ਮਾਲੇਰਕੋਟਲਾ (ਸ਼ਹਾਬੂਦੀਨ, ਜ਼ਹੂਰ)- ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ’ਤੇ ਇਸ਼ਕ ਦਾ ਭੂਤ ਕਿੰਝ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਸ ਦਾ ਪ੍ਰਤੱਖ ਸਬੂਤ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਪਿਆਰ ਪ੍ਰਵਾਨ ਨਾ ਚੜ੍ਹਨ ’ਤੇ ਦੁਖੀ ਹੋਇਆ ਇਕ ਨੌਜਵਾਨ ਕੱਲ ਸਵੇਰੇ 11 ਵਜੇ ਦੇ ਕਰੀਬ ਸਥਾਨਕ ਬੱਸ ਸਟੈਂਡ ਵਿਖੇ ਸਥਿਤ ਪਾਣੀ ਵਾਲੀ ਟੈਂਕੀ ਦੇ ਸ਼ਿਖਰ ’ਤੇ ਜਾ ਚੜ੍ਹਿਆ। ਟੈਂਕੀ ਦੀ ਛੱਤ ਉੱਪਰ ਲੱਤਾਂ ਹੇਠਾਂ ਲਮਕਾ ਕੇ ਬਿਲਕੁਲ ਆਰਾਮ ਨਾਲ ਬੈਠੇ ਨੌਜਵਾਨ ਨੂੰ ਜਦੋਂ ਲੋਕਾਂ ਨੇ ਦੇਖਿਆ ਤਾਂ ਬੱਸ ਸਟੈਂਡ ’ਚ ਹਫੜਾ-ਤਫੜੀ ਮੱਚ ਗਈ। ਲੋਕਾਂ ਨੇ ਉਕਤ ਨੌਜਵਾਨ ਨੂੰ ਹੇਠਾਂ ਆਉਣ ਲਈ ਕਾਫੀ ਆਵਾਜ਼ਾਂ ਲਾਈਆਂ ਪਰ ਉਸ ਨੇ ਕਿਸੇ ਦੀ ਵੀ ਗੱਲ ਨਾ ਸੁਣੀ।
ਇਹ ਖ਼ਬਰ ਵੀ ਪੜ੍ਹੋ - ਖ਼ੁਸ਼ਖ਼ਬਰੀ! ਪੰਜਾਬ ਸਰਕਾਰ ਨੇ ਲੋਕਾਂ ਦੇ ਖ਼ਾਤਿਆਂ 'ਚ ਪਾਏ ਪੈਸੇ, ਤੁਸੀਂ ਵੀ ਹੁਣੇ ਚੈੱਕ ਕਰੋ ਆਪਣਾ Balance
ਜ਼ਿਕਰਯੋਗ ਹੈ ਕਿ ਜੇਕਰ ਅਚਾਨਕ ਤੇਜ਼ ਹਵਾ ਦਾ ਝੂਟਾ ਆ ਜਾਂਦਾ ਤਾਂ ਉਕਤ ਨੌਜਵਾਨ ਟੈਂਕੀ ਤੋਂ ਹੇਠਾਂ ਡਿੱਗ ਸਕਦਾ ਸੀ।ਆਪਣੀ ਜਿੱਦ ’ਤੇ ਅੜਿਆ ਨੌਜਵਾਨ ਜਦੋਂ ਟੱਸ ਤੋਂ ਮੱਸ ਨਾ ਹੋਇਆ ਤਾਂ ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਮਾਲੇਰਕੋਟਲਾ ਥਾਣਾ ਸਿਟੀ-1 ਦੀ ਪੁਲਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਐੱਸ. ਐੱਚ. ਓ. ਸੁਰਿੰਦਰ ਸਿੰਘ ਭੱਲਾ ਤੁਰੰਤ ਆਪਣੀ ਟੀਮ ਨਾਲ ਬੱਸ ਸਟੈਂਡ ’ਚ ਪੁੱਜੇ।
ਪੁਲਸ ਦੀਆਂ ਬੇਨਤੀਆਂ ਦੇ ਬਾਵਜੂਦ ਵੀ ਜਦੋਂ ਉਕਤ ਨੌਜਵਾਨ ਹੇਠਾਂ ਨਾ ਆਇਆ ਤਾਂ ਐੱਸ. ਐੱਚ. ਓ. ਸੁਰਿੰਦਰ ਸਿੰਘ ਭੱਲਾ ਦੇ ਗੰਨਮੈਨ ਮੁਹੰਮਦ ਸਾਹਿਲ (ਪੀ. ਐੱਚ. ਜੀ.) ਨੇ ਦਲੇਰੀ ਦਿਖਾਉਂਦਿਆਂ ਥਾਣਾ ਮੁਖੀ ਭੱਲਾ ਦੀ ਸੂਝ-ਬੂਝ ਮੁਤਾਬਕ ਇਕ ਹੋਰ ਨੌਜਵਾਨ ਦੇ ਨਾਲ ਟੈਂਕੀ ਉੱਪਰ ਜਾ ਕੇ ਉਕਤ ਨੌਜਵਾਨ ਨੂੰ ਪਿਆਰ ਨਾਲ ਸਮਝਾਇਆ ਅਤੇ ਉਸਦੇ ਮਸਲੇ ਦਾ ਹੱਲ ਕਰਵਾਉਣ ਦਾ ਭਰੋਸਾ ਦਿੰਦੇ ਹੋਏ ਉਸਨੂੰ ਸਮਝਾ-ਬੁਝਾ ਕੇ ਟੈਂਕੀ ਤੋਂ ਹੇਠਾਂ ਲਿਆਂਦਾ।
