helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, DEC 27, 2024
UK ਵੱਡੀ ਗਿਣਤੀ 'ਚ ਦੇਵੇਗਾ ਵਰਕ ਵੀਜ਼ਾ, ਅੱਜ ਹੀ...
ਡਾ. ਮਨਮੋਹਨ ਸਿੰਘ ਦੇ ਦੇਹਾਂਤ 'ਤੇ ਪੰਜਾਬ ਵਿਚ 7...
ਆਪਣੇ ਪਿੱਛੇ ਕਿੰਨੀ ਜਾਇਦਾਦ ਛੱਡ ਗਏ ਸਾਬਕਾ ਪ੍ਰਧਾਨ...
ਚੋਣਾਂ ਮਗਰੋਂ ਹੋਈ ਹਿੰਸਾ, ਜੇਲ੍ਹ ਤੋਂ ਭੱਜ ਗਏ 6...
ਪੰਜਾਬ
ਮਨੋਰੰਜਨ
Photos
Videos
ਲੁਧਿਆਣਾ (ਰਿਸ਼ੀ) : ਇੱਥੇ ਦੁੱਗਰੀ ਦੇ ਐੱਮ. ਆਈ. ਜੀ. ਫਲੈਟ ’ਚ ਸੋਮਵਾਰ ਸਵੇਰੇ 6.30 ਵਜੇ ਹੋਈ ਚੋਰੀ ਦੀ ਵਾਰਦਾਤ ਨੂੰ ਥਾਣਾ ਪੁਲਸ ਦੁੱਗਰੀ ਦੀ ਐੱਸ. ਐੱਚ. ਓ. ਇੰਸਪੈਕਟਰ ਮਧੂਬਾਲਾ ਦੀ ਟੀਮ ਨੇ 5 ਘੰਟਿਆਂ ’ਚ ਹੱਲ ਕਰ ਲਿਆ ਹੈ। ਚੋਰੀ ਉਨ੍ਹਾਂ ਦੀ ਨੂੰਹ ਨੇ ਸਿਰ ਚੜ੍ਹੇ ਕਰਜ਼ੇ ਨੂੰ ਉਤਾਰਨ ਲਈ ਕੀਤੀ ਸੀ। ਹਾਲ ਦੀ ਘੜੀ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਕੀਤੇ 4,27,100 ਰੁਪਏ, 10 ਤੋਲੇ ਸੋਨੇ ਦੇ ਗਹਿਣੇ ਅਤੇ 6 ਤੋਲੇ ਚਾਂਦੀ ਦੇ ਗਹਿਣੇ ਬਰਾਮਦ ਕਰ ਲਏ ਹਨ। ਉਕਤ ਜਾਣਕਾਰੀ ਜੁਆਇੰਟ ਸੀ. ਪੀ. ਜਸਕਰਨ ਸਿੰਘ ਤੇਜਾ, ਏ. ਸੀ. ਪੀ. ਅਸ਼ੋਕ ਕੁਮਾਰ ਨੇ ਪੱਤਰਕਾਰ ਸਮਾਗਮ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਫੜ੍ਹੀ ਗਈ ਔਰਤ ਦੀ ਪਛਾਣ ਵੰਦਨਾ (33) ਵਜੋਂ ਹੋਈ ਹੈ। ਉਸ ਦਾ ਚੇਤਨ ਨਾਰੰਗ ਨਾਲ 2 ਸਾਲ ਪਹਿਲਾਂ ਦੂਜਾ ਵਿਆਹ ਹੋਇਆ ਸੀ ਅਤੇ ਪਹਿਲੇ ਵਿਆਹ ਤੋਂ ਇਕ 11 ਸਾਲ ਦੀ ਧੀ ਹੈ, ਜੋ ਨਾਲ ਰਹਿੰਦੀ ਹੈ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਵੰਦਨਾ ਦੇ ਸਿਰ ’ਤੇ ਕਰਜ਼ਾ ਹੈ, ਜਿਸ ਨੂੰ ਉਤਾਰਨ ਲਈ ਉਹ ਕਾਫੀ ਦਿਨਾਂ ਤੋਂ ਪਲਾਨ ਬਣਾ ਰਹੀ ਸੀ। ਉਸ ਨੂੰ ਪਤਾ ਸੀ ਕਿ ਸਹੁਰੇ ਦੇ ਕਮਰੇ ਦੀ ਅਲਮਾਰੀ ’ਚ ਹਰ ਸਮੇਂ ਨਕਦੀ ਪਈ ਹੁੰਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਲੱਗਣਗੇ ਵਿਰਾਸਤੀ ਮੇਲੇ ਤੇ ਛਿੰਝਾਂ, ਵੀਡੀਓ 'ਚ ਸੁਣੋ ਮੰਤਰੀ ਅਨਮੋਲ ਗਗਨ ਮਾਨ ਦੇ ਵੱਡੇ ਐਲਾਨ
