ਫਗਵਾੜਾ (ਜਲੋਟਾ)— ਫਗਵਾੜਾ ਦੇ ਪਾਂਸ਼ਟਾ 'ਚ ਕਾਲੀਆ ਜਿਊਲਰ ਦੀ ਦੁਕਾਨ 'ਤੇ ਲੁਟੇਰਿਆਂ ਵੱਲੋਂ ਫਾਇਰਿੰਗ ਕਰਕੇ ਦੁਕਾਨ ਮਾਲਕ ਦੀਪਕ ਕਾਲੀਆ ਅਤੇ ਉਸ ਦੇ ਕਰਿੰਦੇ ਸੁਖਪਾਲ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ। ਸੋਨੇ, ਚਾਂਦੀ ਅਤੇ ਨਕਦੀ ਨਾਲ ਭਰਿਆ ਬੈਗ ਲੁੱਟਣ ਵਾਲੇ ਕਾਕਾ ਗੈਂਗ ਦੇ ਲੁਟੇਰੇ ਫਰਾਰ ਹੋ ਗਏ ਸਨ। ਪੁਲਸ ਵੱਲੋਂ ਮੁਲਜ਼ਮ ਅਜੇ ਤੱਕ ਨਹੀਂ ਫੜੇ ਗਏ ਹਨ। ਉਥੇ ਹੀ ਇਸ ਮਾਮਲੇ 'ਚ ਸਨਸਨੀਖੇਜ ਘਟਨਾ ਉਸ ਸਮੇਂ ਹੋਈ ਜਦੋਂ ਕਥਿਤ ਤੌਰ 'ਤੇ ਲੁੱਟਕਾਂਡ 'ਚ ਵਰਤੀ ਹੋਈ ਵ੍ਹਾਈਟ ਰੰਗ ਦੀ ਕੈਮਰੀ ਕਾਰ ਸਥਾਨਕ ਨੇੜੇ ਪਿੰਡ ਭੁੱਲਾਰਾਈ ਨੇੜਿਓਂ ਬੀਤੀ ਦੇਰ ਰਾਤ ਬਰਾਮਦ ਕੀਤੀ ਗਈ। ਦੱਸਿਆ ਜਾ ਰਿਹਾ ਹੈ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਸ ਕਾਰ ਨੂੰ ਕਾਕਾ ਗੈਂਗ ਦੇ ਲੁਟੇਰੇ ਹੀ ਇਥੇ ਛੱਡ ਕੇ ਫਰਾਰ ਹੋਏ ਸਨ।
ਕੈਮਰੀ ਕਾਰ ਦੀ ਹੋਈ ਲਾਵਾਰਿਸ ਹਾਲਤ 'ਚ ਬਰਾਮਦਗੀ ਨੂੰ ਲੈ ਕੇ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਤੋਂ ਸਿੱਧੇ ਸਵਾਲ ਕੀਤੇ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਲੁੱਟ ਨੂੰ ਜਲਦੀ ਹੀ ਟਰੇਸ ਕਰ ਲਿਆ ਜਾਵੇਗਾ ਅਤੇ ਜਾਂਚ ਜਾਰੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਫਗਵਾੜਾ ਪੁਲਸ ਨੂੰ ਉਕਤ ਲੁੱਟਕਾਂਡ 'ਚ ਵਰਤੀ ਗਈ ਕੈਮਰੀ ਕਾਰ ਪਿੰਡ ਭੁੱਲਾਰਾਈ ਤੋਂ ਮਿਲੀ ਤਾਂ ਉਨ੍ਹਾਂ ਨੇ ਕੁਝ ਵੀ ਬੋਲਣ ਨੂੰ ਇਨਕਾਰ ਕਰ ਦਿੱਤਾ। ਮਾਮਲੇ ਨੂੰ ਲੈ ਕੇ ਗੰਭੀਰ ਸਵਾਲ ਇਹ ਬਣਿਆ ਹੈ ਕਿ ਪਿੰਡ ਪਾਂਸ਼ਟਾ 'ਚ ਜਦੋਂ ਲੁੱਟਕਾਂਡ ਨੂੰ ਅੰਜਾਮ ਦਿੱਤਾ ਗਿਆ ਤੰ ਉਕਤ ਵ੍ਹਾਈਟ ਕੈਮਰੀ ਕਾਰ ਨੂੰ ਪਿੰਡ ਵਾਹਦਾਂ ਤੋਂ ਉਸੇ ਦਿਨ 30 ਜਨਵਰੀ ਨੂੰ ਕ੍ਰਾਸ ਹੁੰਦੇ ਦੇਖਿਆ ਗਿਆ ਸੀ।
ਭਰੋਸੇਮੰਦ ਸੂਤਰਾਂ ਤੋਂ ਇਹ ਵੀ ਖੁਲਾਸਾ ਹੋਇਆ ਹੈ ਕਿ 2 ਫਰਵਰੀ ਦੀ ਦੇਰ ਰਾਤ ਫਗਵਾੜਾ ਪੁਲਸ ਥਾਣਾ ਸਿਟੀ ਦੇ ਨੇੜੇ ਕੱਪੜਾ ਵਪਾਰੀ ਤੋਂ ਸੂਰਜਾ ਗਾਬਾ ਤੋਂ ਲੁੱਟੀ ਆਈ-20 ਕਾਰ ਦੇ ਪਿੱਛੇ ਵੀ ਪੁਖਤਾ ਤੌਰ 'ਤੇ ਕਾਕਾ ਗੈਂਗ ਦਾ ਹੀ ਹੱਥ ਰਿਹਾ ਹੈ।
ਵੇਲਣੇ ਦੀ ਲਪੇਟ 'ਚ ਆਉਣ ਵਾਲੀ ਵਿਆਹੁਤਾ ਦੇ ਪਤੀ, ਸੱਸ ਤੇ ਸਹੁਰੇ ਖਿਲਾਫ ਕਤਲ ਦਾ ਮਾਮਲਾ ਦਰਜ
NEXT STORY