ਲੌਂਗੋਵਾਲ (ਵਸ਼ਿਸ਼ਟ,ਵਿਜੇ) : ਸ਼ਨੀਵਾਰ ਨੂੰ ਇੱਥੇ ਸਕੂਲ ਵੈਨ ਨੂੰ ਅੱਗ ਲੱਗਣ ਕਾਰਨ 4 ਬੱਚਿਆਂ ਦੇ ਜ਼ਿਊਂਦਾ ਸੜਨ ਦੀ ਵਾਪਰੀ ਦਰਦਨਾਕ ਘਟਨਾ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਧਰਨਾ ਭਾਵੇਂ ਹੀ ਦੇਰ ਰਾਤ ਚੁੱਕ ਲਿਆ ਗਿਆ ਸੀ ਪਰ ਅੱਜ ਸਵੇਰੇ 7 ਵਜੇ ਹੀ ਰਾਮਬਾਗ ਲੌਂਗੋਵਾਲ ਨੂੰ ਪੁਲਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਪੁਲਸ ਮੁਲਾਜ਼ਮਾਂ ਨੇ ਰਾਮਬਾਗ ਦੇ ਬਾਹਰੀ ਖੇਤਰ ਦੀ ਪੂਰੀ ਤਰ੍ਹਾਂ ਘੇਰਾਬੰਦੀ ਕੀਤੀ ਹੋਈ ਹੈ। ਲਾਸ਼ਾਂ ਅਜੇ ਰਾਮਬਾਗ ਵਿਚ ਨਹੀਂ ਪੁੱਜੀਆ।
ਪਤਾ ਲੱਗਾ ਹੈ ਕਿ ਕਈ ਜ਼ਿਲਿਆਂ ਦੀ ਪੁਲਸ ਇੱਥੇ ਪੁੱਜ ਰਹੀ ਹੈ ਤਾਂ ਜੋ ਹਾਲਾਤ ਨੂੰ ਕਾਬੂ ਵਿਚ ਰੱਖਿਆ ਜਾ ਸਕੇ। ਸਮਝਿਆ ਜਾਂਦਾ ਹੈ ਕਿ ਪੁਲਸ ਨੂੰ ਸਸਕਾਰ ਦੇ ਸਮੇਂ ਜਾਂ ਉਸ ਤੋਂ ਬਾਅਦ ਡਰ ਹੈ ਕਿ ਜਥੇਬੰਦੀਆਂ ਇਸ ਮਾਮਲੇ ਨੂੰ ਲੈ ਕੇ ਫਿਰ ਵਿਰੋਧ ਜਾਂ ਧਰਨੇ ਪ੍ਰਦਰਸ਼ਨ ਕਰ ਸਕਦੀਆਂ ਹਨ। ਦੂਜੇ ਪਾਸੇ ਲੋਕਾਂ ਨੇ ਰਾਮਬਾਗ ਵਿਚ ਬਣੇ ਚਾਰੇ ਕੁੰਡਾ ਨੂੰ ਮਾਸੂਮ ਬੱਚਿਆਂ ਦੇ ਸੰਸਕਾਰ ਲਈ ਤਿਆਰ ਕਰ ਦਿੱਤਾ ਹੈ ਅਤੇ 9.30 ਵਜੇ ਦੇ ਕਰੀਬ ਅੰਤਿਮ ਸਸਕਾਰ ਕੀਤੇ ਜਾਣ ਦੀ ਖ਼ਬਰ ਹੈ।
ਮੋਗਾ 'ਚ ਵੱਡੀ ਵਾਰਦਾਤ : ਵਿਅਕਤੀ ਨੇ ਪਤਨੀ ਸਮੇਤ 4 ਨੂੰ ਗੋਲੀਆਂ ਨਾਲ ਭੁੰਨ੍ਹਿਆ
NEXT STORY