ਅੰਮ੍ਰਿਤਸਰ (ਇੰਦਰਜੀਤ)- ਅੰਮ੍ਰਿਤਸਰ ਹਵਾਈ ਅੱਡੇ 'ਤੇ ਬੈਂਕਾਕ ਜਾਣ ਵਾਲੀ ਸਪਾਈਸਜੈੱਟ ਦੀ ਉਡਾਨ ਨੰਬਰ ਐੱਸ.ਜੀ. 89 ਉਸ ਸਮੇਂ ਜਾਂਦੇ-ਜਾਂਦੇ ਰੋਕਣੀ ਪਈ ਜਦੋਂ ਯਾਤਰੀਆਂ ਨੂੰ ਖਾਣਾ ਉਪਲਬੱਧ ਕਰਵਾਉਣ ਵਾਲੇ ਵਾਹਨ 'ਚ ਖਰਾਬੀ ਆ ਗਈ ਨਤੀਜੇ ਵਜੋਂ ਇਸ ਤਕਨੀਕੀ ਖਰਾਬੀ ਕਾਰਨ 3 ਘੰਟੇ ਉਡਾਨ ਲੇਟ ਕਰਨ ਪਈ।
ਜਾਣਕਾਰੀ ਮੁਤਾਬਕ ਇਹ ਉਡਾਨ ਜੋ ਨਿਯਮਿਤ ਤੌਰ 'ਤੇ ਆਪਣੇ ਨਿਰਧਾਰਿਤ ਸਮੇਂ ਸ਼ਾਮ 4.00 ਵਜੇ ਰਵਾਨਾ ਹੁੰਦੀ ਹੈ, ਦੇ ਜਾਣ ਤੋਂ ਪਹਿਲਾਂ ਕੈਟਰਿੰਗ ਵਹੀਕਲ 'ਚ ਖਰਾਬੀ ਆ ਗਈ ਜਿਸ ਦੇ ਕਾਰਨ ਜਹਾਜ਼ ਕੰਪਨੀ ਨੇ ਉਡਾਨ ਨੂੰ 3 ਘੰਟੇ ਦੇਰੀ 'ਤੇ ਜਾਣ ਦਾ ਐਲਾਨ ਕਰਨਾ ਪਿਆ।
ਪ੍ਰਕਾਸ਼ ਪੁਰਬ 'ਤੇ ਸਰਕਾਰ ਵਲੋਂ ਵੱਖਰਾ ਸਮਾਗਮ ਰੱਖਣਾ ਠੀਕ ਨਹੀਂ : ਲੌਂਗੋਵਾਲ
NEXT STORY