ਲੁਧਿਆਣਾ (ਰਾਜ) : ਸਿਵਲ ਹਸਪਤਾਲ 'ਚ ਲਾਵਾਰਸ (ਬੇਸਹਾਰਾ) ਮਰੀਜ਼ਾਂ ਦੇ ਵਾਰਡ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਵਾਰਡ 'ਚ ਮਰੀਜ਼ ਤੜਫ ਰਹੇ ਹਨ। ਕੋਈ ਵੀ ਉਨ੍ਹਾਂ ਦੀ ਦੇਖਭਾਲ ਲਈ ਨਹੀਂ ਆਉਂਦਾ। ਜੇਕਰ ਕੋਈ ਆਉਂਦਾ ਵੀ ਹੈ ਤਾਂ ਖਾਨਾਪੂਰਤੀ ਕਰ ਕੇ ਚਲਾ ਜਾਂਦਾ ਹੈ। ਵਾਰਡ 'ਚ ਇੰਨਾ ਬੁਰਾ ਹਾਲ ਹੈ ਕਿ ਬੈੱਡ ਟੁੱਟ ਕੇ ਥੱਲੇ ਧੱਸ ਚੁੱਕੇ ਹਨ ਅਤੇ ਕਈ ਬੈੱਡਾਂ 'ਤੇ ਚਾਂਦਰਾਂ ਵੀ ਨਹੀਂ ਹਨ। ਇਸ ਤੋਂ ਇਲਾਵਾ ਮਰੀਜ਼ਾਂ ਲਈ ਕੰਬਲ ਦਾ ਵੀ ਪ੍ਰਬੰਧ ਨਹੀਂ ਹੈ।
ਹਾਲਾਤ ਇੰਨੇ ਗੰਭੀਰ ਹਨ ਕਿ ਕੁਝ ਦਿਨ ਪਹਿਲਾਂ ਵਾਰਡ 'ਚ ਆਏ ਮਰੀਜ਼ ਗੁਰਦਿਆਲ ਨੇ ਦੱਸਿਆ ਕਿ ਇਕ ਸਮਾਜ ਸੇਵੀ ਸੰਸਥਾ ਨੇ ਉਸ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਾਇਆ ਸੀ। ਉਸ ਦੇ ਪੈਰ 'ਚ ਜ਼ਖਮ ਹੈ ਅਤੇ ਇੱਥੇ ਆ ਕੇ ਠੀਕ ਹੋਣ ਦੀ ਬਜਾਏ ਜ਼ਖਮ ਵਧ ਗਿਆ ਹੈ। ਗੁਰਦਿਆਲ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਪੈਰ ਦੇ ਜ਼ਖਮ ਦੇ ਅੰਦਰ ਕੀੜੇ ਪੈ ਗਏ ਸਨ। ਵਾਰਡ ਬੁਆਏ ਨੇ ਉਸ ਦੇ ਪੈਰ ਦੀ ਸਫਾਈਲ ਕੀਤੀ ਪਰ ਇਸੇ ਤਰ੍ਹਾਂ ਗਿੱਲੇ ਜ਼ਖਮ 'ਤੇ ਗਿੱਲੀ ਪੱਟੀ ਬੰਨ੍ਹ ਦਿੱਤੀ, ਜਿਸ ਨਾਲ ਜ਼ਖਮ ਠੀਕ ਹੋਣ ਦੀ ਬਜਾਏ ਹੋਰ ਵਧ ਗਿਆ। ਹੁਣ ਉਸ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ।
ਇਸ ਬਾਰੇ ਹਸਪਤਾਲ ਦੇ ਐੱਸ. ਐੱਮ. ਓ. ਡਾ. ਅਵਿਨਾਸ਼ ਜਿੰਦਲ ਨੇ ਕਿਹਾ ਕਿ ਸਿਸਟਮ 'ਚ ਕੁਝ ਕਮੀਆਂ ਜ਼ਰੂਰ ਹਨ। ਜਿਵੇਂ-ਜਿਵੇਂ ਪਤਾ ਲੱਗਦਾ ਹੈ, ਉਨ੍ਹਾਂ ਨੂੰ ਸੁਧਾਰਨ ਦੀ ਵਿਵਸਥਾ ਕਰ ਦਿੱਤੀ ਜਾਂਦੀ ਹੈ। ਬੇਸਹਾਰਾ ਵਾਰਡ 'ਚ ਮੰਗਲਵਾਰ ਚੈਕਿੰਗ ਕੀਤੀ ਜਾਵੇਗੀ। ਜੇਕਰ ਮਰੀਜ਼ਾਂ ਨੂੰ ਕੁਝ ਪਰੇਸ਼ਾਨੀ ਹੈ ਤਾਂ ਉਸ ਨੂੰ ਦੂਰ ਕਰਕੇ ਚੰਗੀ ਤਰ੍ਹਾਂ ਇਲਾਜ ਕੀਤਾ ਜਾਵੇਗਾ।
ਪ੍ਰਾਪਟੀ ਡੀਲਰ ਦਾ ਕਤਲ ਕਰਨ ਵਾਲੇ ਪਿਓ-ਪੁੱਤ ਚੜ੍ਹੇ ਪੁਲਸ ਹੱਥੇ (ਵੀਡੀਓ)
NEXT STORY