ਨਵੀਂ ਦਿੱਲੀ/ਚੰਡੀਗੜ੍ਹ(ਕਮਲ ਕੁਮਾਰ)— ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨਾਲ ਗਠਜੋੜ ਦੀਆਂ ਖਬਰਾਂ 'ਤੇ ਭਗਵੰਤ ਮਾਨ ਨੇ ਪੂਰਨਵਿਰਾਮ ਲਗਾ ਦਿੱਤਾ ਹੈ। ਭਗਵੰਤ ਮਾਨ ਮੁਤਾਬਕ ਆਮ ਆਦਮੀ ਪਾਰਟੀ ਆਪਣੇ ਦਮ 'ਤੇ ਚੋਣਾਂ ਲੜਣ ਦੇ ਕਾਬਲ ਹੈ ਤੇ ਉਨਾਂ ਨੂੰ ਕਾਂਗਰਸ ਦੇ ਸਾਥ ਦੀ ਲੋੜ ਨਹੀਂ ਹੈ। ਮਾਨ ਦਾ ਕਹਿਣਾ ਹੈ ਕਿ ਜੇਕਰ ਅਸੀਂ ਕਾਂਗਰਸ ਨਾਲ ਗਠਜੋੜ ਕਰ ਲੈਂਦੇ ਹਾਂ ਤਾਂ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ। ਉਨ੍ਹਾਂ ਦੱਸਿਆ ਕਿ ਪੰਜਾਬ, ਹਰਿਆਣਾ, ਗੋਆ, ਦਿੱਲੀ ਅਤੇ ਚੰਡੀਗੜ੍ਹ ਦੀਆਂ ਲੋਕ ਸਭਾ ਸੀਟਾਂ ਤੋਂ ਬਿਨਾਂ ਕਿਸੇ ਗਠਜੋੜ ਦੇ ਹੀ ਚੋਣਾਂ ਲੜੀਆਂ ਜਾਣਗੀਆਂ। 'ਆਪ' ਆਪਣੇ ਦਮ 'ਤੇ ਭਾਜਪਾ ਅਤੇ ਕਾਂਗਰਸ ਨੂੰ ਜ਼ੋਰਦਾਰ ਟੱਕਰ ਦੇਵੇਗੀ।
ਇਸ ਤੋਂ ਪਹਿਲਾਂ ਖਬਰਾਂ ਆ ਰਹੀਆਂ ਸਨ ਕਿ ਲੋਕ ਸਭਾ ਚੋਣਾਂ ਲਈ ਬਣ ਰਹੇ ਮਹਾਂਗਠਜੋੜ 'ਚ ਆਪ ਵੀ ਆਪਣਾ ਯੋਗਦਾਨ ਪਾ ਸਕਦੀ ਹੈ।
ਇਤਿਹਾਸ 'ਚ ਜੁਮਲਿਆਂ ਦੇ ਬਾਦਸ਼ਾਹ ਅਖਵਾਉਣਗੇ ਮੋਦੀ : ਔਜਲਾ (ਵੀਡੀਓ)
NEXT STORY