ਸੰਗਰੂਰ : ਆਮਤੌਰ 'ਤੇ ਪੁਲਸ ਨੂੰ ਕਠੋਰ ਦਿਲ ਤੇ ਬੇਰਹਿਮ ਮੰਨਿਆ ਜਾਂਦਾ ਹੈ ਪਰ ਉਸ ਦਾ ਦਿਲ ਵੀ ਨਰਮ ਹੁੰਦਾ ਹੈ। ਇਸ ਦੀ ਉਦਾਹਰਣ ਪੇਸ਼ ਕੀਤੀ ਹੈ ਧੂਰੀ ਪੁਲਸ ਨੇ। ਪੁਲਸ ਨੇ ਸੋਮਵਾਰ ਨੂੰ ਥਾਣੇ 'ਚ ਹੀ ਇਕ ਪ੍ਰੇਮੀ ਜੋੜੇ ਦਾ ਵਿਆਹ ਕਰਵਾ ਦਿੱਤਾ। ਦੱਸਿਆ ਜਾਂਦਾ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰ ਵਿਆਹ ਲਈ ਰਾਜੀ ਨਹੀਂ ਸਨ। ਐਸ. ਐਚ. ਓ. ਨੇ ਪ੍ਰੇਮੀ ਜੋੜੇ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰ ਉਨ੍ਹਾਂ ਨੂੰ ਰਾਜ਼ੀ ਕੀਤਾ ਤੇ ਦੋਵਾਂ ਦਾ ਵਿਆਹ ਕਿਸੇ ਪੁਜਾਰੀ ਜਾਂ ਗ੍ਰੰਥੀ ਨੂੰ ਬਿਨਾ ਬੁਲਾਏ ਪੁਲਸ ਕਰਮਚਾਰੀਆਂ ਦੀ ਮੌਜੂਦਗੀ 'ਚ ਥਾਣੇ 'ਚ ਹੀ ਕਰਵਾ ਦਿੱਤਾ। ਥਾਣੇ 'ਚ ਹੀ ਲਾੜਾ-ਲਾੜੀ ਨੇ ਇਕ ਦੂਜੇ ਨੂੰ ਜੈਮਾਲਾ ਪਾਈ ਤੇ ਐਸ. ਐਚ. ਓ. ਸਮੇਤ ਪੁਲਸ ਕਰਮਚਾਰੀਆਂ ਤੇ ਪਰਿਵਾਰਕ ਮੈਂਬਰਾਂ ਨੇ ਜੋੜੇ ਨੂੰ ਆਸ਼ੀਰਵਾਦ ਦਿੱਤਾ।
ਥਾਣੇ 'ਚ ਕੀਤੀ ਜੈਮਾਲਾ
ਪੁਲਸ ਨੇ ਲੜਕੇ ਤੇ ਲੜਕੀ ਦੇ ਪਰਿਵਾਰਕ ਵਾਲਿਆਂ ਨੂੰ ਥਾਣੇ 'ਚ ਬੁਲਾ ਕੇ ਉਨ੍ਹਾਂ ਨੂੰ ਸਮਝਾਇਆ। ਇਸ ਤੋਂ ਬਾਅਦ ਦੋਵੇਂ ਪਰਿਵਾਰ ਵਿਆਹ ਲਈ ਰਾਜੀ ਹੋ ਗਏ। ਐਸ. ਐਚ. ਓ. ਦਰਸ਼ਨ ਸਿੰਘ ਸਮੇਤ ਪੁਲਸ ਦੀ ਮੌਜੂਦਗੀ 'ਚ ਸਰਵੇਸ਼ ਕੁਮਾਰ ਤੇ ਜੋਤੀ ਸ਼ਰਮਾ ਨੇ ਇਕ ਦੂਜੇ ਦੇ ਗਲੇ ਜੈਮਾਲਾ ਪਾ ਕੇ ਵਿਆਹ ਕੀਤਾ। ਐਸ. ਐਚ. ਓ. ਨੇ ਕਿਹਾ ਕਿ ਦੋਵੇਂ ਪਰਿਵਾਰਾਂ ਦੇ ਨਾਲ ਗੱਲਬਾਤ ਕਰ ਰਾਜ਼ੀ ਕਰਵਾ ਲਿਆ ਗਿਆ। ਵਿਆਹ ਹੋਣ ਦੀ ਖੁਸ਼ੀ 'ਚ ਪੁਲਸ ਕਰਮਚਾਰੀਆਂ ਨੇ ਲੱਡੂ ਵੰਡ ਕੇ ਲੋਕਾਂ ਦਾ ਮੂੰਹ ਮਿੱਠਾ ਕਰਵਾਇਆ।
GNDU ਨੇ ਮੁਲਤਵੀ ਕੀਤੀਆਂ ਸਾਲਾਨਾ ਤੇ ਸਮੈਸਟਰ ਪ੍ਰੀਖਿਆਵਾਂ
NEXT STORY