ਲੁਧਿਆਣਾ (ਕਾਲੀਆ/ਮਨਦੀਪ)-ਪਿੰਡ ਰਾਜੋਆਣਾ ਕਲਾਂ ਦੇ ਗੰਦੇ ਪਾਣੀ ਨੇ ਹੇਰਾਂ ਪਿੰਡ ਦੇ ਕਿਸਾਨਾਂ ਦੀਆਂ ਕਣਕ ਦੀਆਂ ਫਸਲਾਂ ਬਰਬਾਦ ਕਰ ਕੇ ਰੱਖ ਦਿੱਤੀਆਂ ਹਨ, ਜਿਸ ਕਾਰਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਕਿਸਾਨ ਹੋਰ ਕਰਜ਼ੇ ਦੀ ਮਾਰ ਹੇਠ ਆ ਗਏ ਹਨ, ਉੱਥੇ ਗੰਦੇ ਪਾਣੀ ਤੋਂ ਲੱਗਣ ਵਾਲੀਆਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਵੀ ਹੋ ਰਹੇ ਹਨ। ਪੀਡ਼ਤ ਕਿਸਾਨ ਹਰਮਨਦੀਪ ਸਿੰਘ, ਤਾਰਾ ਸਿੰਘ, ਦਰਸ਼ਨ ਸਿੰਘ, ਸੁਖਦੇਵ ਸਿੰਘ ਚੌਧਰੀ ਅਤੇ ਪ੍ਰੀਤਮ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਅਸੀਂ ਪਿੰਡ ਹੇਰਾਂ ਦੇ ਵਸਨੀਕ ਹਾਂ ਅਤੇ ਪਿੰਡ ਦੇ ਕੰਨੀ ਦੇ ਕੰਢੇ ’ਤੇ ਸਾਡਾ ਵਸੇਬਾ ਅਤੇ ਜ਼ਮੀਨ ਹੈ। ਨਾਲ ਲਗਦੇ ਪਿੰਡ ਰਾਜੋਆਣਾ ਕਲਾਂ ਦੇ ਟੋਭੇ ਦਾ ਗੰਦਾ ਪਾਣੀ, ਜੋ ਕਿ ਗੁਰੂ ਗੋਬਿੰਦ ਸਿੰਘ ਮਾਰਗ ਦੇ ਨਾਲ-ਨਾਲ ਸੀਵਰੇਜ ਰਾਹੀਂ ਸੁਖਮਨ ਪੈਲੇਸ ਕੋਲ ਸੀਵਰੇਜ ਬਣਾ ਕੇ ਕੱਢਿਆ ਹੋਇਆ ਹੈ। ਇਹ ਪ੍ਰਦੂਸ਼ਿਤ ਪਾਣੀ ਲਗਾਤਾਰ ਪੈਣ ਨਾਲ ਸਾਡੀਆਂ 2-2 ਏਕਡ਼ ਲਹਿਰਾਉਂਦੀਆਂ ਕਣਕ ਦੀਆਂ ਫਸਲਾਂ ਬਿਲਕੁਲ ਬਰਬਾਦ ਹੋ ਗਈਆਂ ਹਨ ਪਰ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਪਿੰਡ ਰਾਜੋਆਣਾ ਦੇ ਸਰਪੰਚ ਨੂੰ ਵੀ ਇਸ ਗੰਦੇ ਪਾਣੀ ਨੂੰ ਰੋਕਣ ਦੀ ਅਪੀਲ ਕਰ ਚੁੱਕੇ ਹਾਂ ਪਰ ਸਾਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਦਾ। ਇਹ ਬਦਬੂ ਮਾਰਦਾ ਪਾਣੀ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਤੋਡ਼ ਰਿਹਾ ਹੈ ਅਤੇ ਮਾਰਗ ਕੰਢੇ ਬਣੇ ਸਾਡੇ (ਸੁਖਦੇਵ ਸਿੰਘ, ਨਿਰਮਲ ਸਿੰਘ, ਬਲਦੇਵ ਸਿੰਘ) ਘਰਾਂ ਵਿਚ ਵੀ ਦਾਖਲ ਹੋ ਜਾਂਦਾ ਹੈ, ਜਿਸ ਕਾਰਨ ਸਾਡਾ ਜਿਊਣਾ ਦੁੱਭਰ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਗੰਦੇ ਪਾਣੀ ਦੀ ਨਿਕਾਸੀ ਬੰਦ ਨਾ ਹੋਈ ਤਾਂ ਸਾਨੂੰ ਮਜਬੂਰਨ ਡੀ. ਸੀ. ਦਫਤਰ ਅੱਗੇ ਸੰਘਰਸ਼ ਵਿੱਢਣਾ ਪਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਪੀਡ਼ਤ ਕਿਸਾਨਾਂ ਨੇ ਦੱਸਿਆ ਕਿ ਮਈ 2018 ਵਿਚ ਵੀ ਇਹ ਗੰਦਾ ਪਾਣੀ ਛੱਡਿਆ ਗਿਆ ਸੀ, ਜਿਸ ਸਬੰਧੀ ਅਸੀਂ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮਿਲੇ ਸੀ ਜਿਨ੍ਹਾਂ ਨੇ ਐੱਸ. ਡੀ. ਐੱਮ. ਦੇ ਧਿਆਨ ਵਿਚ ਲਿਆ ਕੇ 5 ਮੈਂਬਰੀ ਕਮੇਟੀ ਦਾ ਗਠਨ ਕਰਵਾਇਆ ਸੀ, ਜਿਸ ਵਿਚ ਵਾਤਾਵਰਣ ਵਿਭਾਗ, ਡ੍ਰੇਨੇਜ ਵਿਭਾਗ, ਬੀ. ਡੀ. ਪੀ. ਓ., ਪੁਲਸ ਵਿਭਾਗ ਅਤੇ ਤਹਿਸੀਲਦਾਰ ਆਦਿ ਅਧਿਕਾਰੀਆਂ ਨੇ ਇਸ ਗੰਦੇ ਪਾਣੀ ਦੀ ਨਿਕਾਸੀ ਬਿਲਕੁਲ ਬੰਦ ਕਰਵਾ ਦਿੱਤੀ ਸੀ ਅਤੇ ਪਿੰਡ ਰਾਜੋਆਣਾ ਕਲਾਂ ਦੀ ਪੰਚਾਇਤ ਨੂੰ ਇਹ ਪ੍ਰਦੂਸ਼ਿਤ ਪਾਣੀ ਟ੍ਰੀਟਮੈਂਟ ਪਲਾਂਟ ਲਾ ਕੇ ਸਾਫ ਕਰ ਕੇ ਚਚਰਾਡ਼ੀ ਡ੍ਰੇਨ ’ਚ ਪਾਉਣ ਦਾ ਹੁਕਮ ਸੁਣਾਇਆ ਸੀ ਪਰ ਉਨ੍ਹਾਂ ਨੇ ਟ੍ਰੀਟਮੈਂਟ ਪਲਾਂਟ ਲਾਉਣ ਦੀ ਬਜਾਏ 3 ਡਿੱਗ ਬਣਾ ਕੇ ਉਨ੍ਹਾਂ ਰਾਹੀਂ ਪਾਣੀ ਮੁਡ਼ ਪਿਛਲੇ 3 ਮਹੀਨਿਆਂ ਤੋਂ ਛੱਡਿਆ ਹੋਇਆ ਹੈ ਜੋ ਹੇਠਾਂ ਪਿੰਡ ਦੇ ਵਾਸੀਆਂ ਅਤੇ ਕਿਸਾਨਾਂ ਲਈ ਸਿਰਦਰਦੀ ਬਣਿਆ ਹੋਇਆ ਹੈ। ਕੀ ਕਹਿਣੈ ਐੱਸ. ਡੀ. ਐੱਮ. ਰਾਏਕੋਟ ਦਾ ਇਸ ਸਬੰਧੀ ਰਾਏਕੋਟ ਦੇ ਐੱਸ. ਡੀ. ਐੱਮ. ਡਾ. ਹਿਮਾਂਸ਼ੂ ਗੁਪਤਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਗੰਭੀਰ ਮਾਮਲੇ ਦੀ ਪਡ਼ਤਾਲ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਪੀਡ਼ਤ ਕਿਸਾਨਾਂ ਨੂੰ ਹਰ ਪੱਖੋਂ ਰਾਹਤ ਦਿਵਾਈ ਜਾਵੇਗੀ।ਕੀ ਕਹਿਣਾ ਹੈ ਸਰਪੰਚ ਰਾਜੋਆਣਾ ਕਲਾਂ ਦਾ ਰਾਜੋਆਣਾ ਕਲਾਂ ਦੇ ਸਰਪੰਚ ਨਿਰਮਲ ਸਿੰਘ ਨੇ ਕਿਹਾ ਕਿ ਬਰਸਾਤਾਂ ਹੋਣ ਕਾਰਨ ਸਾਡੇ ਛੱਪਡ਼ ਓਵਰਫਲੋਅ ਹੋ ਗਏ ਹਨ ਅਤੇ ਪਿੰਡ ਰਾਜੋਆਣਾ ਖੁਰਦ ਦਾ ਪਾਣੀ ਵੀ ਸਾਡੇ ਪਿੰਡ ’ਚ ਪੈਂਦਾ ਹੈ, ਜਿਸ ਕਰ ਕੇ ਗੰਦੇ ਪਾਣੀ ਦੀ ਸਮੱਸਿਆ ਬਣੀ ਹੋਈ ਹੈ।
ਘਰ ’ਚ ਦਾਖਲ ਹੋ ਕੇ ਲੜਕੀ ਨਾਲ ਕੀਤੀ ਛੇਡ਼ਛਾਡ਼, ਪਰਚਾ ਦਰਜ
NEXT STORY