ, ਉਨ੍ਹਾਂ ਨੂੰ ਸੱਦੇ ਦੀ ਲੋੜ ਨਹੀਂ ਹੈ।
ਦੂਜੇ ਪਾਸੇ ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਧਰਮਿੰਦਰ ਜਦੋਂ 3 ਸਾਲ ਦਾ ਸੀ ਤਾਂ ਪਿੰਡ ਛੱਡ ਕੇ ਚਲਾ ਗਿਆ ਸੀ। 2013 'ਚ ਉਹ ਪਿੰਡ 'ਚ ਜ਼ਰੂਰ ਆਏ ਸਨ ਪਰ ਉਸ ਤੋਂ ਬਾਅਦ ਫਿਰ ਤੋਂ ਕਿਨਾਰਾ ਕਰ ਲਿਆ। ਪਿੰਡ ਦੇ ਹੀ ਗੁਰਮੇਲ ਸਿੰਘ ਨੇ ਕਿਹਾ ਕਿ ਸੰਨੀ ਦੀ ਉਮੀਦਵਾਰੀ ਨਾਲ ਕੋਈ ਫਰਕ ਨਹੀਂ ਪੈਂਦਾ। ਗੁਰਦਾਸਪੁਰ ਤਾਂ ਇਥੋਂ ਬਹੁਤ ਦੂਰ ਹੈ। ਸੰਨੀ ਦੇ ਜੱਦੀ ਪਿੰਡ 'ਚ ਕਾਂਗਰਸ ਨੇਤਾ ਡਾ. ਅਮਰ ਸਿੰਘ ਨੇ ਇਕ ਛੋਟੀ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਉਮੀਦਵਾਰ ਦੇ ਸਮਰਥਨ 'ਚ ਪੂਰੇ ਪਿੰਡ ਨੂੰ ਇਕੱਠਾ ਕੀਤਾ ਹੈ। ਸਾਰਾ ਪਿੰਡ ਕਾਂਗਰਸ ਦੇ ਨਾਲ ਹੈ।
ਸਿੱਖ-ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ
NEXT STORY