ਜਲੰਧਰ (ਸੋਨੂੰ)— ਜਲੰਧਰ 'ਚੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਕ ਪਾਸੇ ਜਿੱਥੇ ਲੜਕੀ ਨੇ ਪ੍ਰੇਮ ਵਿਆਹ ਦੇ ਚੱਕਰ ਆਪਣਾ ਪੇਕਾ ਪਰਿਵਾਰ ਛੱਡਿਆ, ਉਥੇ ਹੀ ਸਹੁਰੇ ਪਰਿਵਾਰ ਨੇ ਉਸ ਨੂੰ ਵੇਸਵਾ ਬਣਨ ਲਈ ਮਜਬੂਰ ਕਰ ਦਿੱਤਾ।

ਪ੍ਰੇਮ ਵਿਆਹ ਕਰਕੇ ਪੇਕੇ ਪਰਿਵਾਰ ਨੇ ਕੀਤਾ ਘਰੋਂ ਬੇਦਖਲ
ਜਲੰਧਰ ਦੀ ਰਹਿਣ ਵਾਲੀ ਅਮਨਦੀਪ ਕੌਰ ਨੇ ਆਪਣੇ ਪਿੰਡ ਚੱਕ ਕਲਾ ਦੇ ਨੌਜਵਾਨ ਜਸਪ੍ਰੀਤ ਨਾਲ ਪ੍ਰੇਮ ਵਿਆਹ ਕੀਤਾ ਸੀ। ਉਸ ਦਾ ਕਹਿਣਾ ਹੈ ਕਿ ਇਕ ਹੀ ਪਿੰਡ 'ਚ ਰਹਿਣ ਦੇ ਕਾਰਨ ਉਸ ਦਾ ਜਸਪ੍ਰੀਤ ਦੇ ਘਰ ਆਉਣਾ-ਜਾਣਾ ਸੀ। ਉਹ ਜਸਪ੍ਰੀਤ ਨੂੰ ਪਸੰਦ ਕਰਦੀ ਸੀ ਅਤੇ ਜਦੋਂ ਅਮਨਦੀਪ ਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਘਰੋਂ ਬੇਦਖਲ ਕਰ ਦਿੱਤਾ। ਇਸ ਤੋਂ ਬਾਅਦ ਅਮਨਦੀਪ ਨੇ ਜਸਪ੍ਰੀਤ ਨੂੰ ਫੋਨ ਕਰਕੇ ਸਾਰੀ ਜਾਣਕਾਰੀ ਦਿੱਤੀ, ਜਿਸ ਦੇ ਕੁਝ ਦਿਨ ਬਾਅਦ ਜਸਪ੍ਰੀਤ ਉਸ ਨੂੰ ਆਪਣੀ ਭੂਆ ਦੀ ਬੇਟੀ ਦੇ ਘਰ ਲੈ ਗਿਆ ਅਤੇ ਉਸ ਦੇ ਨਾਲ ਰਹਿਣ ਲੱਗਾ। ਉਸ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਸਪ੍ਰੀਤ ਚਿੱਟੇ ਦਾ ਆਦੀ ਸੀ ਅਤੇ ਚਿੱਟਾ ਵੇਚਦਾ ਵੀ ਸੀ। ਇਸ ਦੇ ਨਾਲ ਹੀ ਉਹ ਲੜਕੀਆਂ ਦੀ ਵੀ ਸਪਲਾਈ ਕਰਦਾ ਸੀ। ਨਾਜਾਇਜ਼ ਹਥਿਆਰਾਂ ਦਾ ਵੀ ਕੰਮ ਕਰਦਾ ਸੀ।

ਜਸਪ੍ਰੀਤ ਨੇ ਬਣਾਈ ਸੀ ਅਸ਼ਲੀਲ ਵੀਡੀਓ
ਅੱਗੇ ਦੱਸਦੇ ਹੋਏ ਅਮਨਦੀਪ ਨੇ ਕਿਹਾ ਕਿ ਜਸਪ੍ਰੀਤ ਨੇ ਉਸ ਦੀ ਅਸ਼ਲੀਲ ਵੀਡੀਓ ਬਣਾਈ ਹੋਈ ਸੀ ਅਤੇ ਉਸ ਦੇ ਕੋਲ ਹਥਿਆਰ ਵੀ ਸਨ, ਜਿਸ ਦੇ ਦਮ 'ਤੇ ਉਸ ਨੂੰ ਮਜਬੂਰ ਕਰਦਾ ਸੀ ਉਹ ਸੈਕਸ ਰੈਕੇਟ ਦਾ ਧੰਦਾ ਕਰੇ। ਉਸ ਨੇ ਦੱਸਿਆ ਕਿ ਉਹ ਘਰੋਂ ਬੇਦਖਲ ਸੀ, ਜਿਸ ਕਾਰਨ ਉਸ ਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਅਤੇ ਜਸਪ੍ਰੀਤ ਨੇ ਉਸ ਨੂੰ ਕਿਹਾ ਸੀ ਕਿ ਇਸ ਕੰਮ 'ਚੋਂ ਚੰਗੇ ਪੈਸੇ ਕਮਾ ਸਕੇਦ ਹਾਂ ਅਤੇ ਫਿਰ ਵਿਆਹ ਕਰ ਲਵਾਂਗੇ। ਇਸੇ ਤਰ੍ਹਾਂ ਉਹ ਰਿਸ਼ੀ ਵੇਸਵਾ ਦੇ ਕੰਮ 'ਚ ਲੈ ਆਇਆ।

