ਲੁਧਿਆਣਾ (ਜ. ਬ.)-ਐੱਸ. ਟੀ. ਐੱਫ. ਲੁਧਿਆਣਾ ਦੀ ਟੀਮ ਨੇ ਨਸ਼ਾ ਸਮੱਗਲਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਇਕ ਸੇਲਜ਼ਮੈਨ ਨੂੰ 1 ਕਰੋਡ਼ 55 ਲੱਖ ਦੀ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ।ਇਸ ਸਬੰਧੀ ਅੱਜ ਐੱਸ. ਟੀ. ਐੱਫ. ਲੁਧਿਆਣਾ ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਮੁਬਖ਼ਰ ਖਾਸ ਨੇ ਸੂਚਨਾ ਦਿੱਤੀ ਕਿ ਸਰਾਭਾ ਨਗਰ ਇਲਾਕੇ ’ਚ ਇਕ ਨਸ਼ਾ ਸਮੱਗਲਰ ਹੈਰੋਇਨ ਦੀ ਖੇਪ ਲੈ ਕੇ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਆ ਰਿਹਾ ਹੈ, ਜਿਸ ’ਤੇ ਪੁਲਸ ਨੇ ਕਾਰਵਾਈ ਕਰਦਿਆਂ ਬੀ. ਆਰ. ਐੱਸ. ਨਗਰ ਨੂੰ ਜਾਣ ਵਾਲੇ ਰਸਤੇ ਲੋਧੀ ਕਲੱਬ ਨੇਡ਼ੇ ਨਾਕਾਬੰਦੀ ਕੀਤੀ ਤਾਂ ਇਸ ਦੌਰਾਨ ਮੋਟਰਸਾਈਕਲ ’ਤੇ ਇਕ ਨੌਜਵਾਨ ਆਉਂਦਾ ਦਿਖਾਈ ਦਿੱਤਾ। ਜਦ ਪੁਲਸ ਨੇ ਉਕਤ ਚਾਲਕ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਮੋਟਰਸਾਈਕਲ ਪਿੱਛੇ ਮੋਡ਼ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਪਰ ਪੁਲਸ ਦੀ ਮੁਸਤੈਦੀ ਨਾਲ ਉਸ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 310 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਡੇਢ ਕਰੋਡ਼ ਦੇ ਲਗਭਗ ਹੈ। ਐੱਸ. ਟੀ. ਐੱਫ. ਨੇ ਤੁਰੰਤ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਉਸ ਦੀ ਪਛਾਣ ਕਾਲੋਨੀ ਢੰਡਾਰੀ ਕਲਾਂ ਸਾਹਨੇਵਾਲ ਵਜੋਂ ਕੀਤੀ ਹੈ। ਉਸ ਖਿਲਾਫ ਥਾਣਾ ਸਰਾਭਾ ਨਗਰ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਮ. ਬੀ. ਡੀ. ਮਾਲ ਦੇ ਸ਼ੋਅਰੂਮ ’ਚ ਸੇਲਜ਼ਮੈਨ ਦਾ ਕਰਦਾ ਸੀ ਕੰਮ ਇੰਚਾਰਜ ਹਰੰਬਸ ਸਿੰਘ ਰਹਿਲ ਨੇ ਦੱਸਿਆ ਕਿ ਫਡ਼ੇ ਗਏ ਨਸ਼ਾ ਸਮੱਗਲਰ ਹਰਲੀਨ ਨੇ ਦੱਸਿਆ ਕਿ ਉਹ ਐੱਮ. ਬੀ. ਡੀ. ਮਾਲ ਵਿਚ ਪਲਸ ਸਾਈਜ਼ ਸਟੋਰ ’ਚ ਸੇਲਜ਼ਮੈਨ ਦੀ ਨੌਕਰੀ ਕਰਦਾ ਹੈ ਤੇ ਪਿਛਲੇ ਕਰੀਬ 2 ਸਾਲ ਤੋਂ ਹੈਰੋਇਨ ਵੇਚਣ ਦਾ ਕੰਮ ਕਰ ਰਿਹਾ ਹੈ। ਦੋਸ਼ੀ ’ਤੇ ਪਹਿਲਾਂ ਵੀ ਲੁੱਟ ਕਰਨ ਦਾ ਇਕ ਪਰਚਾ ਮੋਤੀ ਨਗਰ ਥਾਣੇ ’ਚ ਦਰਜ ਹੈ, ਜਿਸ ਵਿਚ ਦੋਸ਼ੀ ਜ਼ਮਾਨਤ ’ਤੇ ਬਾਹਰ ਆਇਆ ਹੈ ਤੇ ਉਸ ਕੇਸ ਵਿਚ ਦੋਸ਼ੀ ਅਦਾਲਤ ਤੋਂ ਗੈਰ-ਹਾਜ਼ਰ ਹੋ ਚੁੱਕਾ ਹੈ, ਜਿਸ ਦੇ ਭਗੌਡ਼ੇ ਹੋਣ ਸਬੰਧੀ ਕਾਰਵਾਈ ਚੱਲ ਰਹੀ ਹੈ।ਅੰਮ੍ਰਿਤਸਰ ਤੋਂ ਸਸਤੇ ਮੁੱਲ ’ਤੇ ਲਿਆਇਆ ਸੀ ਹੈਰੋਇਨਹਰਬੰਸ ਸਿੰਘ ਨੇ ਦੱîਸਿਆ ਕਿ ਦੋਸ਼ੀ ਇਹ ਹੈਰੋਇਨ ਦੀ ਖੇਪ ਅੰਮ੍ਰਿਤਸਰ ਤੋਂ ਕਿਸੇ ਨਸ਼ਾ ਸਮੱਗਲਰ ਤੋਂ ਸਸਤੇ ਮੁੱਲ ਖਰੀਦ ਕੇ ਲਿਆਇਆ ਹੈ ਤੇ ਲੁਧਿਆਣਾ ਵਿਚ ਆਪਣੇ ਗਾਹਕਾਂ ਨੂੰ ਪ੍ਰਚੂਨ ’ਚ ਮਹਿੰਗੇ ਮੁੱਲ ਵੇਚਦਾ ਹੈ ਅਤੇ ਬੀਤੀ ਰਾਤ ਵੀ ਇਹ ਖੇਪ ਆਪਣੇ ਗਾਹਕਾਂ ਨੂੰ ਵੇਚਣ ਜਾ ਰਿਹਾ ਸੀ ਕਿ ਪੁਲਸ ਨੇ ਗ੍ਰਿਫਤਾਰ ਕਰ ਲਿਆ।ਪੁਲਸ ਰਿਮਾਂਡ ਦੌਰਾਨ ਹੋਵੇਗੀ ਬਾਰੀਕੀ ਨਾਲ ਪੁੱਛਗਿੱਛ ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਰਲੀਨ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਇਸ ਦੌਰਾਨ ਦੋਸ਼ੀ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਉਸ ਦੇ ਗਾਹਕਾਂ ਤੇ ਹੋਰਨਾਂ ਸਾਥੀਆਂ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦਾ ਖੁਲਾਸਾ ਐੱਸ. ਟੀ. ਐੱਫ. ਆਉਣ ਵਾਲੇ ਦਿਨਾਂ ’ਚ ਕਰੇਗੀ।
ਪੰਜਾਬ ਤੇ ਸਰਵਿਸਿਜ਼ ਵਿਚਾਲੇ ਸੰਤੋਸ਼ ਫੁੱਟਬਾਲ ਟਰਾਫੀ ਲਈ ਖਿਤਾਬੀ ਟੱਕਰ ਭਲਕੇ
NEXT STORY