ਜ਼ਿਕਰਯੋਗ ਹੈ ਕਿ ਐੱਸ. ਐੱਚ. ਓ. ਸੁਰਿੰਦਰ ਸਿੰਘ ਭੱਲਾ ਨੇ ਕੁਝ ਮਹੀਨੇ ਪਹਿਲਾਂ ਵੀ ਆਪਣੇ ਦਲੇਰ ਗੰਨਮੈਨਾਂ ਦੇ ਸਹਿਯੋਗ ਨਾਲ ਸਥਾਨਕ ਕਲੱਬ ਚੌਕ ਵਾਲੀ ਟੈਂਕੀ ’ਤੇ ਚੜ੍ਹੇ ਇਕ ਨੌਜਵਾਨ ਨੂੰ ਇਸੇ ਤਰ੍ਹਾਂ ਆਪਣੀ ਸੂਝ-ਬੂਝ ਨਾਲ ਸਮਝਾ ਕੇ ਟੈਂਕੀ ਤੋਂ ਹੇਠਾਂ ਉਤਾਰਿਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 35 ਲੱਖ ਲੋਕਾਂ ਨੂੰ ਮਿਲੇਗਾ ਖ਼ਾਸ ਤੋਹਫ਼ਾ! List 'ਚ ਆ ਗਿਆ ਨਾਂ
ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਰਦਿਆਂ ਹੀ ਥਾਣਾ ਮੁਖੀ ਭੱਲਾ ਦੀ ਪੁਲਸ ਟੀਮ ਨੇ ਉਸਨੂੰ ਆਪਣੇ ਕਬਜ਼ੇ ’ਚ ਲੈ ਕੇ ਥਾਣੇ ਲਿਆਂਦਾ, ਜਿਥੇ ਲੜਕੇ ਦੇ ਪਰਿਵਾਰਕ ਮੈਂਬਰਾਂ ਸਮੇਤ ਉਕਤ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਵੀ ਬੁਲਾਇਆ ਗਿਆ। ਪੁਲਸ ਨੇ ਪੂਰਾ ਮਾਮਲਾ ਸੁਣਨ ਉਪਰੰਤ ਦੋਵੇਂ ਧਿਰਾਂ ਨੂੰ ਸਮਝਾ ਕੇ ਮਾਮਲੇ ਦਾ ਨਿਬੇੜਾ ਕਰਵਾਇਆ। ਟੈਂਕੀ ’ਤੇ ਚੜ੍ਹਨ ਵਾਲੇ ਇਸ ਨੌਜਵਾਨ ਦੀ ਸ਼ਨਾਖਤ ਬੱਸ ਸਟੈਂਡ ਦੇ ਪਿੱਛੇ ਸਥਿਤ ਕਾਲੋਨੀ ਦੇ ਵਸਨੀਕ ਵਜੋਂ ਹੋਈ, ਜਦਕਿ ਲੜਕੀ ਵੀ ਇਸੇ ਸ਼ਹਿਰ ਦੀ ਵਸਨੀਕ ਦੱਸੀ ਜਾਂਦੀ ਹੈ।
ਜਾਣਕਾਰੀ ਮੁਤਾਬਕ ਟੈਂਕੀ ’ਤੇ ਚੜ੍ਹਨ ਵਾਲਾ ਨੌਜਵਾਨ ਲੜਕਾ ਜਿਸ ਲੜਕੀ ਨੂੰ ਪਿਆਰ ਕਰਦਾ ਸੀ, ਉਸ ਲੜਕੀ ਦੇ ਪਰਿਵਾਰ ਵਾਲਿਆਂ ਨੇ ਆਪਣੀ ਲੜਕੀ ਦੀ ਮੰਗਣੀ ਕਿਸੇ ਹੋਰ ਲੜਕੇ ਨਾਲ ਕਰ ਦਿੱਤੀ। ਜਿਸਦਾ ਪਤਾ ਲੱਗਦਿਆਂ ਹੀ ਦੁਖੀ ਹੋਇਆ ਨੌਜਵਾਨ ਲੜਕਾ ਬੱਸ ਸਟੈਂਡ ਨਾਲ ਲੱਗਦੀ ਪਾਣੀ ਵਾਲੀ ਟੈਂਕੀ ’ਤੇ ਜਾ ਚੜ੍ਹਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ 'ਆਪ' ਵਲੋਂ ਕੱਢੀ ਜਾ ਰਹੀ 'ਸ਼ੁਕਰਾਨਾ ਯਾਤਰਾ', ਜਾਣੋ ਪੂਰਾ ਰੂਟ (ਵੀਡੀਓ)
NEXT STORY