ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਦੀ ਖ਼ੁਸ਼ੀ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਸੁਲਤਾਨਪੁਰ ਲੋਧੀ 'ਚ ਸਜਾਏ ਗਏ ਮਹਾਨ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਦੇਸ਼-ਵਿਦੇਸ਼ ਤੋਂ ਇਸ ਵਾਰ ਭਾਰੀ ਗਿਣਤੀ 'ਚ ਸ਼ਰਧਾਲੂ ਸ਼ਾਮਲ ਹੋਏ। ਇਤਿਹਾਸਕ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਤੋਂ ਸਵੇਰੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ 'ਚ ਸਜਾਏ ਗਏ।

ਇਸ ਮਹਾਨ ਨਗਰ ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ 'ਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸੁਆਗਤ ਕੀਤਾ ਗਿਆ । ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਗਿਆਨੀ ਸੁਰਜੀਤ ਸਿੰਘ ਸਭਰਾ ਹੈੱਡ ਗ੍ਰੰਥੀ ਨੇ ਕੀਤੀ ਅਤੇ ਉਪਰੰਤ ਪੰਜ ਪਿਆਰੇ ਸਾਹਿਬਾਨ ਨੇ ਆਰੰਭਤਾ ਦੀ ਖ਼ੁਸ਼ੀ 'ਚ ਪੰਜ ਜੈਕਾਰੇ ਗੂੰਜਾਏ ਗਏ। ਇਸ ਸਮੇਂ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਨੇ ਸਮੂਹ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਚ ਚਵਰ ਸਾਹਿਬ ਦੀ ਸੇਵਾ ਕੀਤੀ।

ਇਸ ਸਮੇਂ ਨਗਰ ਕੀਰਤਨ ਉੱਪਰ ਵਿਸ਼ੇਸ਼ ਹਵਾਈ ਜਹਾਜ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਨਗਰ ਕੀਰਤਨ ਸਮੂਹ ਰਾਜਨੀਤਕ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਵੱਡੀ ਗਿਣਤੀ 'ਚ ਨੁਮਾਇੰਦਿਆਂ ਹਾਜਰੀ ਭਰੀ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਤੇ ਸਾਬਕਾ ਓ.ਐਸ.ਡੀ. ਕਰਨਵੀਰ ਸਿੰਘ ਦੇ ਨਾਲ ਸੈਕੜੇ ਅਕਾਲੀ ਵਰਕਰਾਂ ਵੱਲੋਂ ਨਗਰ ਕੀਰਤਨ ਦਾ ਸੁਆਗਤ ਫੁੱਲਾਂ ਨਾਲ ਕੀਤਾ ਗਿਆ ਅਤੇ ਸ਼ਮੂਲੀਅਤ ਕੀਤੀ ਗਈ।

ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਦੀ ਅਗਵਾਈ 'ਚ ਭਾਰੀ ਗਿਣਤੀ 'ਚ ਆਪ ਵਰਕਰਾਂ ਤਲਵੰਡੀ ਪੁਲ ਚੌਂਕ 'ਚ ਨਗਰ ਕੀਰਤਨ ਦਾ ਸੁਆਗਤ ਕੀਤਾ ਅਤੇ ਨਾਲ ਸ਼ਾਮਲ ਹੋਏ।

ਇੰਜ. ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ ਦੀ ਅਗਵਾਈ 'ਚ ਅਕਾਲੀ ਵਰਕਰਾਂ ਨੇ ਹਾਜ਼ਰੀ ਭਰੀ। ਇਸ ਸਮੇਂ ਡਾ. ਉਪਿੰਦਰਜੀਤ ਕੌਰ ਸਾਬਕਾ ਮੰਤਰੀ ਅਤੇ ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਕਮੇਟੀ ਨੇ ਵੀ ਮੱਥਾ ਟੇਕਿਆ ਅਤੇ ਹਾਜ਼ਰੀ ਭਰੀ। ਸਮੂਹ ਆਗੂਆਂ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਜਥੇ ਸਰਵਣ ਸਿੰਘ ਕੁਲਾਰ ਅਤੇ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਰੋਡੇ ਵੱਲੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ ਅਤੇ ਨਗਰ ਕੀਰਤਨ ਵਿਚ ਪੁੱਜੀਆਂ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਲੱਗੀਆਂ ਰੌਣਕਾਂ, ਵੱਡੀ ਗਿਣਤੀ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ 'ਚ ਸ਼ਰਧਾਲੂ ਹੋ ਰਹੇ ਨਤਮਸਤਕ

