ਲੁਧਿਆਣਾ : ਕਹਿੰਦੇ ਨੇ ਕਿਸਮਤ ਕਦੋਂ ਰੰਗ ਬਦਲ ਲਵੇ ਕਿਸੇ ਨੂੰ ਨਹੀਂ ਪਤਾ। ਅਜਿਹਾ ਹੀ ਕੁਝ ਲੁਧਿਆਣਾ ਦੇ ਸ਼ਖਸ ਨਾਲ ਵਾਪਰਿਆ ਹੈ, ਜਿੱਥੇ ਬਿਜਲੀ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਦੀ ਕਿਸਮਤ ਨੇ ਅਜਿਹੀ ਪਲਟੀ ਮਾਰੀ ਕਿ ਉਸ ਦੀ 20 ਲੱਖ ਰੁਪਏ ਦੀ ਲਾਟਰੀ ਨਿਕਲ ਆਈ ਅਤੇ ਉਹ ਲੱਖ ਪਤੀ ਬਣ ਗਿਆ। ਦਰਅਸਲ ਇਹ ਸ਼ਖਸ ਬਿਜਲੀ ਦਾ ਕੰਮ ਕਰਦਾ ਹੈ ਅਤੇ ਉਸਨੇ ਇਸ਼ਤਿਹਾਰ ਦੇਖ ਕੇ ਦੂਸਰੀ ਵਾਰ ਇਹ ਲਾਟਰੀ ਪਾਈ ਸੀ। ਜਿਸ ਦਾ ਕਹਿਣਾ ਹੈ ਕਿ ਉਸਨੂੰ ਉਮੀਦ ਸੀ ਕਿ ਉਸਦਾ ਇਨਾਮ ਨਿਕਲੇਗਾ ਅਤੇ ਅੱਜ ਉਸ ਦਾ ਇਨਾਮ ਨਿਕਲ ਆਇਆ ਹੈ। ਲਾਟਰੀ ਦਾ ਪਤਾ ਲੱਗਣ 'ਤੇ ਜਦੋਂ ਉਕਤ ਵਿਅਕਤੀ ਲਾਟਰੀ ਵਾਲੀ ਦੁਕਾਨ 'ਤੇ ਪਹੁੰਚਿਆ ਤਾਂ ਉਥੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।
ਇਹ ਵੀ ਪੜ੍ਹੋ : ਪੀਐੱਸਪੀਸੀਐਲ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ
ਖੁਸ਼ੀ ਵਿਚ ਖੀਵੇ ਹੋਏ ਉਕਤ ਵਿਅਕਤੀ ਨੇ ਕਿਹਾ ਕਿ ਕਿਸਮਤ ਕਦੋਂ ਮੇਹਰਵਾਨ ਹੋ ਜਾਵੇ ਇਹ ਕਿਸੇ ਨੂੰ ਨਹੀਂ ਪਤਾ, ਲਿਹਾਜ਼ਾ ਜ਼ਿੰਦਗੀ 'ਚ ਹਰ ਕਿਸੇ ਨੂੰ ਆਪਣੀ ਕਿਸਮਤ ਅਜ਼ਮਾ ਕੇ ਦੇਖਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪੰਜਾਬ : ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਬੁਰੀ ਖ਼ਬਰ, ਹੁਣ ਖੜ੍ਹੀ ਹੋਈ ਨਵੀਂ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੋਨਾ ਹਰ ਰੋਜ਼ ਤੋੜ ਰਿਹੈ ਰਿਕਾਰਡ, 1 ਦਿਨ 'ਚ 3,330 ਚੜ੍ਹੇ ਭਾਅ, ਕਿੰਨੀ ਦੂਰ ਜਾਵੇਗੀ Gold ਦੀ ਕੀਮਤ?
NEXT STORY