ਲੁਧਿਆਣਾ (ਜ.ਬ.) : ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਲਈ ਚੱਲ ਰਹੇ ਉਸਾਰੀ ਕਾਰਜ ਕਾਰਨ ਮੇਨ ਐਂਟਰੀ ਬੰਦ ਕੀਤੀ ਜਾਵੇਗੀ। ਰੇਲਵੇ ਸਟੇਸ਼ਨ ਦੇ ਡਾਇਰੈਕਟਰ ਮੁਤਾਬਕ ਮਈ ਦੇ ਪਹਿਲੇ ਹਫ਼ਤੇ ਰੇਲਵੇ ਸਟੇਸ਼ਨ ਦੇ ਇਸ ਪੁਆਇੰਟ ਨੂੰ ਬੰਦ ਕਰ ਕੇ ਹੋਰ 2 ਥਾਵਾਂ ’ਤੇ ਆਉਣ ਵਾਲੇ ਯਾਤਰੀਆਂ ਨੂੰ ਐਂਟਰੀ ਦਿੱਤੀ ਜਾਵੇਗੀ। ਇਸ ਦੇ ਲਈ ਡਾਇਰੈਕਟਰ ਨੇ ਪੁਲਸ ਕਮਿਸ਼ਨਰ ਲੁਧਿਆਣਾ ਨੂੰ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਰੱਖਣ ਲਈ ਪੱਤਰ ਲਿਖਿਆ ਹੈ ਤਾਂ ਕਿ ਆਉਣ ਵਾਲੇ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਪਾਵਰਕਾਮ ਦੀ ਕਿਸਾਨਾਂ ਨੂੰ ਖ਼ਾਸ ਅਪੀਲ
ਡਾਇਰੈਕਟਰ ਮੁਤਾਬਕ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਦਾ ਕੰਮ ਕਰੀਬ 30 ਮਹੀਨਿਆਂ ’ਚ ਪੂਰਾ ਹੋਣਾ ਹੈ। ਇਸ ਦੇ ਲਈ ਹੀ ਮੇਨ ਐਂਟਰੀ ਬੰਦ ਕੀਤੀ ਜਾ ਰਹੀ ਹੈ, ਜਿਸ ਕਾਰਨ ਪਲੇਟਫਾਰਮ ਨੂੰ ਜਾਣ ਲਈ 2 ਰਸਤੇ ਬਣਾਏ ਜਾ ਰਹੇ ਹਨ। ਇਕ ਰਸਤਾ ਰੇਲਵੇ ਮੇਲ ਸਰਵਿਸ ਵਾਲੇ ਰਸਤੇ ਤੋਂ ਦਿੱਤਾ ਜਾਵੇਗਾ ਅਤੇ ਉੱਥੇ ਯਾਤਰੀਆਂ ਲਈ ਪੇਡ ਪਾਰਕਿੰਗ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਉੱਥੋਂ ਰਿਜ਼ਰਵੇਸ਼ਨ ਵਾਲੇ ਰਸਤੇ ਤੋਂ ਵਾਹਨ ਬਾਹਰ ਜਾ ਸਕਣਗੇ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਕਮਰੇ ਦਾ ਸੀਨ ਦੇਖ ਪਤਨੀ ਦੇ ਉੱਡੇ ਹੋਸ਼
ਦੂਜਾ ਰਸਤਾ ਮਾਲ ਗੋਦਾਮ ਤੋਂ ਦਿੱਤਾ ਜਾਵੇਗਾ, ਉੱਥੇ ਵੀ ਪੇਡ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ। ਦੋਵੇਂ ਐਂਟਰੀਆਂ ’ਤੇ ਟ੍ਰੈਫਿਕ ਜਾਮ ਨਾ ਹੋਵੇ, ਇਸ ਦੇ ਲਈ ਵਿਭਾਗ ਵਲੋਂ ਪੁਲਸ ਕਮਿਸ਼ਨਰ ਨੂੰ ਟ੍ਰੈਫਿਕ ਵਿਵਸਥਾ ਠੀਕ ਰੱਖਣ ਲਈ ਪੱਤਰ ਲਿਖਿਆ ਗਿਆ ਹੈ ਅਤੇ ਲੋੜ ਮੁਤਾਬਕ ਟ੍ਰੈਫਿਕ ਮੁਲਾਜ਼ਮ ਤਾਇਨਾਤ ਕਰਨ ਲਈ ਕਿਹਾ ਹੈ। ਦੋਵੇਂ ਪਾਸੇ ਹੀ ਵਿਭਾਗ ਤੋਂ ਨਿਰਮਾਣ ਕਾਰਜ ਤੇਜ਼ੀ ਨਾਲ ਕਰਵਾਇਆ ਜਾ ਰਿਹਾ ਹੈ ਅਤੇ ਪਾਰਕਿੰਗ ਥਾਵਾਂ ’ਤੇ ਟਾਈਲਾਂ ਲਗਾਉਣ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਪਲੇਟਫਾਰਮ ਤੋਂ ਸ਼ਿਫਟ ਹੋਣ ਵਾਲੇ ਦਫ਼ਤਰਾਂ ਲਈ ਵੀ ਨਵੇਂ ਦਫ਼ਤਰ ਬਣਾਏ ਜਾ ਰਹੇ ਹਨ, ਜੋ ਕਿ ਅਸਥਾਈ ਰੂਪ ’ਚ ਰਹਿਣਗੇ ਅਤੇ ਨਵੀਆਂ ਇਮਾਰਤਾਂ ਬਣਨ ਤੋਂ ਬਾਅਦ ਉੱਥੇ ਸ਼ਿਫਟ ਕਰ ਦਿੱਤੇ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸ੍ਰੀ ਖੁਰਾਲਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੀ ਸੰਗਤ ਨਾਲ ਵਾਪਰਿਆ ਦਰਦਨਾਕ ਹਾਦਸਾ, 3 ਲੋਕਾਂ ਦੀ ਮੌਤ
NEXT STORY