ਲੁਧਿਆਣਾ, (ਸਹਿਗਲ)- ਬੇਲਗਾਮ ਹੋ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਕਾਰਨ ਦਯਾਨੰਦ ਹਸਪਤਾਲ 'ਚ ਭਰਤੀ 60 ਸਾਲਾ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ। ਮਰੀਜ਼ ਕੋਰੋਨਾ ਵਾਇਰਸ ਤੋਂ ਇਲਾਵਾ ਸ਼ੂਗਰ, ਕਿਡਨੀ ਰੋਗ ਅਤੇ ਸਾਹ ਸਬੰਧੀ ਰੋਗ ਤੋਂ ਪੀੜਤ ਸੀ।
ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਅੱਜ ਸਿਵਲ ਹਸਪਤਾਲ ਖੰਨਾ ਵਿਚ 2 ਮਰੀਜ਼ਾਂ ਸਮੇਤ 7 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ 2 ਮਰੀਜ਼ਾਂ ਵਿਚ 40 ਸਾਲਾ ਪੁਰਸ਼ ਮਰੀਜ਼ ਨੂੰ ਇਨਫੈਕਟਿਡ ਡਾਕਟਰ ਜੋੜੇ ਦੇ ਸੰਪਰਕ ਵਿਚ ਆਉਣ ਤੋਂ ਪਾਜ਼ੇਟਿਵ ਹੋਇਆ ਹੈ। ਇਸ ਤੋਂ ਇਲਾਵਾ 40 ਸਾਲਾ ਮਹਿਲਾ ਆਪਣੀ ਭੈਣ ਜੋ ਕੋਰੋਨਾ ਪਾਜ਼ੇਟਿਵ ਹੈ, ਦੇ ਸੰਪਰਕ ਵਿਚ ਆਉਣ ਨਾਲ ਇਨਫੈਕਟਿਡ ਹੋਈ ਹੈ।
ਸਿਵਲ ਹਸਪਤਾਲ ਖੰਨਾ ਦੇ ਐੱਸ. ਐੱਮ.ਓ. ਡਾਕਟਰ ਰਾਜਿੰਦਰ ਗੁਲਾਟੀ ਨੇ ਦੱਸਿਆ ਕਿ ਔਰਤਾਂ ਸਿਵਲ ਹਸਪਤਾਲ ਖੰਨਾ ਵਿਚ ਭਰਤੀ ਹੈ। ਹੁਣ ਤੱਕ 10 ਕੋਰੋਨਾ ਵਾਇਰਸ ਦੇ ਮਰੀਜ਼ ਇਥੇ ਭਰਤੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਛਾਉਣੀ ਮੁਹੱਲਾ ਵਿਚ ਇਕ 40 ਸਾਲਾ ਮਹਿਲਾ ਡੀ.ਐੱਮ.ਸੀ. ਵਿਚ ਭਰਤੀ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਉਣ ਨਾਲ ਕੋਰੋਨਾ ਪਾਜ਼ੇਟਿਵ ਹੋਈ ਹੈ। ਇਸੇ ਤਰ੍ਹਾਂ ਫੀਲਡਗੰਜ ਦੀ 35 ਸਾਲਾ ਮਹਿਲਾ ਫਲੂ ਕਾਰਨਰ ਜਾਂਚ ਦੌਰਾਨ ਪਾਜ਼ੇਟਿਵ ਆਈ ਹੈ। ਦਯਾਨੰਦ 'ਚ ਭਰਤੀ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਉਣ ਨਾਲ ਦਾਦ ਪਿੰਡ ਦੀ 48 ਸਾਲਾ ਔਰਤ ਨੂੰ ਵੀ ਕੋਰੋਨਾ ਹੋ ਗਿਆ ਹੈ। ਚੰਦਰ ਨਗਰ ਤੋਂ 2 ਮਰੀਜ਼ ਆਏ ਸਾਹਮਣੇ ਸਥਾਨਕ ਚੰਦਰ ਨਗਰ ਵਿਚ 11 ਸਾਲਾ ਲੜਕੀ, 13 ਸਾਲਾ ਲੜਕੇ ਨੂੰ ਕੋਰੋਨਾ ਇਨਫੈਕਸ਼ਨ ਹੋਈ ਹੈ। ਦੋਵੇਂ ਬੱਚੇ ਦਯਾਨੰਦ ਹਸਪਤਾਲ ਵਿਚ ਭਰਤੀ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਉਣ ਨਾਲ ਪਾਜ਼ੇਟਿਵ ਹੋਏ ਹਨ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਹੁਣ 10906 ਲੋਕਾਂ ਦੀ ਜਾਂਚ ਕਰਵਾਈ ਜਾ ਚੁੱਕੀ ਹੈ। ਇਨ੍ਹਾਂ ਵਿਚ 9755 ਰਿਪੋਰਟ ਉਨ੍ਹਾਂ ਨੂੰ ਪ੍ਰਾਪਤ ਹੋਈ ਹੈ। ਜਿਸ ਵਿਚ 9407 ਲੋਕਾਂ ਦੇ ਟੈਸਟ ਨੈਗੇਟਿਵ ਆਏ ਹਨ।199 ਲੋਕਾਂ ਨੂੰ ਕੀਤਾ ਹੋਮ ਕੁਅਰੰਟਾਈਨ ਸਿਹਤ ਵਿਭਾਗ ਦੀ ਰੈਪਿਡ ਰਿਸਪਾਂਸ ਟੀਮਾਂ ਨੇ ਅੱਜ ਸਕ੍ਰੀਨਿੰਗ ਤੋਂ ਬਾਅਦ 199 ਲੋਕਾਂ ਨੂੰ ਹੋਮ ਕੁਅਰੰਟਾਈਨ ਕਰ ਦਿੱਤਾ ਹੈ। ਇਸ ਵਿਚੋਂ ਜ਼ਿਆਦਾਤਰ ਲੋਕ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ ਜਾਂ ਕੋਰੋਨਾ ਵਾਇਰਸ ਦੇ ਲੱਛਣਾਂ ਕਾਰਨ ਸ਼ੱਕੀ ਮਰੀਜ਼ਾਂ ਦੀ ਸ਼੍ਰੇਣੀ ਵਿਚ ਆ ਗਏ ਹਨ, ਹੁਣ ਤੱਕ 8 ਹਜ਼ਾਰ ਦੇ ਲਗਭਗ ਲੋਕਾਂ ਹੋਮ ਕੁਅਰੰਟਾਈਨ ਕੀਤਾ ਜਾ ਚੁੱਕਾ ਹੈ। 1719 ਹੁਣ ਵੀ ਐਕਟਿਵ ਹੋਮ ਕੁਅਰੰਟਾਈਨ 'ਚ ਹਨ।
ਮੋਹਾਲੀ 'ਚ ਕੋਰੋਨਾ ਦੇ 3 ਹੋਰ ਨਵੇਂ ਕੇਸ ਆਏ ਸਾਹਮਣੇ
NEXT STORY