ਲੁਧਿਆਣਾ (ਸੁਸ਼ੀਲ): ਸ਼ਹਿਰ ਦੇ ਮੁੱਖ ਬੱਸ ਸਟੈਂਡ ਦੇ ਸੰਚਾਲਨ ਵਿਚ ਇਕ ਵੱਡੀ ਤਬਦੀਲੀ ਆਈ ਹੈ। ਪਹਿਲਾਂ ਪੰਜਾਬ ਸਰਕਾਰ ਵੱਲੋਂ ਚਲਾਇਆ ਜਾਂਦਾ ਬੱਸ ਸਟੈਂਡ ਪ੍ਰਬੰਧਨ ਅੱਜ ਤੋਂ ਨਿੱਜੀ ਕੰਪਨੀ ਅਰਜੁਨ ਯਾਦਵ ਐਂਡ ਕੰਪਨੀ ਨੂੰ ਸੌਂਪ ਦਿੱਤਾ ਗਿਆ ਹੈ। ਪਿਛਲੇ ਕੁਝ ਸਾਲਾਂ ਤੋਂ ਲੋੜੀਂਦੇ ਸਟਾਫ ਦੀ ਘਾਟ ਕਾਰਨ ਬੱਸ ਸਟੈਂਡ ’ਤੇ ਉਗਰਾਹੀ ਪ੍ਰਕਿਰਿਆ ’ਚ ਰੁਕਾਵਟ ਆ ਰਹੀ ਸੀ। ਨਵੀਂ ਪ੍ਰਣਾਲੀ ਹਰ ਮਹੀਨੇ ਸਰਕਾਰ ਨੂੰ ਲਗਭਗ 52 ਲੱਖ ਦਾ ਫਾਇਦਾ ਕਰੇਗੀ।
ਇਹ ਖ਼ਬਰ ਵੀ ਪੜ੍ਹੋ - ਗੋਲ਼ੀਆਂ ਮਾਰ ਕੇ ਕਤਲ ਕੀਤੇ ਕਬੱਡੀ ਖਿਡਾਰੀ ਦੇ ਘਰ ਪਹੁੰਚੇ ਰਾਜਾ ਵੜਿੰਗ (ਵੀਡੀਓ)
ਬੱਸ ਸਟੈਂਡ ਦੇ ਜੀ. ਐੱਮ. ਨਵਰਾਜ ਬਾਤਿਸ਼ ਨੇ ਦੱਸਿਆ ਕਿ ਬੱਸ ਸਟੈਂਡ ਫੀਸ ਲਈ ਇਕ ਆਨਲਾਈਨ ਬੋਲੀ ਪ੍ਰਕਿਰਿਆ ਕੀਤੀ ਗਈ ਸੀ, ਜਿਸ ਵਿਚ ਅਰਜੁਨ ਯਾਦਵ ਕੰਪਨੀ ਨੇ ਸਭ ਤੋਂ ਵੱਧ ਬੋਲੀ ਲਗਾਈ ਅਤੇ ਲਗਾਤਾਰ ਜਿੱਤ ਪ੍ਰਾਪਤ ਕੀਤੀ। ਇਸ ਤੋਂ ਬਾਅਦ ਸਰਕਾਰ ਨੇ ਕੰਪਨੀ ਨੂੰ ਲਗਭਗ 52 ਲੱਖ ਪ੍ਰਤੀ ਮਹੀਨਾ ਦੇ ਹਿਸਾਬ ਨਾਲ 6 ਮਹੀਨਿਆਂ ਲਈ ਸਟੈਂਡ ਫੀਸ ਦਾ ਠੇਕਾ ਦਿੱਤਾ ਹੈ। ਕੰਪਨੀ ਪਹਿਲਾਂ ਹੀ ਸਰਕਾਰ ਨੂੰ 2 ਮਹੀਨੇ ਦਾ ਐਡਵਾਂਸ - ਲਗਭਗ 1 ਕਰੋੜ 4 ਲੱਖ ਦੇ ਕਰੀਬ ਦਾ ਭੁਗਤਾਨ ਕਰ ਚੁੱਕੀ ਹੈ। ਹੁਣ ਬੱਸ ਸਟੈਂਡ ’ਚ ਦਾਖਲ ਹੋਣ ਵਾਲੀ ਹਰ ਬੱਸ ਨੂੰ ਲਗਭਗ 130 ਦੀ ਐਂਟਰੀ ਫੀਸ ਦੇਣੀ ਪਵੇਗੀ। ਲੁਧਿਆਣਾ ਬੱਸ ਸਟੈਂਡ ਤੋਂ ਰੋਜ਼ਾਨਾ ਲਗਭਗ 1,400 ਬੱਸਾਂ ਆਉਂਦੀਆਂ ਅਤੇ ਜਾਂਦੀਆਂ ਹਨ, ਜਿਸ ਨਾਲ ਨਾ ਸਿਰਫ਼ ਕੰਪਨੀ ਨੂੰ ਸਗੋਂ ਪੰਜਾਬ ਸਰਕਾਰ ਨੂੰ ਵੀ ਮਾਲੀਏ ਦੇ ਮਾਮਲੇ ’ਚ ਸਿੱਧਾ ਲਾਭ ਹੋਵੇਗਾ।
ਕਬੱਡੀ ਖਿਡਾਰੀ ਤੇਜਪਾਲ ਦੇ ਕਤਲ ਮਾਮਲੇ 'ਚ ਨਵਾਂ ਮੋੜ, ਸੋਸ਼ਲ ਮੀਡੀਆ 'ਤੇ ਪੈ ਗਈ ਪੋਸਟ
NEXT STORY