ਲੁਧਿਆਣਾ - ਹਿਮਾਚਲ ਅਤੇ ਕਸ਼ਮੀਰ 'ਚ ਪੈ ਰਹੇ ਮੀਂਹ ਅਤੇ ਹੋ ਰਹੀ ਬਰਫਬਾਰੀ ਨਾਲ ਸੂਬੇ ਦੇ ਤਾਪਮਾਨ 'ਚ ਕਮੀ ਆਈ ਹੈ। ਵੀਰਵਾਰ ਵਾਲੇ ਦਿਨ ਆਸਮਾਨ 'ਚ ਬੱਦਲ ਦੇਖਣ ਮਿਲੇ ਅਤੇ ਚਾਰੇ ਪਾਸੇ ਠੰਡੀ ਹਵਾ ਚੱਲਦੀ ਰਹੀ। ਆਉਣ ਵਾਲੇ 24 ਘੰਟਿਆਂ ਦੌਰਾਨ ਵੀ ਲੁਧਿਆਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਆਸਮਾਨ 'ਤੇ ਬੱਦਲਾਂ ਦੇ ਛਾਏ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ। ਦੂਜੇ ਪਾਸੇ ਵੱਧ ਮਾਤਰਾ 'ਚ ਧੁੰਦ ਹੋਣ ਨਾਲ ਰੇਲਵੇ ਵਿਭਾਗ ਨੇ ਆਉਣ-ਜਾਣ ਵਾਲਿਆਂ 124 ਰੇਲ ਗੱਡੀਆਂ ਨੂੰ ਦਸੰਬਰ ਅਤੇ ਫਰਵਰੀ 2010 ਤੱਕ ਰੱਦ ਕਰਨ ਦਾ ਫੈਸਲਾ ਕੀਤਾ ਹੈ। ਉਥੇ ਹੀ ਵੀਰਵਾਰ ਨੂੰ ਬਠਿੰਡਾ 'ਚ ਏ.ਕਿਊ.ਆਈ. 367, ਅੰਮ੍ਰਿਤਸਰ 'ਚ 332 ਰਿਕਾਰਡ ਕੀਤਾ ਗਿਆ।
ਪੰਜਾਬ ਦੀ ਉਦਯੋਗਿਕ ਨਗਰੀ ਲੁਧਿਆਣਾ ਦੀ ਗੱਲ ਕਰੀਏ ਤਾਂ ਅੱਜ ਇਹ ਸ਼ਹਿਰ ਸਮੋਗ ਦੀ ਚਾਦਰ 'ਚ ਲਿਪਟਿਆ ਰਿਹਾ, ਜਿਸ ਨਾਲ ਵਿਜ਼ੀਬਿਲਟੀ ਘੱਟ ਰਹਿਣ ਨਾਲ ਆਵਾਜਾਈ ਪ੍ਰਭÎਾਵਿਤ ਹੋਈ। ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ ਮਾਈਨਸ 3.7 ਡਿਗਰੀ ਸੈਲਸੀਅਸ ਦੀ ਗਿਰਾਵਟ ਨਾਲ 23.4 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਘੱਟੋ-ਘੱਟ ਤਾਪਮਾਨ 3.7 ਡਿਗਰੀ ਸੈਲਸੀਅਸ ਦੇ ਵਾਧੇ ਨਾਲ 15 ਡਿਗਰੀ ਸੈਲਸੀਅਸ ਰਿਹਾ। ਸਵੇਰ ਸਮੇਂ ਹਵਾ 'ਚ ਨਮੀ ਦੀ ਮਾਤਰਾ 91 ਫੀਸਦੀ ਅਤੇ ਸ਼ਾਮ ਨੂੰ 60 ਫੀਸਦੀ ਰਹੀ। ਬਦਲੇ ਕੂਲ-ਕੂਲ ਮੌਸਮ ਦਾ ਮਜ਼ਾ ਨੌਜਵਾਨ ਸਮੇਤ ਹਰ ਵਰਗ ਲੈਣ ਲੱਗਾ ਹੈ। ਲੋਕ ਹਾਫ ਟੀ-ਸ਼ਰਟ ਅਤੇ ਫੁੱਲ ਬਾਜ਼ੂ ਤੋਂ ਗਰਮ ਕੱਪੜਿਆਂ 'ਚ ਸ਼ਿਫਟ ਹੋਣ ਲੱਗੇ ਹਨ।
ਚੰਡੀਗੜ੍ਹ : ਸਕੱਤਰੇਤ ਦੇ ਬਾਹਰ ਸੇਵਾ ਮੁਕਤ ਮੁਲਾਜ਼ਮਾਂ ਨੇ ਲਾਇਆ ਧਰਨਾ
NEXT STORY