ਲੁਧਿਆਣਾ (ਅਜਮੇਰ)–ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਾਤਾ ਇੱਛਾਧਾਰੀ ਮਲ੍ਹੇ ਵਾਲੀ ਸਰਕਾਰ ਅੱਪਰਾ ਦੇ ਦਰਬਾਰ ’ਤੇ ਸਮੂਹ ਸੰਗਤ ਵਲੋਂ ਘੋਡ਼ ਦੌਡ਼ ਮੇਲਾ ਕਰਵਾਇਆ ਗਿਆ। ਇਸ ਪੰਜਵੇਂ ਮੇਲੇ ਦਾ ਉਦਘਾਟਨ ਗੁਰਪ੍ਰੀਤ ਕੌਰ ਸਹੋਤਾ ਮੈਂਬਰ ਜ਼ਿਲਾ ਪ੍ਰੀਸ਼ਦ ਅਤੇ ਗੁਰਪਾਲ ਸਿੰਘ ਮੈਂਬਰ ਪੰਚਾਇਤ ਅੱਪਰਾ ਵਲੋਂ ਸਾਂਝੇ ਰੂਪ ’ਚ ਕੀਤਾ ਗਿਆ। ਜਦਕਿ ਗਿਆਨ ਸਿੰਘ ਸਰਪੰਚ ਅਤੇ ਸਮੁੱਚੀ ਗ੍ਰਾਮ ਪੰਚਾਇਤ ਤੋਂ ਇਲਾਵਾ ਸਿਕੰਦਰ ਗਿੱਲ, ਹੈਪੀ ਜੌਹਲ, ਡਾ. ਸੋਮ ਨਾਥ ਪੰਚ, ਕੁਲਵਿੰਦਰ ਕਿੰਦਾ ਪੰਚ, ਸੋਮ ਦੱਤ ਸੋਮੀ, ਹਰਜੀਤ ਸਿੰਘ, ਹਰਮੇਲ ਸਿੰਘ, ਬਿੱਲੂ ਅੱਪਰਾ, ਕਾਲਾ ਐੱਮ. ਸੀ. ਇਸ ਮੌਕੇ ਹਾਜ਼ਰ ਸਨ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ, ਮੁਕੱਦਰ, ਬਿੱਟੂ ਕਲਿਆਣ, ਸੋਨੂੰ ਕਲਿਆਣ, ਬਿੰਦ, ਕਾਕਾ ਪ੍ਰੌਣ੍ਹਾ, ਕਾਕਾ, ਮਹਿੰਦਰਪਾਲ, ਜੋਗਿੰਦਰਪਾਲ, ਬਲਵੀਰ, ਅਜੇ ਸੱਭਰਵਾਲ, ਮੋਹਣ ਲਾਲ ਮੋਰੋਂ ਅਤੇ ਸੁਰਜੀਤ ਸਿੰਘ ਕੌਡਾ ਨੇ ਮੇਲੇ ਦੇ ਪ੍ਰਬੰਧਾਂ ਲਈ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ। ਇਸ ਮੌਕੇ ਆਈਆਂ ਸੰਗਤਾਂ ਨੇ ਘੋਡ਼ ਦੌਡ਼ ਮੁਕਾਬਲਿਆਂ ਦਾ ਖੂਬ ਅਨੰਦ ਮਾਣਿਆ। ਸਖਤ ਮੁਕਾਬਲਿਆਂ ਵਿਚ ਸੁਖਬੀਰ ਸਿੰਘ ਚੀਮਾ ਦੇ ਘੋਡ਼ਿਆਂ ਹਵਾਈ ਨੇ ਪਹਿਲਾ ਅਤੇ ਰੌਬਰਟ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਲੁਧਿਆਣਾ ਦੇ ਫੋਰ ਬਾਈ ਫੋਰ ਘੋਡ਼ੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸ਼ਾਸਤਰ ਸੰਮਤ ਜੀਵਨ ਜਿਊਣ ਨਾਲ ਹੁੰਦੈ ਕਲਿਆਣ : ਪੰ. ਓਮ ਪ੍ਰਕਾਸ਼
NEXT STORY