ਲੁਧਿਆਣਾ (ਤਰੁਣ) : ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਬਾਹਰ ਮੰਗਲਵਾਰ ਨੂੰ ਹੋਈ ਫਾਇਰਿੰਗ ਦੇ ਮਾਮਲੇ 'ਚ ਪੁਲਸ ਨੇ ਇੰਦਰਪਾਲ ਸਿੰਘ ਜੰਡੂ ਸਮੇਤ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਪਹਿਲੀ ਦਿਰ ਦੇ ਮਨਜਿੰਦਰ ਭੱਲਾ ਉਰਫ਼ ਮਨੀ ਅਤੇ ਗੁਰਚਰਨ ਸਿੰਘ ਉਰਫ ਟਿੰਕੂ ਵੱਜੋਂ ਹੋਈ ਹੈ, ਜਦੋਂ ਕਿ ਦੂਜੀ ਧਿਰ ਦੇ ਇੰਦਰਪਾਲ ਸਿੰਘ ਦੀ ਭਾਲ ਜਾਰੀ ਹੈ। ਇਸ ਦੇ ਨਾਲ ਹੀ ਦੂਜੀ ਧਿਰ ਦੇ ਮਸਤਾਨ ਉਰਫ਼ ਟੈਂਬੋ, ਸੁਖਦੀਪ ਅਤੇ ਲਵਦੀਪ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਹੋਲੀ ਦੇ ਤਿਉਹਾਰ 'ਤੇ ਟਰੇਨਾਂ 'ਚ ਸਫ਼ਰ ਕਰਨ ਵਾਲੇ ਜ਼ਰਾ ਧਿਆਨ ਦੇਣ, ਕਰਨਾ ਪੈ ਸਕਦੈ ਸੜਕ ਰਾਹੀਂ ਸਫ਼ਰ
ਦੂਜੀ ਧਿਰ ਦੇ ਸਾਹਿਲ ਅਤੇ ਹਿਮਾਂਸ਼ੂ ਜ਼ਖਮੀ ਹੋਏ ਹਨ। ਏ. ਸੀ. ਪੀ. ਜਸਰੂਪ ਕੌਰ ਨੇ ਦੱਸਿਆ ਕਿ ਫਾਇਰਿੰਗ 'ਚ ਜਿਸ ਪਿਸਤੌਲ ਦਾ ਇਸਤੇਮਾਲ ਹੋਇਆ ਹੈ, ਉਹ ਪਿਸਤੌਲ ਇੰਦਰਪਾਲ ਸਿੰਘ ਦੀ ਹੈ। ਸੂਤਦਰਾਂ ਮੁਤਾਬਕ ਇੰਦਰਪਾਲ ਸਿੰਘ ਇਕ ਵੱਡੇ ਕਾਂਗਰਸੀ ਆਗੂ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਦੋਹਾਂ ਧਿਰਾਂ 'ਚ ਕਈ ਵਾਰ ਹਿੰਸਕ ਝੜਪਾਂ ਹੋ ਚੁੱਕੀਆਂ ਹਨ। ਡੀ. ਸੀ. ਪੀ. ਸੌਮਿਆ ਮਿਸ਼ਰਾ ਨੇ ਬੀਤੀ ਦੇਰ ਰਾਤ ਇਕ ਵੀਡੀਓ ਜਾਰੀ ਕਰਕੇ ਜਾਣਕਾਰੀ ਦਿੱਤੀ ਸੀ ਕਿ 2 ਧਿਰਾਂ 'ਚ ਹਿੰਸਕ ਝੜਪ ਹੋਈ।
ਇਹ ਵੀ ਪੜ੍ਹੋ : PSPCL ਦਾ ਵੱਡਾ ਫ਼ੈਸਲਾ : ਪੂਰੇ ਪੰਜਾਬ 'ਚ 1 ਮਾਰਚ ਤੋਂ ਲੱਗਣਗੇ ਸਮਾਰਟ ਪ੍ਰੀ-ਪੇਡ ਮੀਟਰ
ਦੋਹਾਂ ਧਿਰਾਂ ਵਿਚਕਾਰ 2020 'ਚ ਮਾਡਲ ਟਾਊਨ 'ਚ ਇਕ ਦਰਜ ਮਾਮਲੇ ਨੂੰ ਲੈ ਕੇ ਪੇਸ਼ੀ ਸੀ। ਦੋਹਾਂ ਧਿਰਾਂ ਦੇ ਲੋਕ ਅਦਾਲਤ 'ਚ ਮੌਜੂਦ ਸਨ। ਇਸ ਦੌਰਾਨ ਦੋਹਾਂ ਧਿਰਾਂ ਦੀ ਆਪਸ 'ਚ ਤਕਰਾਰ ਹੋ ਗਈ ਅਤੇ ਲਾਇਸੈਂਸੀ ਪਿਸਤੌਲ ਨਾਲ ਫਾਇਰਿੰਗ ਹੋਈ। ਉਨ੍ਹਾਂ ਕਿਹਾ ਕਿ ਇਹ ਕੋਈ ਗੈਂਗਵਾਰ ਨਹੀਂ ਹੈ ਅਤੇ ਲਾਇਸੈਂਸ ਪਿਸਤੌਲ ਨਾਲ ਫਾਇਰਿੰਗ ਕਰਨ ਵਾਲੇ ਦਾ ਲਾਇਸੈਂਸ ਰੱਦ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਹਾਦਸੇ ’ਚ ਜਾਨ ਗੁਆਉਣ ਵਾਲੇ ਰਣਜੀਤ ਬਾਵਾ ਦੇ ਪੀ. ਏ. ਡਿਪਟੀ ਵੋਹਰਾ ਦੇ ਪਰਿਵਾਰ ਦਾ ਵੱਡਾ ਖ਼ੁਲਾਸਾ
NEXT STORY