ਲੁਧਿਆਣਾ (ਰਿਸ਼ੀ)— ਵੀਰਵਾਰ ਨੂੰ ਕੇਂਦਰੀ ਜੇਲ 'ਚ ਵਾਪਰੀ ਘਟਨਾ ਦੌਰਾਨ ਸਿਰ 'ਤੇ ਇੱਟ ਲੱਗਣ ਨਾਲ ਜ਼ਖਮੀ ਹੋਏ ਏ.ਸੀ.ਪੀ. ਸੰਦੀਪ ਵਡੇਰਾ ਦੀ ਸ਼ਿਕਾਇਤ 'ਤੇ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਅਣਪਛਾਤੇ ਕੈਦੀਆਂ ਅਤੇ ਹਵਾਲਾਤੀਆਂ ਖਿਲਾਫ ਕਤਲ ਦੀ ਕੋਸ਼ਿਸ਼ ਤੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨ 'ਚ ਹਸਪਤਾਲ 'ਚ ਜ਼ੇਰੇ ਇਲਾਜ ਏ.ਸੀ.ਪੀ. ਵਡੇਰਾ ਨੇ ਦੱਸਿਆ ਕਿ ਸਥਿਤੀ ਕੰਟਰੋਲ ਕਰਨ ਲਈ ਜਦੋਂ ਉਹ ਜੇਲ ਵਿਚ ਗਏ ਤਾਂ ਹਮਲਾਵਰ ਜੇਲ ਮੁਲਾਜ਼ਮ ਨਾਹਰ ਸਿੰਘ ਦੀ ਕੁੱਟ-ਮਾਰ ਕਰ ਰਹੇ ਸਨ, ਜਦੋਂ ਉਹ ਨਾਹਰ ਸਿੰਘ ਨੂੰ ਬਚਾਉਣ ਲਈ ਅੱਗੇ ਆਏ ਤਾਂ ਹਮਲਾਵਰਾਂ ਨੇ ਉਨ੍ਹਾਂ 'ਤੇ ਇੱਟਾਂ ਵਰ੍ਹਾ ਦਿੱਤੀਆਂ। ਸਿਰ 'ਤੇ ਇੱਟ ਲੱਗਣ ਨਾਲ ਉਹ ਗੰਭੀਰ ਜ਼ਖਮੀ ਹੋ ਗਏ।
ਸੰਨੀ ਦੀ ਆੜ 'ਚ ਗੈਂਗਸਟਰਾਂ ਨੇ ਬਣਾਈ ਸੀ ਜੇਲ ਤੋੜਨ ਦੀ ਯੋਜਨਾ
NEXT STORY