ਲੁਧਿਆਣਾ (ਰਾਜ) : ਸ਼ਹਿਰ ’ਚ ਚੋਰ-ਲੁਟੇਰਿਆਂ ਨੇ ਕਹਿਰ ਮਚਾਇਆ ਹੋਇਆ ਹੈ। ਕੈਲਾਸ਼ ਚੌਕ ’ਤੇ ਏ. ਟੀ. ਐੱਮ. ਵਿਚ ਲੁੱਟ ਦਾ ਮਾਮਲਾ ਹਾਲੇ ਠੰਡਾ ਵੀ ਨਹੀਂ ਹੋਇਆ ਸੀ ਕਿ ਨਕਾਬਪੋਸ਼ 5 ਲੁਟੇਰਿਆਂ ਨੇ ਨਿਊ ਸੂਆ ਰੋਡ ’ਤੇ ਸਥਿਤ ਮਨੀ ਐਕਸਚੇਂਜਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਦੁਕਾਨ ’ਤੇ ਬੈਠੇ ਪਤੀ-ਪਤਨੀ ਨੂੰ ਗੰਨ ਪੁਆਇੰਟ ’ਤੇ ਲਿਆ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਗੋਲੀ ਚਲਾ ਦਿੱਤੀ, ਜੋ ਗੋਲੀ ਜਨਾਨੀ ਦੇ ਪੱਟ ’ਤੇ ਲੱਗੀ ਅਤੇ ਛਰੇ ਢਾਈ ਸਾਲ ਦੀ ਬੱਚੀ ਨੂੰ ਲੱਗੇ। ਇਸ ਤੋਂ ਬਾਅਦ ਵਿਅਕਤੀ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰ ਕੇ 5.80 ਲੱਖ ਦੀ ਨਕਦੀ, ਲੈਪਟਾਪ, ਮੋਬਾਇਲ ਅਤੇ ਹੋਰ ਸਮਾਨ ਲੁੱਟ ਲਿਆ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ 2 ਮੁੰਡਿਆਂ ਦੀ ਦੋਸਤੀ ਨੇ ਧਾਰਿਆ ਖ਼ੌਫ਼ਨਾਕ ਰੂਪ, ਇਕ ਨੇ ਦੂਜੇ ਨੂੰ ਚਾਕੂਆਂ ਨਾਲ ਵਿੰਨ੍ਹਿਆ (ਤਸਵੀਰਾਂ)
ਫਾਇਰਿੰਗ ਦੀ ਆਵਾਜ਼ ਸੁਣ ਕੇ ਨੇੜੇ ਦੇ ਲੋਕ ਇਕੱਠੇ ਹੋ ਗਏ ਤਾਂ ਲੁਟੇਰੇ ਭੱਜ ਗਏ। ਤਿੰਨ ਲੁਟੇਰੇ ਮੋਟਰਸਾਈਕਲ ’ਤੇ ਜਦੋਂ ਕਿ 2 ਪੈਦਲ ਹੀ ਭੱਜ ਗਏ। ਇਸ ਦੌਰਾਨ ਲੁਟੇਰਿਆਂ ਦਾ ਇਕ ਮੋਟਰਸਾਈਕਲ ਮੌਕੇ ’ਤੇ ਹੀ ਰਹਿ ਗਿਆ। ਸੂਚਨਾ ਤੋਂ ਬਾਅਦ ਏ. ਡੀ. ਸੀ. ਪੀ. ਰੁਪਿੰਦਰ ਕੌਰ ਸਰਾਂ ਅਤੇ ਥਾਣਾ ਫੋਕਲ ਪੁਆਇੰਟ ਦੀ ਪੁਲਸ ਮੌਕੇ ’ਤੇ ਪੁੱਜ ਗਏ ਅਤੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਦਿੰਦੇ ਹੋਏ ਨਵਨੀਤ ਸ਼੍ਰੀਵਾਸਤਵ ਨੇ ਦੱਸਿਆ ਕਿ ਨਿਊ ਸੂਆ ਰੋਡ, ਬਿਹਾਰੀ ਕਾਲੋਨੀ ’ਚ ਉਸ ਦੀ ਸ਼੍ਰੀਵਾਸਤਵ ਮਨੀ ਐਕਸਚੇਂਜਰ ਦੇ ਨਾਂ ਨਾਲ ਦੁਕਾਨ ਹੈ। ਉਸ ਦਾ ਘਰ ਵੀ ਕੋਲ ਹੀ ਹੈ, ਇਸ ਲਈ ਦੇਰ ਰਾਤ ਤੱਕ ਦੁਕਾਨ ’ਤੇ ਬੈਠੇ ਰਹਿੰਦੇ ਹਨ।
