ਲੁਧਿਆਣਾ (ਤਰੁਣ) : ਫਿਲਮਾਂ ਵਿਚ ਦਿਖਾਈ ਜਾਣ ਵਾਲੀ ਅਸ਼ਲੀਲਤਾ ਨੇ 21ਵੀਂ ਸਦੀ ਦੇ ਪ੍ਰੋਮੀ ਜੋੜਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਪਾਰਕਾਂ ਵਿਚ ਸ਼ਰੇਆਮ ਜੋੜੇ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੇ ਹਨ। ਕਾਲਜ ਅਤੇ ਸਕੂਲਾਂ ਤੋਂ ਬੰਕ ਮਾਰ ਕੇ ਵਿਦਿਆਰਥੀ-ਵਿਦਿਆਰਥਣਾਂ ਪਾਰਕ ਵਿਚ ਜਾ ਕੇ ਘੰਟਿਆਂਬੱਧੀ ਸਮਾਂ ਬਤੀਤ ਕਰਦੇ ਹਨ। ਪ੍ਰੇਮੀ ਜੋੜੇ ਸੱਭਿਅਕ ਢੰਗ ਨਾਲ ਬੈਠਣ ਤਾਂ ਕੋਈ ਗੱਲ ਨਹੀਂ ਪਰ ਇਹ ਜੋੜੇ ਆਪਣੀ ਹਵਸ ਮਿਟਾਉਣ ਲਈ ਆਮ ਕਰਕੇ ਇਨ੍ਹਾਂ ਪਾਰਕਾਂ ਵਿਚ ਦਿਖਾਈ ਦਿੰਦੇ ਹਨ।

ਰੋਜ਼ ਗਾਰਡਨ, ਰੱਖ ਬਾਗ, ਗ੍ਰੀਨ ਵੈਲੀ ਪ੍ਰੇਮੀ ਜੋੜਿਆਂ ਦੇ ਮਨਪਸੰਦ ਪਾਰਕ ਹਨ। ਵਿਦਿਆਰਥੀ-ਵਿਦਿਆਰਥਣਾਂ ਸਕੂਲ ਡ੍ਰੈੱਸ ਬਦਲ ਕੇ ਇਨ੍ਹਾਂ ਪਾਰਕ ਵਿਚ ਪੁੱਜ ਜਾਂਦੇ ਹਨ। ਜਿੱਥੇ ਕਈ ਘੰਟੇ ਉਹ ਅਸ਼ਲੀਲਤਾ ਨਾਲ ਆਪਣੇ ਪਿਆਰ ਨੂੰ ਦਰਸਾਉਂਦੇ ਹਨ। ਇੰਨਾ ਹੀ ਨਹੀਂ, ਲੜਕੀਆਂ ਦੁਪੱਟੇ ਦੀ ਆੜ ਵਿਚ ਅਸ਼ਲੀਲਤਾ ਨੂੰ ਢਕਣ ਦਾ ਯਤਨ ਕਰਦੀਆਂ ਹਨ। 'ਜਗ ਬਾਣੀ' ਦੀ ਟੀਮ ਜਦੋਂ ਇਨ੍ਹਾਂ ਪਾਰਕਾਂ ਵਿਚ ਪੁੱਜੀ ਤਾਂ ਦੇਖਿਆ ਕਿ ਕਈ ਜੋੜੇ ਸੱਭਿਅਕ ਢੰਗ ਨਾਲ ਬੈਠੇ ਤਾਂ ਦਰਜਨਾਂ ਜੋੜੇ ਅਸ਼ਲੀਲਤਾ ਦੀਆਂ ਹੱਦਾਂ ਪਾਰ ਕਰਦੇ ਨਜ਼ਰ ਆਏ। ਕਈ ਜੋੜਿਆਂ ਦੀਆਂ ਅਸ਼ਲੀਲ ਹਰਕਤਾਂ ਕੈਮਰੇ ਵਿਚ ਕੈਦ ਕੀਤੀਆਂ ਤਾਂ ਕਈ ਘਬਰਾ ਕੇ ਆਪਣੇ ਕੱਪੜੇ ਸੰਭਾਲਦੇ ਹੋਏ ਭੱਜ ਖੜ੍ਹੇ ਹੋਏ।

