ਲੁਧਿਆਣਾ (ਸੰਨੀ)-ਆਰ. ਟੀ. ਏ. ਦਫਤਰ ਵਿਚ ਆਉਣ-ਜਾਣ ਵਾਲੇ ਲੋਕਾਂ ’ਤੇ ਨਜ਼ਰ ਰੱਖਣ ਲਈ ਕੈਮਰੇ ਤਾਂ ਲਾਏ ਗਏ ਹਨ ਪਰ ਦਫਤਰ ’ਚ ਦਾਖਲੇ ’ਤੇ ਲਾਇਆ ਗਿਆ ਕੈਮਰਾ ਆਪਣੀ ਦਿਸ਼ਾ ਤੋਂ ਭਟਕ ਚੁੱਕਾ ਹੈ। ਇਸ ਕੈਮਰੇ ਦੀ ਦਿਸ਼ਾ ਨੂੰ ‘ਜਗ ਬਾਣੀ’ ਟੀਮ ਨੇ ਆਪਣੇ ਕੈਮਰੇ ਵਿਚ ਕੈਦ ਕੀਤਾ ਹੈ, ਜੋ ਸਾਹਮਣਿਓਂ ਆ ਰਹੇ ਲੋਕਾਂ ਦੀ ਬਜਾਏ ਥੱਲੇ ਵੱਲ ਰਿਕਾਰਡਿੰਗ ਕਰ ਰਿਹਾ ਹੈ। ਜੇਕਰ ਦਫਤਰ ਵਿਚ ਕੋਈ ਘਟਨਾ ਜਾਂ ਵਾਰਦਾਤ ਹੁੰਦੀ ਹੈ ਤਾਂ ਅਧਿਕਾਰੀਆਂ ਲਈ ਸ਼ੱਕੀਆਂ ਦੀ ਪਛਾਣ ਕਰਨਾ ਮੁਸ਼ਕਲ ਹੀ ਨਹੀਂ ਅਸੰਭਵ ਹੋਵੇਗਾ।
ਡੀ. ਜੇ. ਪਾਰਟੀ ’ਚ ਫੁਲ ਮਸਤੀ
NEXT STORY