ਪਤੀ ਵੇਚਦਾ ਸੀ ਗੈਰ-ਕਾਨੂੰਨ ਹਥਿਆਰ
ਅਮਨਦੀਪ ਨੇ ਦੱਸਿਆ ਕਿ ਜਸਪ੍ਰੀਤ ਦੂਜੇ ਸੂਬਿਆਂ ਤੋਂ ਗੈਰ-ਕਾਨੂੰਨੀ ਹਥਿਆਰ ਲਿਆ ਕੇ ਇਥੇ ਮਹਿੰਗੇ ਭਾਅ 'ਤੇ ਵੇਚਦਾ ਸੀ। ਉਸ ਨੇ ਦੱਸਿਆ ਕਿ ਉਹ ਦੋ ਵਾਰ ਗਰਭਵਤੀ ਹੋ ਚੁੱਕੀ ਹੈ, ਜਿਸ ਦੇ ਲਈ ਉਸ ਦਾ ਇਕ ਵਾਰ ਸਮਾਂ ਵੱਧ ਹੋਣ 'ਤੇ ਘਰ 'ਚ ਡਾਕਟਰ ਨੂੰ ਬੁਲਾ ਕੇ ਗਰਭਪਾਤ ਕਰਵਾ ਦਿੱਤਾ ਗਿਆ ਅਤੇ ਫਿਰ ਉਸ ਨੂੰ ਵੇਸਵਾ ਦੇ ਕੰਮ 'ਚ ਧਕੇਲ ਦਿੱਤਾ। ਵੱਡੇ ਖੁਲਾਸੇ ਕਰਦੇ ਹੋਏ ਉਸ ਨੇ ਕਿਹਾ ਕਿ ਉਹ ਆਪਣੀ ਸੱਸ ਦੇ ਨਾਲ ਜਾ ਕੇ ਗੈਰ-ਕਾਨੂੰਨੀ ਹਥਿਆਰ ਲੈ ਕੇ ਆਉਂਦੀ ਸੀ ਕਿਉਂਕਿ ਜੋ ਆਦਮੀ ਹਥਿਆਰ ਦੇਣ ਲਈ ਆਉਂਦਾ ਸੀ, ਉਸ ਨੇ ਕਿਹਾ ਸੀ ਕਿ ਔਰਤਾਂ 'ਤੇ ਸ਼ੱਕ ਘੱਟ ਹੁੰਦਾ ਹੈ। ਉਸ ਨੇ ਦੱਸਿਆ ਕਿ ਨਸ਼ੀਲਾ ਪਦਾਰਥ ਅਤੇ ਗੈਰ-ਕਾਨੂੰਨੀ ਹਥਿਆਰ ਖੇਤਾਂ 'ਚ ਲੁਕਾਉਂਦੇ ਸਨ।
ਵਿਆਹ ਤੋਂ ਬਾਅਦ ਵੀ ਜਸਪ੍ਰੀਤ ਪਤਨੀ ਲਈ ਕਰਵਾਉਂਦਾ ਸੀ ਨਾਈਟ ਬੁਕ
ਅਮਨਦੀਪ ਨੇ ਕਿਹਾ ਕਿ ਵਿਆਹ ਤੋਂ ਬਾਅਦ ਵੀ ਜਸਪ੍ਰੀਤ ਉਸ ਦੇ ਲਈ ਨਾਈਟ ਬੁਕ ਕਰਵਾਉਂਦਾ ਸੀ ਅਤੇ ਬੰਦੂਕ ਦੇ ਦਮ 'ਤੇ ਉਸ ਨੂੰ ਕੰਮ ਕਰਨ ਲਈ ਮਜਬੂਰ ਕਰਦਾ ਸੀ। ਜਦੋਂ ਅਮਨਦੀਪ ਨੇ ਇਹ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ ਉਸ ਦੀ ਸੱਸ ਅਤੇ ਜਸਪ੍ਰੀਤ ਬੁਰੀ ਤਰ੍ਹਾਂ ਉਸ ਦੀ ਕੁੱਟਮਾਰ ਕਰਦਾ ਸੀ। ਅਮਨਦੀਪ ਇਸ ਦੀ ਸ਼ਿਕਾਇਤ ਲੈ ਕੇ ਪਿਛਲੇ ਦੋ ਮਹੀਨਿਆਂ ਤੋਂ ਪੁਲਸ ਦੇ ਚੱਕਰ ਕੱਟ ਰਹੀ ਹੈ ਅਤੇ ਹੁਣ ਐੱਸ. ਐੱਸ. ਪੀ. ਦਿਹਾਤੀ ਨੂੰ ਵੀ ਉਨ੍ਹਾਂ ਨੇ ਸ਼ਿਕਾਇਤ ਦਿੱਤੀ ਹੈ ਪਰ ਸ਼ਿਕਾਇਤ 'ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਸਗੋਂ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ।

ਉਥੇ ਹੀ ਇਸ ਪੂਰੇ ਮਾਮਲੇ 'ਚ ਡੀ. ਐੱਸ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਸ਼ਿਕਾਇਤ ਆਈ ਹੈ। ਉਨ੍ਹਾਂ ਦੱਸਿਆ ਕਿ ਜਸਪ੍ਰੀਤ ਉਸ ਕੋਲੋਂ ਗਲਤ ਕੰਮ ਕਰਵਾਉਂਦਾ ਹੈ ਅਤੇ ਨਾਜਾਇਜ਼ ਹਥਿਆਰ ਵੀ ਵੇਚਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ। ਅਮਨਦੀਪ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।
ਪੰਜਾਬ 'ਚ ਨਾਗਰਿਕਤਾ ਸੋਧ ਬਿਲ ਲਾਗੂ ਕਰਨ ਸਬੰਧੀ ਡੀ. ਸੀ. ਨੂੰ ਸੌਪਿਆ ਮੰਗ ਪੱਤਰ
NEXT STORY