ਉਸ ਨੇ ਸੋਮਵਾਰ ਸਵੇਰੇ ਮੌਕਾ ਮਿਲਦੇ ਹੀ ਜਿੰਦਾ ਤੋੜ ਕੇ ਸਮਾਨ ਚੋਰੀ ਕਰ ਲਿਆ ਅਤੇ ਸਾਰਾ ਸਮਾਨ ਆਪਣੇ ਬੈੱਡ ’ਚ ਲੁਕੋ ਕੇ ਫਿਰ ਸੌਣ ਦਾ ਡਰਾਮਾ ਕਰਨ ਲੱਗ ਪਈ। ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਸਾਰਾ ਸਮਾਨ ਘਰੋਂ ਰਿਕਵਰ ਕਰ ਲਿਆ ਹੈ। ਮੰਗਲਵਾਰ ਨੂੰ ਮੁਲਜ਼ਮ ਔਰਤ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੀਪ ਸਿੰਘ ਨੇ ਦੱਸਿਆ ਸੀ ਕਿ ਹਰ ਰੋਜ ਵਾਂਗ ਸਵੇਰ ਆਪਣੇ ਛੋਟੇ ਬੇਟੇ ਹਿਤੇਸ਼ ਨਾਰੰਗ ਦੇ ਨਾਲ ਅਖ਼ਬਾਰ ਸਪਲਾਈ ਕਰਨ ਘਰੋਂ ਚਲਾ ਗਿਆ। ਇਸ ਤੋਂ ਅੱਧੇ ਘੰਟੇ ਬਾਅਦ ਵੱਡੇ ਬੇਟੇ ਚੇਤਨ ਨਾਰੰਗ ਜੋ ਮੁਲਜ਼ਮ ਔਰਤ ਦਾ ਪਤਾ ਹੈ, ਨੇ ਫੋਨ ਕਰ ਕੇ ਦੱਸਿਆ ਕਿ ਤੁਹਾਡੇ ਜਾਣ ਤੋਂ ਬਾਅਦ ਮਾਂ ਮਧੂਬਾਲਾ ਵੀ ਸੈਰ ਕਰਨ ਚਲੀ ਗਈ। ਲਗਭਗ 6.50 ਵਜੇ ਵਾਪਸ ਆ ਕੇ ਦੇਖਿਆ ਤਾਂ ਅੰਦਰ ਕਮਰੇ ’ਚ ਸਾਰਾ ਸਮਾਨ ਖਿੱਲਰਿਆ ਪਿਆ ਸੀ ਅਤੇ ਚੋਰ ਉਕਤ ਸਮਾਨ ਚੋਰੀ ਕਰ ਕੇ ਲੈ ਗਏ ਸਨ। ਚੇਤਨ ਨੇ ਦੱਸਿਆ ਸੀ ਕਿ ਉਹ ਆਪਣੀ ਪਤਨੀ ਅਤੇ ਬੱਚੇ ਸਮੇਤ ਸੁੱਤਾ ਹੋਇਆ ਸੀ। ਏ. ਸੀ. ਚੱਲਣ ਕਾਰਨ ਉਸ ਨੂੰ ਚੋਰਾਂ ਦੇ ਆਉਣ ਦਾ ਪਤਾ ਨਹੀਂ ਲੱਗਾ। ਜਸਕਰਨ ਸਿੰਘ ਤੇਜਾ ਮੁਤਾਬਕ ਪੁਲਸ ਪੁੱਤ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਭਿਆਨਕ ਗਰਮੀ ਦੌਰਾਨ ਇਸ ਇਲਾਕੇ 'ਚ ਪਾਣੀ ਨੂੰ ਲੈ ਕੇ ਮਚੀ ਹਾਹਾਕਾਰ, ਲੋਕ ਹੋ ਰਹੇ ਹਾਲੋਂ-ਬੇਹਾਲ ਸੀ. ਸੀ. ਟੀ. ਵੀ. ਕੈਮਰੇ ਹੋਏ ਮਦਦਗਾਰ ਸਾਬਿਤ ਜਾਂਚ ਕਰਨ ਪੁੱਜੀ ਪੁਲਸ ਨੇ ਜਦੋਂ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਸਾਹਮਣੇ ਆਇਆ ਕਿ ਇਸ ਸਮੇਂ ਦੌਰਾਨ ਕੋਈ ਵੀ ਘਰ ਵੱਲ ਨਹੀਂ ਗਿਆ, ਜਿਸ ਤੋਂ ਬਾਅਦ ਪੁਲਸ ਨੂੰ ਸ਼ੱਕ ਹੋਇਆ ਕਿ ਚੋਰ ਘਰ ਦੇ ਅੰਦਰ ਹੋ ਸਕਦਾ ਹੈ। ਫਿਰ ਸਾਰਿਆਂ ਤੋਂ ਜਦੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਵੰਦਨਾ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
9 ਸਾਲਾ ਅਰਜਿਤ ਸ਼ਰਮਾ ਨੇ 14,300 ਫੁੱਟ ਉੱਚੇ ਮਿਨਕਿਆਨੀ ਪਾਸ ’ਤੇ ਲਹਿਰਾਇਆ ਤਿਰੰਗਾ, ਲੋਕਾਂ ਨੂੰ ਕੀਤੀ ਖ਼ਾਸ ਅਪੀਲ
Stories You May Like
ਪੰਜਾਬ 'ਚ ਲਗਾਤਾਰ ਦੋ ਛੁੱਟੀਆਂ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਪੰਜਾਬ ਦੇ ਲੋਕਾਂ ਲਈ ਅਹਿਮ ਖ਼ਬਰ, ਧੁੰਦ ਨੂੰ ਲੈ ਕੇ ਮੌਸਮ ਵਿਭਾਗ ਨੇ ਕਰ 'ਤੀ...