ਟਹਿਲਣ ਜਾਣ ਵਾਲੇ ਹੁੰਦੇ ਹਨ ਸ਼ਰਮਸਾਰ
ਪਾਰਕ ਵਿਚ ਟਹਿਲਣ ਲਈ ਜਾਣ ਵਾਲੇ ਇਨ੍ਹਾਂ ਜੋੜਿਆਂ ਦੀਆਂ ਅਸ਼ਲੀਲ ਹਰਕਤਾਂ ਤੋਂ ਸ਼ਰਮਸਾਰ ਹੁੰਦੇ ਹਨ, ਜਦੋਂਕਿ ਕਈ ਸ਼ਰਾਰਤੀਤੱਤ ਅਜਿਹੇ ਜੋੜਿਆਂ ਦੇ ਚੋਰੀ ਵੀਡੀਓ ਤੱਕ ਬਣਾ ਲੈਂਦੇ ਹਨ। ਸ਼ਰਾਰਤੀਤੱਤ ਦੀਆਂ ਨਜ਼ਰਾਂ ਤੋਂ ਬੇਖਬਰ ਪ੍ਰੇਮੀ ਜੋੜਿਆਂ ਨੂੰ ਕਈ ਵਾਰ ਇਸ ਦੀ ਭਾਰੀ ਕੀਮਤ ਤੱਕ ਅਦਾ ਕਰਨੀ ਪੈ ਸਕਦੀ ਹੈ।

ਰੋਜ਼ ਗਾਰਡਨ 'ਚ ਹੈ ਪੁਲਸ ਚੌਕੀ
ਸ਼ਹਿਰ ਦੇ ਸਭ ਤੋਂ ਪੁਰਾਣੇ ਰੋਜ਼ ਗਾਰਡਨ ਵਿਚ ਸੁਰੱਖਿਆ ਲਈ ਪੁਲਸ ਚੌਕੀ ਤਾਇਨਾਤ ਹੈ। ਇਸ ਦੇ ਬਾਵਜੂਦ ਸਭ ਤੋਂ ਜ਼ਿਆਦਾ ਜੋੜੇ ਰੋਜ਼ ਗਾਰਡਨ ਵਿਚ ਹੀ ਰੰਗ-ਰਲੀਆਂ ਮਨਾਉਣ ਪੁੱਜਦੇ ਹਨ। ਅਜਿਹਾ ਨਹੀਂ ਹੈ ਕਿ ਪੁਲਸ ਇਨ੍ਹਾਂ ਜੋੜਿਆਂ ਦੀਆਂ ਹਰਕਤਾਂ ਤੋਂ ਵਾਕਿਫ ਨਹੀਂ ਪਰ ਫਿਰ ਵੀ ਅਸ਼ਲੀਲਤਾ ਦਾ ਇਹ ਆਲਮ ਜਾਰੀ ਹੈ।
ਅਸ਼ਲੀਲਤਾ ਫੈਲਾਉਣ ਵਾਲਿਆਂ 'ਤੇ ਹੋਵੇਗਾ ਕੇਸ ਦਰਜ : ਡੀ. ਸੀ. ਪੀ.
ਇਸ ਸਬੰਧੀ ਡੀ. ਸੀ. ਪੀ. ਅਸ਼ਵਨੀ ਕਪੂਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਸਿਵਲ ਵਰਦੀ ਵਿਚ ਇਨ੍ਹਾਂ ਪਾਰਕਾਂ 'ਤੇ ਨਜ਼ਰ ਰੱਖੇਗੀ ਕਿ ਜੇਕਰ ਲੜਕੇ-ਲੜਕੀਆਂ ਬਾਲਗ ਹਨ ਅਤੇ ਉਹ ਸੱਭਿਅਕ ਨਾਲ ਪਾਰਕ ਵਿਚ ਬੈਠਦੇ ਹਨ ਤਾਂ ਕੋਈ ਗੱਲ ਨਹੀਂ ਪਰ ਜੇਕਰ ਕੋਈ ਜੋੜਾ ਪਾਰਕ ਵਿਚ ਅਸ਼ਲੀਲ ਹਰਕਤ ਕਰਦਾ ਪਾਇਆ ਗਿਆ ਤਾਂ ਦੋਸ਼ੀ ਜੋੜੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ।
ਲੁਧਿਆਣਾ 'ਚ ਸਮੋਗ ਘਟਾਉਣ ਲਈ ਕਰਾਈ ਗਈ 'ਨਕਲੀ ਬਾਰਸ਼'
NEXT STORY