ਇਸ ਸਮੇਂ ਨਿਰਵੈਰ ਕੀਰਤਨ ਸੋਸਾਇਟੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਭਾਤ ਫੇਰੀ ਜਥਾ ਦੀਆਂ ਸੰਗਤਾਂ ਵੱਲੋਂ ਭਾਈ ਸਰਬਜੀਤ ਸਿੰਘ ਬੱਬੂ ਦੀ ਦੇਖ ਰੇਖ 'ਚ ਅਤੇ ਅੰਮ੍ਰਿਤ ਵੇਲਾ ਪਰਕਰਮਾ ਸੇਵਾ ਸੋਸਾਇਟੀ ਗੁਰਦੁਆਰਾ ਬੇਰ ਸਾਹਿਬ ਦੀਆਂ ਸੈਕੜੇ ਸੰਗਤਾਂ ਵੱਲੋਂ ਭਾਈ ਚਰਨਜੀਤ ਸਿੰਘ ਸਰਪ੍ਰਸਤ ਦੀ ਅਗਵਾਈ 'ਚ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਅਤੇ ਸ਼ਬਦ ਗਾਇਨ ਕੀਤੇ ਗਏ।

ਇਸ ਸਮੇਂ ਭਾਈ ਪਰਮਜੀਤ ਸਿੰਘ ਨੇ ਪੁਰਾਤਨ ਨਰਸਿੰਘਾ ਵਜਾਉਣ ਦੀ ਸੇਵਾ ਨਿਭਾਈ। ਸੰਗਤਾਂ ਵੱਲੋਂ ਥਾਂ-ਥਾਂ 'ਤੇ ਜਿੱਥੇ ਫਲ-ਫਰੂਟ ਵੰਡਿਆ ਗਿਆ, ਉੱਥੇ ਹੀ ਦਾਣਾ ਮੰਡੀ ਦੇ ਆੜਤੀਆਂ ਵੱਲੋਂ ਚੇਅਰਮੈਨ ਬਲਦੇਵ ਸਿੰਘ ਦੀ ਅਗਵਾਈ 'ਚ ਚਾਹ ਪਕੌੜੇ ਦੇ ਲੰਗਰ ਵਰਤਾਏ ਗਏ।
ਇਹ ਵੀ ਪੜ੍ਹੋ: ਜਲੰਧਰ ’ਚ ‘ਬਾਬਾ ਨਾਨਕ’ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ, ਸੰਗਤ ਦਾ ਉਮੜਿਆ ਸੈਲਾਬ




ਇਹ ਵੀ ਪੜ੍ਹੋ: ਕਰਤਾਰਪੁਰ ਸਾਹਿਬ ਜਾਣ ਲਈ ਕਿਵੇਂ ਕਰੀਏ ਅਪਲਾਈ, ਕਿੰਨੇ ਲੱਗਣਗੇ ਪੈਸੇ, ਜਾਣੋ ਪੂਰੀ ਪ੍ਰਕਿਰਿਆ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸੁਖਨਾ ਝੀਲ ਨੇੜੇ ਬਣੀ 'ਬਰਡ ਐਵੀਏਰੀ' ਨੂੰ ਵਧੀਆ ਹੁੰਗਾਰਾ, ਅੱਜ ਤੋਂ ਲੈਣੀ ਪਵੇਗੀ ਟਿਕਟ
NEXT STORY