ਪੰਜਾਬ ਬੰਦ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕੀ ਖੁੱਲ੍ਹੇਗਾ ਤੇ ਕੀ ਹੋਵੇਗਾ ਬੰਦ!
ਭਲਕੇ ਪੰਜਾਬ ਵਾਸੀਆਂ ਨੂੰ ਮਿਲੇਗੀ ਖ਼ੁਸ਼ਖ਼ਬਰੀ, ਪੜ੍ਹੋ ਪੂਰੀ ਖ਼ਬਰ
ਜਬਰ ਜ਼ਿਨਾਹ ਪੀੜਤਾ ਦੀ ਜਣੇਪੇ ਤੋਂ ਬਾਅਦ ਮੌਤ, ਪਿੰਡ ਦੇ ਨੌਜਵਾਨ ਖ਼ਿਲਾਫ਼ ਮਾਮਲਾ...
27-28 ਦਸੰਬਰ ਲਈ IMD ਨੇ ਜਾਰੀ ਕੀਤਾ ਮੌਸਮ ਦਾ ਅਲਰਟ
Hero ਤੇ TVS ਨੂੰ ਪਛਾੜ ਗਾਹਕਾਂ ਦੀ ਪਹਿਲੀ ਪਸੰਦ ਬਣੀ Honda ਦੀ ਇਹ ਬਾਈਕ
ਕ੍ਰਿਸਮਿਸ ਵਾਲੇ ਦਿਨ ਇਸ ਅਦਾਕਾਰਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਕੇਨੈਡਾ ਪੁਲਸ ਨੇ ਫਿਰੌਤੀ ਦੇ ਮਾਮਲੇ 'ਚ ਚਾਰ ਐੱਨਆਰਆਈ ਕੀਤੇ ਗ੍ਰਿਫਤਾਰ
ਇਜ਼ਰਾਈਲ-ਹਮਾਸ ਜੰਗ : ਗਾਜ਼ਾ 'ਚ ਟੈਂਟ 'ਚ ਰਹਿ ਰਹੀ ਮਾਸੂਮ ਦੀ ਠੰਡ ਕਾਰਨ ਮੌਤ
ਹੱਡ ਚੀਰਵੀਂ ਠੰਡ ਵੀ ਪਹਾੜਾਂ ਦੀ ਸੈਰ ਤੋਂ ਪੰਜਾਬੀ ਸੈਲਾਨੀਆਂ ਨੂੰ ਨਹੀਂ ਸਕੀ ਰੋਕ
ਆਖਰੀ ਸਾਹਾਂ ਵੇਲੇ ਲੋਕ ਅਕਸਰ ਕੀ ਕਹਿੰਦੇ ਨੇ? ਡਾਕਟਰਾਂ ਤੇ ਨਰਸਾਂ ਨੇ ਕੀਤਾ ਖੁਲਾਸਾ
Elon Musk ਨੇ ਭਾਰਤੀ X ਯੂਜ਼ਰਜ਼ ਨੂੰ ਦਿੱਤਾ ਵੱਡਾ ਝਟਕਾ, 35 ਫੀਸਦੀ ਵਧਾਈ...
ਪੰਜਾਬ 'ਚ ਰਾਸ਼ਨ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, ਕਰ ਲਓ ਇਹ ਕੰਮ ਨਹੀਂ ਤਾਂ...
ਪੰਜਾਬ 'ਚ ਸ਼ਰਮਨਾਕ ਘਟਨਾ, ਗੁਆਂਢੀ ਨੇ ਰੋਲੀ ਕੁੜੀ ਦੀ ਪੱਤ, ਖੁੱਲ੍ਹੇ ਭੇਤ ਨੇ...
ਪਰਿਣੀਤੀ ਚੋਪੜਾ ਨੇ 6 ਸਾਲ ਪੁਰਾਣੀ ਡਰੈੱਸ 'ਚ ਦਿਖਾਇਆ ਕਾਤਿਲਾਨਾ ਅੰਦਾਜ਼
ਵੱਡੇ ਫਰਮਾਨ ਹੋ ਗਏ ਜਾਰੀ, 31 ਦਸੰਬਰ ਤੋਂ ਪਹਿਲਾਂ ਕਰਾਓ ਕੰਮ, ਨਹੀਂ ਤਾਂ ਆਵੇਗੀ...
ਗਾਇਕ ਦਿਲਜੀਤ ਦੋਸਾਂਝ ਨੇ ਫਿਰ ਤੋੜਿਆ ਵੱਡਾ ਰਿਕਾਰਡ, ਮਿੰਟਾਂ 'ਚ ਵਿਕ ਗਈਆਂ...
Subscribe Now!