ਲੁਧਿਆਣਾ (ਸੇਠੀ) : ਐਕਸਾਈਜ਼ ਵਿਭਾਗ ਦੀ ਟੀਮ ਲੁਧਿਆਣਾ ਵੈਸਟ ਨੇ ਨਾਜਾਇਜ਼ ਸ਼ਰਾਬ ਦੀਆਂ ਵਪਾਰਕ ਗਤੀਵਿਧੀਆਂ ਖ਼ਿਲਾਫ਼ ਸਤਲੁਜ ਨੇੜੇ ਇਕ ਸਰਚ ਮੁਹਿੰਮ ਚਲਾ ਕੇ 1.45 ਲੱਖ ਲੀਟਰ ਲਾਹਣ ਬਰਾਮਦ ਕਰ ਕੇ ਨਸ਼ਟ ਕੀਤੀ ਹੈ। ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਐਕਸਾਈਜ਼ ਐਂਡ ਟੈਕਸੇਸ਼ਨ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਸਤਲੁਜ ਦੇ ਕੰਢੇ ’ਤੇ ਨਾਜਾਇਜ਼ ਸ਼ਰਾਬ ਦੀ ਤਸਕਰੀ ਰੋਕਣ ਲਈ 4 ਟੀਮਾਂ ਬਣਾਈਆਂ ਸਨ। ਇਨ੍ਹਾਂ ਟੀਮਾਂ ਨੇ ਬੀਤੀ ਸਵੇਰੇ 5 ਵਜੇ ਤੋਂ ਇਕ ਵੱਡੀ ਤਲਾਸ਼ੀ ਮੁਹਿੰਮ ਚਲਾਈ।
ਇਹ ਵੀ ਪੜ੍ਹੋ : ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਾਇਰ ਕੀਤੀ ਜ਼ਮਾਨਤ ਪਟੀਸ਼ਨ, ਸੁਣਵਾਈ 7 ਤਾਰੀਖ਼ ਨੂੰ
ਜਾਣਕਾਰੀ ਸਾਂਝੀ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਟੀਮਾਂ ਨੇ ਪਿੰਡ ਭੋਲੇਵਾਲ ਜਦੀਦ, ਭੋੜੇ, ਤਲਵਾਨ, ਰਜ਼ਾਪੁਰ, ਭਗੀਆ, ਖੈਰਾ ਬੇਟ, ਉੱਚਾ ਪਿੰਡ, ਢਗੇਰਾ, ਭੂੰਦੜੀ, ਮਜਾਰਾ ਕਲਾਂ, ਸੰਗੋਵਾਲ, ਮੀਊਂਵਾਲ ਗੋਰਸੀਆਂ, ਹਕਮਰਾਏ ਬੇਟ, ਬਘੀਆਂ ਅਤੇ ਲੁਧਿਆਣਾ ਜ਼ਿਲ੍ਹੇ ਦੇ ਬੁਰਜ ਦੇ ਆਸ-ਪਾਸ ਲਗਭਗ 27 ਕਿਲੋਮੀਟਰ ਦੇ ਖੇਤਰ ’ਚ ਤਲਾਸ਼ੀ ਮੁਹਿੰਮ ਚਲਾਈ। ਜਾਣਕਾਰੀ ਮੁਤਾਬਕ ਅਧਿਕਾਰੀਆਂ ਨੇ ਇਸ ਆਪਰੇਸ਼ਨ ਦੌਰਾਨ ਡਰੋਨ ਦੀ ਵਰਤੋਂ ਕਰਦਿਆਂ ਲਗਭਗ 1.45 ਲੱਖ ਲੀਟਰ ਲਾਹਣ ਬਰਾਮਦ ਕੀਤੀ ਅਤੇ ਨਦੀ ਕੰਢੇ ਬਾਹਰ ਮੌਕੇ ’ਤੇ ਨਸ਼ਟ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਹਾਈਕੋਰਟ ਨੇ ਸ. ਭਗਤ ਸਿੰਘ ਨੂੰ ਸ਼ਹੀਦ ਮੰਨਣ ਤੋਂ ਕੀਤਾ ਇਨਕਾਰ, ਖਾਰਜ ਕੀਤੀ ਇਹ ਪਟੀਸ਼ਨ
18 ਤੋਂ ਵੱਧ ਭੱਠੀਆਂ ਅਤੇ ਸ਼ਰਾਬ ਬਣਾਉਣ ’ਚ ਵਰਤੀ ਜਾਣ ਵਾਲੀ 8 ਕੁਇੰਟਲ ਲੱਕੜ ਵੀ ਮੌਕੇ ’ਤੇ ਨਸ਼ਟ ਕੀਤੀ। 6 ਵੱਡੇ ਲੋਹੇ ਦੇ ਡਰੰਮ, 2 ਚਾਂਦੀ ਦੇ ਭਾਂਡੇ ਅਤੇ 3 ਪਾਈਪਾਂ ਬਰਾਮਦ ਕੀਤੀਆਂ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਤਲਾਸ਼ੀ ਮੁਹਿੰਮ ’ਚ ਸ਼ਾਮਲ ਆਬਕਾਰੀ ਅਤੇ ਪੁਲਸ ਟੀਮਾਂ ਨੂੰ ਵਧਾਈ ਦਿੰਦਿਆ ਵਿਭਾਗ ਨੂੰ ਨਾਜਾਇਜ਼ ਸ਼ਰਾਬ ਦੇ ਵਪਾਰ ਅਤੇ ਸੰਚਾਲਨ ਖ਼ਿਲਾਫ਼ ਮੁਹਿੰਮ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਾਇਰ ਕੀਤੀ ਜ਼ਮਾਨਤ ਪਟੀਸ਼ਨ, ਸੁਣਵਾਈ 7 ਤਾਰੀਖ਼ ਨੂੰ
NEXT STORY