ਲੁਧਿਆਣਾ (ਅਭਿਸ਼ੇਕ/ਹਿਤੇਸ਼)— ਨੈਸ਼ਨਲ ਹਾਈਵੇ 'ਤੇ ਅਧ ਵਿਚਾਲੇ ਲਟਕੇ ਨਿਰਮਾਣ ਨੂੰ ਲੈ ਕੇ ਟੋਲ ਟੈਕਸ ਦੀ ਵਸੂਲੀ ਬੰਦ ਕਰਵਾਉਣ ਦਾ ਜੋ ਪ੍ਰੋਗਰਾਮ ਐੱਮ. ਪੀ. ਬਿੱਟੂ ਵਲੋਂ ਪਹਿਲਾ ਸਰਹੱਦ 'ਤੇ ਜਾਰੀ ਤਣਾਅ ਦੇ ਮੱਦੇਨਜ਼ਰ ਪੈਂਡਿੰਗ ਕਰ ਦਿੱਤਾ ਗਿਆ ਸੀ। ਉਸਦੇ ਲਈ ਹੁਣ ਨਵਾਂ ਸ਼ੈਡਿਊਲ ਜਾਰੀ ਕੀਤਾ ਗਿਆ ਹੈ, ਜਿਸਦੇ ਤਹਿਤ ਹੁਣ 8 ਮਾਰਚ ਨੂੰ ਲਾਡੋਵਾਲ 'ਚ ਟੋਲ ਟੈਕਸ ਦੀ ਵਸੂਲੀ ਬੰਦ ਕਰਵਾਈ ਜਾਵੇਗੀ। ਬਿੱਟੂ ਨੇ ਕਿਹਾ ਕਿ ਨੈਸ਼ਨਲ ਹਾਈਵੇ ਦੇ ਜਲੰਧਰ ਤੋਂ ਪਾਣੀਪਤ ਤੱਕ ਦੇ ਹਿੱਸੇ ਦੀ ਸਿਕਸ ਲੇਨਿੰਗ ਕਰਨ ਦਾ ਕੰਮ 2009 ਵਿਚ 3 ਸਾਲ ਦਾ ਟਾਰਗੇਟ ਰੱਖ ਕੇ ਸ਼ੁਰੂ ਕਰਵਾਇਆ ਗਿਆ ਸੀ ਪਰ ਹੁਣ ਤੱਕ ਪੂਰਾ ਨਹੀਂ ਹੋ ਸਕਿਆ, ਜਿਸਦੀ ਵਜ੍ਹਾ ਨਾਲ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਲੁਧਿਆਣਾ ਦੇ ਲੋਕਾਂ ਨੂੰ ਕਰਨਾ ਪੈ ਰਿਹਾ ਹੈ। ਕਿਉਂਕਿ ਨੈਸ਼ਨਲ ਹਾਈਵੇ ਦੇ ਲੁਧਿਆਣਾ ਵਿਚੋਂ ਹੋ ਕੇ ਗੁਜ਼ਰਦੇ ਹਿੱਸੇ 'ਤੇ ਗਿਆਸਪੁਰਾ, ਸ਼ੇਰਪੁਰ ਚੌਕ, ਕੈਂਸਰ ਹਸਪਤਾਲ ਚੌਕ, ਤਾਜਪੁਰ ਰੋਡ ਅਤੇ ਬਸਤੀ ਜੋਧੇਵਾਲ ਚੌਕ ਵਿਚ ਫਲਾਈਓਵਰ ਦੇ ਨਿਰਮਾਣ ਦਾ ਕੰਮ ਅਧ ਵਿਚਾਲੇ ਲਟਕਿਆ ਹੋਇਆ ਹੈ, ਜਿਥੋਂ ਤੱਕ ਨੈਸ਼ਨਲ ਹਾਈਵੇ ਦੇ ਬਾਕੀ ਹਿੱਸੇ ਵਿਚ ਪਏ ਵੀ ਕਈ ਕੰਮ ਹੋਣ ਵਾਲੇ ਬਾਕੀ ਰਹਿੰਦੇ ਹਨ।
ਬਿੱਟੂ ਦੇ ਮੁਤਾਬਕ ਇਹ ਮੁੱਦਾ ਲੋਕ ਸਭਾ ਵਿਚ ਚੁੱਕਣ ਦੇ ਇਲਾਵਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਵੀ ਲੈਟਰ ਲਿਖ ਚੁੱਕੇ ਹਨ। ਉਸ ਦੇ ਬਾਵਜੂਦ ਉਨਾਂ ਵਲੋਂ ਨਿਰਮਾਣ ਪੂਰਾ ਕਰਵਾਉਣ ਨੂੰ ਲੈ ਕੇ ਕੋਈ ਗੰਭੀਰਤਾ ਨਹੀਂ ਦਿਖਾਈ ਗਈ, ਜਿਸ ਕਾਰਨ ਨੈਸ਼ਨਲ ਹਾਈਵੇ 'ਤੇ ਟਰੈਫਿਕ ਜਾਮ ਅਤੇ ਹਾਦਸਿਆਂ ਦੀ ਸਮੱਸਿਆ ਆ ਰਹੀ ਹੈ। ਇਸ ਹਾਲਾਤ ਦੇ ਵਿਰੋਧ ਵਿਚ ਟੋਲ ਟੈਕਸ ਦੀ ਵਸੂਲੀ ਬੰਦ ਕਰਵਾਉਣ ਦਾ ਐਲਾਨ ਕੀਤਾ ਗਿਆ ਤਾਂ ਕੰਪਨੀ ਦੇ ਅਫਸਰਾਂ ਨੇ ਇਕ ਹਫਤੇ ਦੇ ਅੰਦਰ ਅਧ-ਵਿਚਾਲੇ ਲਟਕਿਆਂ ਨਿਰਮਾਣ ਸ਼ੁਰੂ ਕਰਨ ਦਾ ਵਿਸ਼ਵਾਸ ਦਿਵਾਇਆ ਪਰ ਇਹ ਕੰਪਨੀ ਵੀ ਆਪਣੇ ਵਾਅਦੇ 'ਤੇ ਪੂਰੀ ਨਹੀਂ ਉਤਰੀ। ਜਿਸਦੇ ਮੱਦੇਨਜ਼ਰ 8 ਮਾਰਚ ਨੂੰ ਲਾਡੋਵਾਲ ਸਥਿਤ ਟੋਲ ਪਲਾਜਾ 'ਤੇ ਟੈਕਸ ਦੀ ਵਸੂਲੀ ਬੰਦ ਕਰਵਾਈ ਜਾਵੇਗੀ ਅਤੇ ਉਸ ਸਮੇਂ ਤੱਕ ਟੋਲ ਪਲਾਜਾ ਨੂੰ ਬੰਦ ਰੱਖਿਆ ਜਾਵੇਗਾ, ਜਦ ਤੱਕ ਨੈਸ਼ਨਲ ਹਾਈਵੇ 'ਤੇ ਬਾਕੀ ਕੰਮ ਪੂਰਾ ਨਹੀਂ ਹੋ ਜਾਂਦਾ।
ਸਿੱਧੂ ਤੋਂ ਬਾਅਦ ਹੁਣ ਹਰਪਾਲ ਚੀਮਾ ਨੇ ਚੁੱਕੇ ਏਅਰ ਸਟ੍ਰਾਈਕ 'ਤੇ ਸਵਾਲ
NEXT STORY