ਦੋਰਾਹਾ (ਵਿਨਾਇਕ) : ਦੋਰਾਹਾ ਪੁਲਸ ਨੇ ਬਲਵੀਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਸੁੰਦਰ ਨਗਰ, ਦੋਰਾਹਾ, ਤਹਿਸੀਲ ਪਾਇਲ, ਜ਼ਿਲਾ ਲੁਧਿਆਣਾ ਦੀ ਸ਼ਿਕਾਇਤ ‘ਤੇ ਵਿਦੇਸ਼ ਗਈ ਨੂੰਹ ਵੱਲੋਂ ਲੱਖਾ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਹਰਪ੍ਰੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਹਾਲ ਵਾਸੀ ਕੈਨੇਡਾ ਅਤੇ ਹਰਦੀਪ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਅਵਤਾਰ ਨਗਰ, ਮੰਡੀ ਮੁੱਲਾਂਪੁਰ, ਜ਼ਿਲ੍ਹਾ ਲੁਧਿਆਣਾ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
BIS ਦੀ ਕਾਰਵਾਈ : ਫਲਿੱਪਕਾਰਟ ਦੇ ਗੋਦਾਮਾਂ ’ਤੇ ਛਾਪੇਮਾਰੀ, ਘਟੀਆ ਸਾਮਾਨ ਜ਼ਬਤ
ਸ਼ਿਕਾਇਤਕਰਤਾ ਬਲਵੀਰ ਸਿੰਘ ਨੇ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੱਸਿਆ ਕਿ 5 ਫਰਵਰੀ 2023 ਨੂੰ ਉਸਦੇ ਪੁੱਤਰ ਨਵਦੀਪ ਸਿੰਘ ਦਾ ਵਿਆਹ ਹਰਪ੍ਰੀਤ ਕੌਰ ਨਾਲ ਹੋਇਆ ਸੀ। ਵਿਆਹ ਤੋਂ ਤਿੰਨ ਮਹੀਨੇ ਬਾਅਦ, ਮਿਤੀ 1 ਮਈ 2023 ਨੂੰ ਹਰਪ੍ਰੀਤ ਕੌਰ ਵਿਦੇਸ਼ (ਕੈਨੇਡਾ) ਚਲੀ ਗਈ ਅਤੇ 11 ਸਤੰਬਰ 2023 ਨੂੰ ਉਸਨੇ ਆਪਣੇ ਪਤੀ ਨਵਦੀਪ ਸਿੰਘ ਨੂੰ ਵੀ ਕੈਨੇਡਾ ਬੁਲਾ ਲਿਆ। ਸ਼ਿਕਾਇਤਕਰਤਾ ਅਨੁਸਾਰ ਦੋਵੇਂ ਧਿਰਾਂ ਵਿਚਕਾਰ ਤੈਅ ਹੋਈ ਸ਼ਰਤ ਅਨੁਸਾਰ ਹਰਪ੍ਰੀਤ ਕੌਰ ਵੱਲੋਂ ਲਏ ਗਏ ਸਟਡੀ ਲੋਨ ਨੂੰ ਮੁੜ ਭਰਨ ਲਈ ਬਲਵੀਰ ਸਿੰਘ ਨੇ 11 ਲੱਖ 55 ਹਜ਼ਾਰ ਰੁਪਏ ਦੀ ਰਕਮ ਆਪਣੇ ਬੈਂਕ ਖਾਤੇ ਵਿੱਚੋਂ ਹਰਪ੍ਰੀਤ ਕੌਰ ਦੇ ਚਾਚਾ ਹਰਦੀਪ ਸਿੰਘ ਦੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕੀਤੀ।
ਮੇਰਠ ਕਤਲਕਾਂਡ ਦੀ ਖ਼ਬਰ ਸੁਣ ਕੇ ਡਰ ਗਿਆ ਪਤੀ! ਪਤਨੀ ਦਾ ਪ੍ਰੇਮੀ ਨਾਲ ਕਰਵਾ'ਤਾ ਵਿਆਹ
ਸ਼ਿਕਾਇਤਕਰਤਾ ਨੇ ਦੱਸਿਆ ਕਿ ਹਰਪ੍ਰੀਤ ਕੌਰ ਨੂੰ ਦਸੰਬਰ 2024 ਵਿੱਚ ਵਰਕ ਪਰਮਿਟ ਮਿਲਣਾ ਸੀ, ਪਰ 27 ਨਵੰਬਰ 2024 ਨੂੰ ਉਸ ਨੇ ਆਪਣੇ ਪਤੀ ਨਵਦੀਪ ਸਿੰਘ ਨੂੰ ਧੋਖਾ ਦੇਣ ਦੀ ਨੀਅਤ ਨਾਲ ਇਕੱਲਾ ਛੱਡ ਦਿੱਤਾ ਅਤੇ ਵਿਦੇਸ਼ (ਕੈਨੇਡਾ) ਵਿੱਚ ਕਿਸੇ ਹੋਰ ਜਗ੍ਹਾ ਚਲੀ ਗਈ। ਬਲਵੀਰ ਸਿੰਘ ਨੇ ਦੋਸ਼ ਲਗਾਇਆ ਕਿ ਹਰਪ੍ਰੀਤ ਕੌਰ ਅਤੇ ਉਸ ਦੇ ਪੇਕੇ ਪਰਿਵਾਰਕ ਮੈਂਬਰ ਵੱਲੋਂ ਉਨ੍ਹਾਂ ਤੋਂ ਹੋਰ ਰਕਮ ਦੀ ਮੰਗ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮਾਂ ਨੇ ਉਸ ਨਾਲ ਧੋਖਾਧੜੀ ਅਤੇ ਅਮਾਨਤ ਵਿੱਚ ਖਿਆਨਤ ਕੀਤੀ ਹੈ।
ਉੱਚ ਪੁਲਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਤੋਂ ਬਾਅਦ, ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਦੋਰਾਹਾ ਪੁਲਸ ਚੌਕੀ ਦੇ ਇੰਚਾਰਜ ਏ.ਐਸ.ਆਈ. ਸਤਪਾਲ ਸਿੰਘ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਟਰਸਾਈਕਲ ਚੋਰ ਗਿਰੋਹੇ ਤਿੰਨ ਮੈਂਬਰ ਪੁਲਸ ਅੜਿੱਕੇ
NEXT STORY