ਲੁਧਿਆਣਾ (ਗੌਤਮ): ਲੁਧਿਆਣਾ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁੰਮ ਹੋਏ ਮੋਬਾਈਲ ਫੋਨਾਂ ਦੀ ਭਾਲ ਵਿਚ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਏ.ਡੀ.ਸੀ.ਪੀ ਪੁਲਸ, ਜੋਨ-4 ਜਸਵਿੰਦਰ ਸਿੰਘ ਗਿੱਲ ਅਤੇ ਏ.ਸੀ.ਪੀ , ਇੰਡਸਟ੍ਰੀਅਲ ਏਰੀਆ ਏ ਇੰਦਰਜੀਤ ਸਿੰਘ ਬੋਪਾਰਾਏ ਦੀ ਰਹਿਨੁਮਾਈ ਹੇਠ ਅਤੇ ਸਬ-ਇੰਸਪੈਕਟਰ ਦਲਜੀਤ ਸਿੰਘ ਮੁੱਖ ਅਫਸਰ ਥਾਣਾ ਜਮਾਲਪੁਰ ਦੀ ਨਿਗਰਾਨੀ ਹੇਠ, ਥਾਣਾ ਜਮਾਲਪੁਰ ਦੀ ਆਈ.ਟੀ. ਸੈੱਲ ਟੀਮ ਨੇ ਵੱਡੀ ਕਾਮਯਾਬੀ ਹਾਸਲ ਕੀਤੀ।
ਲੁਧਿਆਣਾ ਪੁਲਸ ਥਾਣਾ ਜਮਾਲਪੁਰ ਦੀ ਟੀਮ ਨੇ ਕੇਂਦਰ ਸਰਕਾਰ ਦੇ ਸੀ.ਈ.ਆਈ.ਆਰ. (Central Equipment Identity Register) ਪੋਰਟਲ ਦੀ ਮਦਦ ਨਾਲ ਜਨਤਾ ਦੇ ਗੁੰਮ ਹੋਏ ਅਤੇ ਸੀ.ਈ.ਆਈ.ਆਰ. ਪੋਰਟਲ ਰਾਹੀਂ ਬਲਾਕ ਕਰਵਾਏ ਗਏ ਕੁੱਲ 174 ਮੋਬਾਈਲ ਫੋਨ ਟਰੇਸ ਕਰਕੇ ਬਰਾਮਦ ਕੀਤੇ। 12 ਜਨਵਰੀ ਨੂੰ ਥਾਣਾ ਜਮਾਲਪੁਰ ਵਿਖੇ ਪੂਰੀ ਤਸਦੀਕ ਅਤੇ ਕਾਨੂੰਨੀ ਕਾਰਵਾਈ ਪੂਰੀ ਕਰਨ ਉਪਰਾਂਤ ਇਹ ਸਾਰੇ 174 ਬਰਾਮਦ ਮੋਬਾਈਲ ਫੋਨ ਉਨ੍ਹਾਂ ਦੇ ਹੱਕਦਾਰ ਮਾਲਕਾਂ ਨੂੰ ਵਾਪਸ ਸੌਂਪੇ ਗਏ। ਮੋਬਾਈਲ ਫੋਨ ਪ੍ਰਾਪਤ ਕਰਨ ਵਾਲੇ ਨਾਗਰਿਕਾਂ ਨੇ ਲੁਧਿਆਣਾ ਪੁਲਸ ਅਤੇ ਆਈ.ਟੀ. ਸੈੱਲ ਦੀ ਟੀਮ ਦਾ ਧੰਨਵਾਦ ਕਰਦਿਆਂ ਆਪਣੀ ਖੁਸ਼ੀ ਜਾਹਿਰ ਕੀਤੀ। ਇਹ ਕਾਮਯਾਬੀ ਪੰਜਾਬ ਪੁਲਿਸ ਦੀ ਜਨਤਾ ਪ੍ਰਤੀ ਵਚਨਬੱਧਤਾ, ਤਕਨਾਲੋਜੀ ਦੇ ਪ੍ਰਭਾਵਸ਼ਾਲੀ ਇਸਤੇਮਾਲ ਅਤੇ ਲੋਕਾਂ ਦੀ ਸੰਪਤੀ ਦੀ ਸੁਰੱਖਿਆ ਪ੍ਰਤੀ ਸਮਰਪਣ ਨੂੰ ਦਰਸਾਉਂਦੀ ਹੈ।
ਖਾਲਸਾ ਕਾਲਜ ਦੇ ਬਾਹਰ ਪੁਲਸ ਦੀ ਵਿਸ਼ੇਸ਼ ਮੁਹਿੰਮ, ਕੱਟੇ 14 ਚਾਲਾਨ
NEXT STORY