ਗੁਰਾਇਆ (ਮੁਨੀਸ਼ ਬਾਵਾ): ਗੁਰਾਇਆ ਦੇ ਮੁਹੱਲਾ ਗੁਰੂ ਨਾਨਕ ਪੁਰਾ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪਤੀ ਨੇ ਆਪਣੀ ਪਤਨੀ ਨੂੰ ਦਿਨ ਦਿਹਾੜੇ ਕਿਰਪਾਨ ਨਾਲ ਵੱਢ ਮੌਤ ਦੇ ਘਾਟ ਉਤਾਰ ਦਿੱਤਾ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਹ ਖੁਦ ਮੁਹੱਲਾ ਵਾਸੀਆਂ ਕੋਲ਼ੋਂ ਪੁਲਸ ਥਾਣੇ ਦਾ ਰਾਹ ਪੁੱਛ ਕੇ ਥਾਣੇ ਕਿਰਪਾਨ ਲੈ ਕੇ ਪਹੁੰਚ ਗਿਆ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ 'ਚ ਪਹੁੰਚਿਆ ਵਰਦੀਧਾਰੀ ਫ਼ੌਜੀ, ਖੁਫ਼ੀਆ ਤੰਤਰ ਚੌਕਸ
ਜਾਣਕਾਰੀ ਮੁਤਾਬਕ 40 ਸਾਲਾ ਬਿੰਦੂ ਦਾ ਵਿਆਹ ਲੁਧਿਆਣਾ 'ਚ ਹੋਇਆ ਸੀ। ਉਸ ਦਾ ਪਤੀ ਨਾਲ ਤਲਾਕ ਚੱਲ ਰਿਹਾ ਸੀ। ਉਹ ਕਰੀਬ 1 ਮਹੀਨੇ ਤੋਂ ਗੁਰਾਇਆ 'ਚ ਆਪਣੇ ਮਾਸੀ ਦੇ ਘਰ ਰਹਿ ਰਹੀ ਸੀ। ਅੱਜ ਦੁਪਹਿਰ ਨੂੰ ਉਸਦਾ ਪਤੀ ਕਿਰਪਾਨ ਲੈ ਕੇ ਆਇਆ, ਜਿਸਨੇ ਉਸ 'ਤੇ ਕਈ ਵਾਰ ਕੀਤੇ। ਇਸੇ ਦੌਰਾਨ ਰੌਲ਼ਾ ਸੁਣਕੇ ਮੁਹੱਲਾ ਵਾਸੀ ਬਾਹਰ ਆਏ ਤੇ ਉਨ੍ਹਾਂ ਦੇਖਿਆ ਕਿ ਹਮਲਾਵਰ ਨੇ ਹੱਥ 'ਚ ਖੂਨ ਨਾਲ ਲਿੱਬੜੀ ਹੋਈ ਕਿਰਪਾਨ ਫੜੀ ਸੀ। ਉਸ ਕਹਿ ਰਿਹਾ ਸੀ ਉਸਨੇ ਆਪਣੀ ਘਰਵਾਲੀ ਨੂੰ ਵੱਢਿਆ ਹੈ ਤੇ ਥਾਣਾ ਕਿੱਧਰ ਹੈ। ਇਸ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਗੁਰਾਇਆ ਪੁਲਸ ਨੇ ਪਹੁੰਚ ਕੇ ਜ਼ਖ਼ਮੀ ਜਨਾਨੀ ਨੂੰ ਗੁਰਾਇਆ ਦੇ ਨਿੱਜੀ ਹਸਪਤਾਲ 'ਚ ਲਿਆਂਦਾ, ਜਿੱਥੇ ਉਸਦੀ ਮੌਤ ਹੋ ਗਈ ਹੈ। ਪੁਲਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਬੀਬੀ ਜਗੀਰ ਕੌਰ ਨੇ ਲਿਆ ਸਖ਼ਤ ਨੋਟਿਸ
ਸਾਧੂ ਸਿੰਘ ਧਰਮਸੋਤ ਵਲੋਂ ਹਰੀਕੇ ਝੀਲ ਅਤੇ ਜੰਗਲੀ ਜੀਵ ਸੈਂਚਰੀ ਦਾ ਦੌਰਾ
NEXT STORY