ਲੁਧਿਆਣਾ— ਪ੍ਰਸਿੱਧ ਲੁਧਿਆਣਾ ਸਿਟੀ ਸੈਂਟਰ ਘਪਲੇ 'ਚ ਵਿਜੀਲੈਂਸ ਬਿਊਰੋ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਵਿਜੀਲੈਂਸ ਨੇ ਇਸ ਮਾਮਲੇ 'ਚ ਸ਼ਨੀਵਾਰ ਦੁਪਹਿਰ ਜ਼ਿਲਾ ਸੈਸ਼ਨ ਜਜ ਗੁਰਬੀਰ ਸਿੰਘ ਦੀ ਅਦਾਲਤ 'ਚ ਐੱਫ. ਆਈ. ਆਰ. ਰੱਦ ਕਰਨ ਲਈ ਅਰਜ਼ੀ ਦਿੱਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 2 ਸਤੰਬਰ ਨੂੰ ਹੋਵੇਗੀ।
ਤੁਹਾਨੂੰ ਦੱਸ ਦਈਏ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਸ਼ਾਸਨਕਾਲ ਦੌਰਾਨ ਲੁਧਿਆਣਾ ਸਿਟੀ ਸੈਂਟਰ 'ਚ ਕਰੋੜਾਂ ਦੇ ਘਪਲੇ ਦੀ ਗੱਲ ਸਾਹਮਣੇ ਆਈ ਸੀ। ਉਸ ਸਮੇਂ ਦੇ ਮੁੱਖ ਮੰਤਰੀ ਨੇ ਮਾਮਲੇ ਦੀ ਜਾਂਚ ਸੂਬਾ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਸੀ ਪਰ ਵਿਜੀਲੈਂਸ ਬਿਊਰੋ ਦੀ ਰਿਪੋਰਟ ਜਨਵਰੀ 2007 'ਚ ਆਈ ਜਦੋਂ ਸੂਬੇ 'ਚ ਚੋਣ ਜ਼ਾਬਤਾ ਲਾਗੂ ਹੋ ਚੁੱਕੀ ਸੀ। ਕੈਪਟਨ ਨੇ ਇਸ ਰਿਪੋਰਟ ਨੂੰ ਇਹ ਕਹਿੰਦੇ ਹੋਏ ਜਨਤਕ ਨਹੀਂ ਕੀਤਾ ਕਿ ਸੂਬੇ 'ਚ ਆਉਣ ਵਾਲੀ ਸਰਕਾਰ ਇਸ ਰਿਪੋਰਟ 'ਤੇ ਕੋਈ ਫੈਸਲਾ ਲਵੇਗੀ। ਫਰਵਰੀ 2007 'ਚ ਹੋਈਆਂ ਚੋਣਾਂ ਦੌਰਾਨ ਕੈਪਟਨ ਹਾਰ ਗਏ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਅਕਾਲੀ-ਭਾਜਪਾ ਦੀ ਸਰਕਾਰ ਬਣੀ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਕੈਪਟਨ ਅਮਰਿੰਦਰ ਸਿੰਘ ਅਤੇ 18 ਹੋਰਾਂ ਖਿਲਾਫ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦਾ ਮਾਮਲਾ ਦਰਜ ਕਰ ਦਿੱਤਾ। ਉਧਰ ਮੁੱਖ ਮੰਤਰੀ ਅਮਰਿੰਦਰ ਸਿੰਘ ਲਗਾਤਾਰ ਖੁਦ 'ਤੇ ਲੱਗੇ ਦੋਸ਼ਾਂ ਦਾ ਖੰਡਨ ਕਰਦੇ ਰਹੇ ਹਨ। ਉਨ੍ਹਾਂ ਨੇ ਮਾਮਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ। 10 ਸਾਲ ਪੁਰਾਣੀ ਇਸ ਮਾਮਲੇ ਹੁਣ ਵਿਜੀਲੈਂਸ ਨੇ ਕੈਪਟਨ ਨੂੰ ਕਲੀਨ ਚਿੱਟ ਦਿੱਤੀ ਹੈ।
ਬੱਸੀ ਪਠਾਣਾ ਦੀ ਨੁਹਾਰ ਬਦਲਣ 'ਚ ਕੋਈ ਕਸਰ ਨਹੀਂ ਛੱਡਾਂਗਾ : ਧਰਮਸੋਤ
NEXT STORY