ਲੁਧਿਆਣਾ (ਰਾਜ) : ਲੁਧਿਆਣਾ ਸਿਵਲ ਹਸਪਤਾਲ 'ਚ ਆਪਣੇ ਬੱਚਿਆਂ ਦੇ ਨਾਲ ਆਇਆ ਜੋੜਾ ਸਿਵਲ ਹਸਪਤਾਲ ’ਚ ਇਕ ਔਰਤ ਦੀ ਲਾਸ਼ ਛੱਡ ਕੇ ਫ਼ਰਾਰ ਹੋ ਗਿਆ। ਜੋੜੇ ਨੇ ਹਸਪਤਾਲ ’ਚ ਆਪਣਾ ਨਾਂ ਅਤੇ ਪਤਾ ਨਹੀਂ ਲਿਖਵਾਇਆ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ, ਜਿਸ ’ਚ ਜੋੜੇ ਦੀ ਫੁਟੇਜ ਮਿਲੀ ਹੈ। ਜੋੜੇ ਦਾ ਚਿਹਰਾ ਸਾਫ਼ ਦਿਖਾਈ ਦੇ ਰਿਹਾ ਹੈ। ਪੁਲਸ ਜੋੜੇ ਦੀ ਭਾਲ ਕਰ ਰਹੀ ਹੈ। ਚੌਂਕੀ ਇੰਚਾਰਜ ਏ. ਐੱਸ. ਆਈ. ਰਜਿੰਦਰ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ’ਤੇ ਇਕ ਜੋੜਾ ਇਕ ਔਰਤ ਨੂੰ ਨਾਲ ਲੈ ਕੇ ਆਇਆ ਸੀ।
ਇਹ ਵੀ ਪੜ੍ਹੋ : ਸੰਗਰੂਰ ਤੋਂ ਆਈ ਮੰਦਭਾਗੀ ਖ਼ਬਰ : ਸਕੂਲੀ ਵੈਨ ਭਿਆਨਕ ਹਾਦਸੇ ਦਾ ਸ਼ਿਕਾਰ, ਇਕ ਦੀ ਮੌਤ (ਵੀਡੀਓ)
ਉਨ੍ਹਾਂ ਨੇ ਔਰਤ ਨੂੰ ਐਮਰਜੈਂਸੀ 'ਚ ਦਾਖਲ ਕਰਵਾਇਆ ਅਤੇ ਡਾਕਟਰ ਨੂੰ ਕਿਹਾ ਕਿ ਔਰਤ ਨੂੰ ਉਲਟੀਆਂ ਲੱਗੀਆਂ ਹੋਈਆਂ ਹਨ। ਜਦੋਂ ਡਾਕਟਰ ਨੇ ਚੈੱਕ ਕੀਤਾ ਤਾਂ ਔਰਤ ਦੀ ਮੌਤ ਹੋ ਚੁੱਕੀ ਸੀ। ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਔਰਤ ਦੀ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਜੋੜਾ ਬੱਚਿਆਂ ਸਮੇਤ ਉੱਥੋਂ ਖ਼ਿਸਕ ਗਿਆ। ਰਜਿੰਦਰ ਸਿੰਘ ਮੁਤਾਬਕ ਉਸ ਤੋਂ ਬਾਅਦ ਉਨ੍ਹਾਂ ਨੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ, ਜਿਸ ’ਚ ਔਰਤ ਨੂੰ ਲੈ ਕੇ ਆਉਣ ਵਾਲੇ ਜੋੜੇ ਦੀ ਫੁਟੇਜ ਮਿਲੀ ਹੈ ਅਤੇ ਉਨ੍ਹਾਂ ਦੇ ਮੋਟਰਸਾਈਕਲ ਦਾ ਨੰਬਰ ਵੀ ਮਿਲਿਆ ਹੈ। ਇਸ 'ਚ ਗਿਆਸਪੁਰਾ ਦਾ ਪਤਾ ਲਿਖਿਆ ਹੋਇਆ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਰਾਜਿੰਦਰਾ ਹਸਪਤਾਲ 'ਚੋਂ ਭੱਜਿਆ ਗੈਂਗਸਟਰ ਅਮਰੀਕ ਸਿੰਘ ਵਿਦੇਸ਼ੀ ਹਥਿਆਰਾਂ ਸਣੇ ਮੁੜ ਗ੍ਰਿਫ਼ਤਾਰ
ਉਸ ਪਤੇ ਦੇ ਆਧਾਰ ’ਤੇ ਚੈਕਿੰਗ ਕੀਤੀ ਗਈ ਸੀ ਪਰ ਕੁੱਝ ਪਤਾ ਨਹੀਂ ਲੱਗਾ। ਇਸ ਤੋਂ ਇਲਾਵਾ ਮੋਟਰਸਾਈਕਲ ’ਤੇ ਐੱਮ. ਸੀ. ਐੱਲ. ਲਿਖਿਆ ਹੋਇਆ ਸੀ। ਹੋ ਸਕਦਾ ਹੈ ਕਿ ਨੌਜਵਾਨ ਨਗਰ ਨਿਗਮ 'ਚ ਕੰਮ ਕਰਦਾ ਹੋਵੇ। ਇਸ ਲਈ ਉਸ ਦੀ ਭਾਲ ਲਈ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਵੀ ਫੋਟੋ ਦਿਖਾਈ ਗਈ ਹੈ। ਪੁਲਸ ਦਾ ਕਹਿਣਾ ਹੈ ਮ੍ਰਿਤਕ ਔਰਤ ਦੇ ਹੱਥ ’ਤੇ ਸ਼ੰਕਰ ਨਾਮ ਉੱਕਰਿਆ ਹੋਇਆ ਹੈ ਅਤੇ ਨਾਲ ਹੀ 786 ਲਿਖਿਆ ਹੋਇਆ ਹੈ। ਪੁਲਸ ਦਾ ਕਹਿਣਾ ਹੈ ਕਿ ਜੋੜੇ ਦਾ ਪਤਾ ਲੱਗਣ ਤੋਂ ਬਾਅਦ ਹੀ ਔਰਤ ਬਾਰੇ ਕੁੱਝ ਸਪੱਸ਼ਟ ਹੋ ਸਕੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਝੋਨੇ ਦੀ ਖ਼ਰੀਦ 'ਚ ਆਈ ਸੁਸਤੀ ਕਾਰਨ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਵਧੀ ਚਿੰਤਾ
NEXT STORY