ਚੰਡੀਗੜ੍ਹ— ਪਿੰਡ ਰਾਣੀਵਾਲਾ ਵਿਖੇ ਨਹਿਰ 'ਚੋਂ ਪਾਣੀ ਚੋਰੀ ਕਰਨ 'ਤੇ ਲੋਕਾਂ ਨੇ ਕਿਸਾਨ ਨੂੰ ਪਹਿਲਾਂ ਤਾਂ ਬੜੀ ਹੀ ਬੇਰਹਿਮੀ ਨਾਲ ਕੁੱਟਿਆ ਤੇ ਫਿਰ ਉਸਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਲੋਕਾਂ ਨੇ ਕਿਸਾਨ ਦੀ ਵੀਡੀਓ ਬਣਾ ਵਾਇਰਲ ਵੀ ਕਰ ਦਿੱਤੀ। ਪੁਲਸ ਨੇ ਕੁੱਟਮਾਰ ਕਰਨ ਵਾਲੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਨ ਤੋਂ ਇਲਾਵਾ ਕਿਸਾਨ ਤੇ ਉਸਦੇ ਕਰਿੰਦੇ ਖਿਲਾਫ ਵੀ ਪਾਣੀ ਚੋਰੀ ਦਾ ਕੇਸ ਦਰਜ ਕੀਤਾ ਹੈ।
ਪਿੰਡ ਗੁਰੂਸਰ ਦੇ ਕਿਸਾਨ ਹਰਦੀਪ ਸਿੰਘ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ। ਕਿਸਾਨ ਦੇ ਸਿਰ 'ਤੇ ਕਰੀਬ 7 ਲੱਖ ਰੁਪਏ ਦਾ ਕਰਜ਼ਾ ਸੀ। ਕਰਜ਼ਾ ਨਾ ਮੋੜ ਸਕਣ ਕਰਕੇ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਣ ਉਸਨੇ ਖੇਤਾਂ ਜਾ ਕੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ।
ਮਾਨਸਾ : ਚਿੱਟੀ ਮੱਖੀ ਦੇ ਹਮਲੇ ਕਾਰਨ ਹੋਏ ਨੁਕਸਾਨ ਦਾ ਦੌਰਾ ਕਰਨਗੇ ਮੁੱਖ ਮੰਤਰੀ
NEXT STORY