ਇਹ ਵੀ ਪੜ੍ਹੋ : ਸਰਕਾਰੀ ਤੇ ਨਿੱਜੀ ਖੇਤਰ 'ਚ ਪੰਜਾਬੀਆਂ ਦੀਆਂ ਨੌਕਰੀਆਂ ਬਾਰੇ ਮੁੱਖ ਮੰਤਰੀ ਚੰਨੀ ਨੇ ਕਹੀ ਵੱਡੀ ਗੱਲ
ਰਾਤ ਨੂੰ ਉਹ ਆਪਣੀ ਪਤਨੀ ਅੰਮ੍ਰਿਤਾ ਨੰਦਾ ਅਤੇ ਢਾਈ ਸਾਲ ਦੀ ਧੀ ਵਾਟਿਕਾ ਨਾਲ ਦੁਕਾਨ ’ਤੇ ਬੈਠਾ ਹੋਇਆ ਸੀ। ਤਦ ਅਚਾਨਕ 2 ਮੋਟਰਸਾਈਕਲਾਂ ’ਤੇ 5 ਨੌਜਵਾਨ ਆਏ, ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ, ਜੋ ਕਿ ਜ਼ਬਰਨ ਦੁਕਾਨ ਦੇ ਅੰਦਰ ਵੜ ਗਏ ਅਤੇ ਉਨ੍ਹਾਂ ਨੂੰ ਗੰਨ ਪੁਆਇੰਟ ’ਤੇ ਲਿਆ। ਉਨ੍ਹਾਂ ਨੇ ਦਰਾਜ ’ਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਵਿਰੋਧ ਜਤਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਇਕ ਲੁਟੇਰੇ ਨੇ ਤੇਜ਼ਧਾਰ ਹਥਿਆਰ ਉਸ ਦੇ ਹੱਥ ’ਤੇ ਮਾਰਿਆ, ਜਦੋਂ ਉਸ ਦੀ ਪਤਨੀ ਨੇ ਰੋਕਣਾ ਚਾਹਿਆ ਤਾਂ ਦੂਜੇ ਵਿਅਕਤੀ ਨੇ ਉਸ ਦੀ ਪਤਨੀ ’ਤੇ ਗੋਲੀ ਚਲਾ ਦਿੱਤੀ।
ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ ਦੀ ਨਹਿਰ 'ਚੋਂ ਲਾਸ਼ ਦੀ ਤਲਾਸ਼ ਦੌਰਾਨ ਹਥਿਆਰਾਂ ਦਾ ਜ਼ਖ਼ੀਰਾਂ ਬਰਾਮਦ
ਮੁਲਜ਼ਮਾਂ ਨੇ ਇਕ-ਇਕ ਕਰ ਕੇ ਤਿੰਨ ਫਾਇਰ ਕੀਤੇ, ਜਿਸ ਵਿਚ ਇਕ ਗੋਲੀ ਉਸ ਦੀ ਪਤਨੀ ਦੇ ਪੱਟ ਵਿਚ ਲੱਗੀ। ਗੋਲੀ ਦੇ ਛਰੇ ਕੋਲ ਹੀ ਬੈਠੀ ਢਾਈ ਸਾਲ ਦੀ ਬੱਚੀ ਨੂੰ ਵੀ ਲੱਗੇ, ਜਿਸ ਕਾਰਨ ਉਹ ਜ਼ਖਮੀ ਹੋ ਗਈ। ਇਸ ਤੋਂ ਬਾਅਦ ਲੁਟੇਰਿਆਂ ਨੇ ਕੈਸ਼ ਅਤੇ ਹੋਰ ਸਮਾਨ ਲੁੱਟ ਲਿਆ। ਉਹ ਰੌਲਾ ਪਾਉਣ ਲੱਗੇ ਤਾਂ ਇਲਾਕੇ ਦੇ ਲੋਕ ਇਕੱਠੇ ਹੋ ਗਏ, ਜਿਸ ਤੋਂ ਬਾਅਦ ਲੁਟੇਰੇ ਫ਼ਰਾਰ ਹੋ ਗਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਫਤਿਹਗੜ੍ਹ ਸਾਹਿਬ ਦੀ ਨਹਿਰ 'ਚੋਂ ਲਾਸ਼ ਦੀ ਤਲਾਸ਼ ਦੌਰਾਨ ਹਥਿਆਰਾਂ ਦਾ ਜ਼ਖ਼ੀਰਾਂ ਬਰਾਮਦ
NEXT STORY