ਲੁਧਿਆਣਾ (ਵੈੱਬ ਡੈਸਕ/ਗਣੇਸ਼): ਸ਼ੁੱਕਰਵਾਰ ਦੇਰ ਸ਼ਾਮ ਨੂੰ ਲੁਧਿਆਣਾ ਦੇ CMC ਚੌਕ ਨੇੜੇ ਸ਼ੂ ਸਟੋਰ ਦੇ ਮਾਲਕ ਪ੍ਰਿੰਕਲ ਅਤੇ ਉਸ ਦੀ ਪਾਰਟਨਰ 'ਤੇ ਫਾਇਰਿੰਗ ਕਰਨ ਵਾਲੇ ਇਕ ਰਾਹਗੀਰ ਕੋਲੋਂ ਗੰਨ ਪੁਆਇੰਟ 'ਤੇ ਐਕਟਿਵਾ ਵੀ ਲੁੱਟ ਕੇ ਲੈ ਗਏ। ਇਸ ਸਭ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ। ਇਸ ਫੁਟੇਜ ਵਿਚ ਪ੍ਰਿੰਕਲ 'ਤੇ ਚੱਲੀਆਂ ਗੋਲ਼ੀਆਂ ਦੀ ਆਵਾਜ਼ ਵੀ ਸਾਫ਼ ਸੁਣੀ ਜਾ ਸਕਦੀ ਹੈ। ਹੁਣ ਪੀੜਤ ਪੁਲਸ ਨੂੰ ਸ਼ਿਕਾਇਤ ਦੇਣ ਲਈ ਥਾਣੇ ਪਹੁੰਚਿਆ ਹੈ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਕਾਰੋਬਾਰੀ ਪ੍ਰਿੰਕਲ 'ਤੇ ਫ਼ਾਇਰਿੰਗ ਮਾਮਲੇ ਵਿਚ ਨਵਾਂ ਮੋੜ
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਕੁਮਾਰ ਨੇ ਦੱਸਿਆ ਕਿ ਉਹ ਟਿੱਬਾ ਰੋਡ ਦਾ ਰਹਿਣ ਵਾਲਾ ਹੈ। ਉਹ ਫ਼ੌਜ ਦੇ ਬੈਗ ਬਣਾਉਣ ਦਾ ਕੰਮ ਕਰਦਾ ਹੈ। ਬੀਤੀ ਸ਼ਾਮ ਉਹ ਕੰਮ ਦੇ ਸਿਲਸਿਲੇ ਵਿਚ ਉੱਥੇ ਗਿਆ ਸੀ ਤੇ ਵਾਪਸੀ ਵੇਲੇ CMC ਚੌਕ ਨੇੜੇ ਫ਼ਾਇਰਿੰਗ ਹੋ ਰਹੀ ਸੀ। ਇਸ ਦੌਰਾਨ 4 ਨਕਾਬਪੋਸ਼ ਵਿਅਕਤੀ ਉਸ ਵੱਲ ਦੌੜਦੇ ਹੋਏ ਆਏ ਤੇ ਉਸ ਨੂੰ ਪਿਸਤੌਲ ਦਿਖਾਈ। ਇਸ ਤੋਂ ਡਰ ਕੇ ਉਸ ਨੇ ਆਪਣੀ ਐਕਟਿਵਾ ਛੱਡ ਦਿੱਤੀ ਤੇ ਜਾਨ ਬਚਾਉਣ ਲਈ ਸਾਈਡ 'ਤੇ ਭੱਜ ਗਿਆ। ਉਕਤ ਹਮਲਾਵਰ ਉਸ ਦੀ ਐਕਟਿਵਾ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਜਾਰੀ ਹੋ ਗਏ ਸਖ਼ਤ ਹੁਕਮ
ਦੱਸ ਦਈਏ ਕਿ ਉਕਤ CCTV ਫੁਟੇਜ ਵਿਚ ਸਾਫ਼ ਵੇਖਿਆ ਜਾ ਸਕਦਾ ਹੈ ਕਿ 4 ਨਕਾਬਪੋਸ਼ ਲੁਟੇਰੇ ਇਕ ਦੁਕਾਨ ਵਿਚ ਫ਼ਾਇਰਿੰਗ ਕਰਦੇ ਹਨ। ਇਸ ਵਿਚ ਗੋਲ਼ੀਆਂ ਚੱਲਣ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ। ਇਸ ਦੌਰਾਨ 4 ਲੋਕ ਦੁਕਾਨ ਵਿਚੋਂ ਭੱਜਦੇ ਹੋਏ ਬਾਹਰ ਨਿਕਲਦੇ ਹਨ ਤੇ ਇਕ ਐਕਟਿਵਾ ਵੱਲ ਆਉਂਦੇ ਹਨ। ਉਨ੍ਹਾਂ ਨੂੰ ਵੇਖ ਕੇ ਐਕਟਿਵਾ ਸਵਾਰ ਐਕਟਿਵਾ ਛੱਡ ਕੇ ਉੱਥੋਂ ਪਰ੍ਹਾਂ ਨੂੰ ਹੱਟ ਜਾਂਦਾ ਹੈ ਤੇ ਨਕਾਬਪੋਸ਼ ਹਮਲਾਵਰ ਉਸ ਦੀ ਐਕਟਿਵਾ ਲੈ ਕੇ ਮੌਕੇ ਤੋਂ ਫ਼ਰਾਰ ਹੋ ਜਾਂਦੇ ਹਨ। ਸੂਤਰਾਂ ਮੁਤਾਬਕ ਪੁਲਸ ਵੱਲੋਂ ਪ੍ਰਿੰਕਲ 'ਤੇ ਹੋਈ ਫ਼ਾਇਰਿੰਗ ਦੇ ਮਾਮਲੇ ਵਿਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਪਰ ਪੁਲਸ ਵੱਲੋਂ ਫ਼ਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਹੋਇਆ ਸ਼ਰਮਸਾਰ, ਹਿਮਾਚਲ ਦੀ ਕੁੜੀ ਦੀ ਰੋਲਦਾ ਰਿਹਾ ਪੱਤ, ਡਾਕਟਰ ਕੋਲ ਪੁੱਜੀ ਤਾਂ ਖੁੱਲ੍ਹਿਆ ਭੇਤ
NEXT STORY