ਜਲੰਧਰ (ਵੈੱਬ ਡੈਸਕ, ਮਿ੍ਰਦੁਲ, ਸੋਨੂੰ)— ਇਥੋਂ ਦੇ ਆਦਰਸ਼ ਨਗਰ ਵਿਚ ਸਥਿਤ ਇਕ ਸ਼ੋਅ ਰੂਮ ਵਿਚ ਐੱਸ. ਟੀ. ਐੱਫ. ਵੱਲੋਂ ਰੇਡ ਕਰਕੇ ਵੱਡੀ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਆਦਰਸ਼ ਨਗਰ ’ਚ ਸਥਿਤ ਲੰਡਨ ਵੇਅਰ ਮੈਂਸ ਐਂਡ ਵੂਮੈਂਸ ਗਾਰਮੈਂਟ ਸ਼ੋਅਰੂਮ ’ਚ ਐੱਸ. ਟੀ. ਐੱਫ. ਵੱਲੋਂ ਛਾਪੇਮਾਰੀ ਕੀਤੀ ਗਈ ਹੈ।

ਪੁਲਸ ਨੂੰ ਇਥੋਂ ਹੈਰੋਇਨ ਬਰਾਮਦ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਇਸ ਸ਼ੋਅਰੂਮ ’ਤੇ ਪੁਲਸ ਨੇ ਕਾਰਵਾਈ ਕੀਤੀ ਹੈ ਅਤੇ ਸ਼ੋਅਰੂਮ ਦੇ ਮਾਲਕ ਨੂੰ ਪੁਲਸ ਨੇ ਹਿਰਾਸਤ ’ਚ ਲੈ ਲਿਆ ਹੈ। ਕਰੀਬ ਇਕ ਘੰਟੇ ਤੱਕ ਚੱਲੀ ਇਸ ਚੈਕਿੰਗ ’ਚ ਫਿਲਹਾਲ ਪੁਲਸ ਨੇ ਸ਼ੋਅਰੂਮ ਦੇ ਮਾਲਕ ਨੂੰ ਹਿਰਾਸਤ ’ਚ ਲੈ ਲਿਆ ਹੈ ਅਤੇ ਅੱਗੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੂੰ ਹਰਪਾਲ ਚੀਮਾ ਦੀ ਚੁਣੌਤੀ, ਕਿਸਾਨਾਂ ਦੇ ਕਰਜ਼ਾ ਮੁਆਫ਼ੀ ਦਾ ਸਮਾਂ ਤੇ ਸੀਮਾ ਕਰੋ ਨਿਰਧਾਰਿਤ

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ ਕਰਨ ਲਈ ਪੁਲਸ ਨੂੰ ਪਹਿਲਾਂ ਹੀ ਹਦਾਇਤਾਂ ਦੇ ਚੁੱਕੀ ਹੈ। ਚੰਨੀ ਸਰਕਾਰ ਦੇ ਕਾਰਜ ਦੇ ਕਾਰਭਾਰ ਸੰਭਾਲਦੇ ਹੀ ਸੂਬੇ ’ਚ ਵਿਕ ਰਿਹਾ ਨਸ਼ਾ, ਲੁੱਟ ਦੀਆਂ ਘਟਨਾਵਾਂ ’ਤੇ ਰੋਕ ਲਗਾਉਣ ਲਈ ਪੁਲਸ ਕਾਫ਼ੀ ਪਿਛਲੇ ਦਿਨਾਂ ਤੋਂ ਸਰਗਰਮ ਦਿੱਸ ਰਹੀ ਹੈ। ਹਾਲ ਹੀ ’ਚ ਪੁਲਸ ਨੇ ਸ਼ਹਿਰ ਦੀਆਂ ਕਈ ਦੁਕਾਨਾਂ ਅਤੇ ਮਾਲਸ ’ਚ ਰੇਡ ਕੀਤੀ ਹੈ।

ਇਹ ਵੀ ਪੜ੍ਹੋ: 552ਵੇਂ ਪ੍ਰਕਾਸ਼ ਪੁਰਬ 'ਤੇ ਸੁਲਤਾਨਪੁਰ ਲੋਧੀ 'ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ, ਸੰਗਤ ਦਾ ਉਮੜਿਆ ਸੈਲਾਬ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਸ਼ੇ ’ਚ ਟੱਲੀ ਥਾਣੇਦਾਰ ਦਾ ਕਾਰਨਾਮਾ, ਹਸਪਤਾਲ ’ਚ ਹੰਗਾਮਾ ਕਰ ਡਾਕਟਰ ਨੂੰ ਗੋਲ਼ੀ ਮਾਰਨ ਦੀ ਦਿੱਤੀ ਧਮਕੀ
NEXT STORY