ਲੁਧਿਆਣਾ (ਅਜਮੇਰ)-ਇੱਥੋਂ ਨਜ਼ਦੀਕੀ ਪਿੰਡ ਸੋਢੋ ਦੀ ਇਕ ਲਡ਼ਕੀ ਨੇ ਪੁਲਸ ਚੌਕੀ ਲਸਾਡ਼ਾ ’ਚ ਦਰਖਾਸਤ ਦੇ ਕੇ ਦੱਸਿਆ ਕਿ ਇਕ ਲਡ਼ਕੇ ਘੁੱਕੀ ਨੇ ਉਸ ਦੇ ਘਰ ਆ ਕੇ ਉਸ ਨੂੰ ਪੁੱਛਿਆ ਕਿ ਤੇਰੇ ਮੰਡੀ-ਡੈਡੀ ਕਿੱਥੇ ਹਨ, ਜਦ ਉਸ ਨੂੰ ਪਤਾ ਲੱਗਾ ਕਿ ਮੈਂ ਘਰ ’ਚ ਇਕੱਲੀ ਹਾਂ ਤਾਂ ਉਸ ਨੇ ਮੇਰੇ ਨਾਲ ਖਿੱਚ-ਧੂਹ ਕਰਨੀ ਸ਼ੁਰੂ ਕਰ ਦਿੱਤੀ। ਉਸ ਵਲੋਂ ਰੌਲਾ ਪਾਉਣ ’ਤੇ ਉਹ ਭੱਜ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੰਗ ਬਹਾਦਰ ਇੰਚਾਰਜ ਪੁਲਸ ਚੌਕੀ ਲਸਾਡ਼ਾ ਨੇ ਦੱਸਿਆ ਕਿ ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਕਾਬੂ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅੱਪਰਾ ’ਚ ਪੰਜਵਾਂ ਘੋਡ਼ ਦੌਡ਼ ਮੇਲਾ ਕਰਵਾਇਆ
NEXT STORY