ਫਿਰੋਜ਼ਪੁਰ (ਮਲਹੋਤਰਾ) : ਘਰੇਲੂ ਝਗੜੇ ਕਾਰਨ ਦੁੱਧਮੂੰਹੇ ਬੱਚੇ ਨੂੰ ਬੈੱਡ ’ਤੇ ਪਟਕ ਕੇ ਮਾਰਨ ਨਾਲ ਉਸ ਦੀ ਮੌਤ ਹੋ ਗਈ। ਮਾਮਲਾ ਪਿੰਡ ਜਖਰਾਵਾਂ ਦਾ ਹੈ। ਥਾਣਾ ਸਦਰ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸੰਜਨਾ ਵਾਸੀ ਜਨਤਾ ਪ੍ਰੀਤ ਨਗਰ ਨੇ ਦੱਸਿਆ ਕਿ ਉਸ ਨੇ ਪਿੰਡ ਜਖਰਾਵਾਂ ਵਾਸੀ ਮਨਪ੍ਰੀਤ ਸਿੰਘ ਦੇ ਨਾਲ 10 ਮਈ 2020 ਨੂੰ ਲਵ-ਮੈਰਿਜ ਕੀਤੀ ਸੀ। ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ 2 ਮਾਰਚ 2021 ਨੂੰ ਉਨ੍ਹਾਂ ਘਰ ਲੜਕੇ ਨੇ ਜਨਮ ਲਿਆ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਤੋਂ ਸੱਸ ਅਤੇ ਸਹੁਰਾ ਖੁਸ਼ ਨਹੀਂ ਸਨ ਤੇ ਅਕਸਰ ਉਸ ਦੇ ਨਾਲ ਲੜਦੇ ਝਗੜਦੇ ਰਹਿੰਦੇ ਸਨ। ਪਤੀ ਵੀ ਉਨ੍ਹਾਂ ਦਾ ਸਾਥ ਦੇਣ ਲੱਗਾ।
ਇਹ ਵੀ ਪੜ੍ਹੋ : ਲੜ ਕੇ ਪੇਕੇ ਗਈ ਪਤਨੀ ਤਾਂ ਜਾਨੋ ਪਿਆਰੀ ਧੀ ਨੂੰ ਪਾਉਣ ਲਈ ਤੜਫ ਰਹੇ ਪਿਓ ਨੇ ਉਹ ਕੀਤਾ ਜੋ ਸੋਚਿਆ ਨਾ ਸੀ
ਉਸ ਨੇ ਦੋਸ਼ ਲਗਾਏ ਕਿ 29 ਅਪ੍ਰੈਲ ਨੂੰ ਉਸਦੇ ਪਤੀ ਮਨਪ੍ਰੀਤ ਸਿੰਘ, ਸੱਸ ਸੁਖਚੈਨ ਕੌਰ ਤੇ ਸਹੁਰੇ ਨਰਿੰਦਰ ਸਿੰਘ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਬੱਚੇ ਨੂੰ ਉਸ ਕੋਲੋਂ ਖੋਹ ਕੇ ਬੈੱਡ ’ਤੇ ਸੁੱਟ ਦਿੱਤਾ। ਜਦੋਂ ਉਹ ਆਪਣੇ ਬੱਚੇ ਨੂੰ ਚੁੱਕਣ ਲੱਗੀ ਤਾਂ ਤਿੰਨਾਂ ਨੇ ਮਿਲ ਕੇ ਉਸ ਨਾਲ ਹੋਰ ਕੁੱਟਮਾਰ ਕੀਤੀ ਤੇ ਡਰਾਇਆ ਧਮਕਾਇਆ। ਉਹ ਬੱਚੇ ਨੂੰ ਲੈ ਕੇ ਆਪਣੇ ਪੇਕੇ ਘਰ ਜਨਤਾ ਪ੍ਰੀਤ ਨਗਰ ਆ ਗਈ ਤੇ ਕਿਸੇ ਪ੍ਰਾਈਵੇਟ ਡਾਕਟਰ ਨੂੰ ਦਿਖਾਇਆ ਤਾਂ ਉਸ ਨੇ ਬੱਚੇ ਨੂੰ ਹਸਪਤਾਲ ਦਾਖਲ ਕਰਵਾਉਣ ਲਈ ਕਿਹਾ।
ਇਹ ਵੀ ਪੜ੍ਹੋ : ਲੁਧਿਆਣਾ ’ਚ ਖ਼ੌਫਨਾਕ ਵਾਰਦਾਤ, ਸੈਰ ਕਰ ਰਹੇ ਮੁੰਡੇ ਦੇ ਲੁਟੇਰਿਆਂ ਨੇ ਢਿੱਡ ’ਚ ਮਾਰਿਆ ਚਾਕੂ, ਆਂਦਰਾਂ ਆਈਆਂ ਬਾਹਰ
ਸੰਜਨਾ ਅਨੁਸਾਰ ਉਹ ਬੱਚੇ ਨੂੰ ਲੈ ਕੇ ਸ਼ੀਲ ਹਸਪਤਾਲ ਗਈ ਤਾਂ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਉਹ ਬੱਚੇ ਨੂੰ ਇਕ ਹੋਰ ਹਸਪਤਾਲ ਲੈ ਕੇ ਗਏ ਉਥੇ ਵੀ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨਿਆ। ਉਸ ਨੇ ਦੋਸ਼ ਲਗਾਏ ਕਿ ਉਸਦੇ ਪਤੀ, ਸੱਸ ਤੇ ਸਹੁਰੇ ਵੱਲੋਂ ਬੱਚੇ ਨੂੰ ਬੈਡ ਤੇ ਸੁੱਟਣ ਕਾਰਨ ਉਸਦੀ ਮੌਤ ਹੋ ਗਈ ਹੈ। ਐੱਸ.ਆਈ. ਪਰਮਜੀਤ ਸਿੰਘ ਅਨੁਸਾਰ ਸੰਜਨਾ ਦੇ ਬਿਆਨਾਂ ਦੇ ਆਧਾਰ ਤੇ ਤਿੰਨਾਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਨੇ ਵਧਾਈ ਸਖ਼ਤੀ, ਨਵੀਂ ਪਾਬੰਦੀਆਂ ਦੇ ਨਾਲ ਜਾਰੀ ਕੀਤਾ ਇਹ ਫਰਮਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਦੁਖ਼ਦਾਇਕ ਖ਼ਬਰ: ਪਿੰਡ ਭੰਗਚੜ੍ਹੀ ਦੇ ਕਿਸਾਨ ਸੁਖਦੇਵ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
NEXT STORY