ਲੁਧਿਆਣਾ (ਹਿਤੇਸ਼) : ਐਲੀਵੇਟਿਡ ਰੋਡ ਦੇ ਅੱਧ-ਵਿਚਕਾਰ ਲਟਕੇ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਬੰਦ ਕੀਤਾ ਗਿਆ ਭਾਰਤ ਨਗਰ ਚੌਂਕ ਤੋਂ ਬੱਸ ਸਟੈਂਡ ਵੱਲ ਆਉਣ-ਜਾਣ ਵਾਲਾ ਰਸਤਾ ਖੁੱਲ੍ਹਣ ਲਈ 5 ਦਸੰਬਰ ਤੱਕ ਇੰਤਜ਼ਾਰ ਕਰਨਾ ਹੋਵੇਗਾ। ਇੱਥੇ ਜ਼ਿਕਰਯੋਗ ਹੋਵੇਗਾ ਕਿ ਐਲੀਵੇਟਿਡ ਰੋਡ ਦੇ ਪ੍ਰਾਜੈਕਟ ਅਧੀਨ ਹੁਣ ਤੱਕ ਫਿਰੋਜ਼ਪੁਰ ਰੋਡ ਤੋਂ ਲੈ ਕੇ ਜਗਰਾਓਂ ਪੁਲ ਵੱਲ ਜਾਣ ਵਾਲੇ ਰਸਤੇ ’ਤੇ ਵਾਹਨਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਭਾਰਤ ਨਗਰ ਚੌਂਕ ਤੋਂ ਬੱਸ ਸਟੈਂਡ ਵੱਲ ਜਾਣ ਵਾਲੇ ਫਲਾਈਓਵਰ ਦਾ ਨਿਰਮਾਣ ਹੁਣ ਤੱਕ ਪੂਰਾ ਨਹੀਂ ਹੋਇਆ ਹੈ। ਇਸ ਲਈ ਗਾਰਡਰ ਲਾਚਿੰਗ ਤੋਂ ਬਾਅਦ ਹੁਣ ਸਲੈਬ ਪਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ਦੀ ਵਜ੍ਹਾ ਨਾਲ ਭਾਰਤ ਨਗਰ ਚੌਂਕ ਦੇ ਹੇਠਲੇ ਹਿੱਸੇ ’ਚ ਡੀ. ਸੀ. ਦਫ਼ਤਰ ਨੂੰ ਜਾਣ ਵਾਲਾ ਰਸਤਾ ਕਾਫੀ ਦੇਰ ਤੋਂ ਬੰਦ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ : ਅੱਜ ਦੋਹਰੀ ਮੁਸੀਬਤ 'ਚ ਫਸਣਗੇ ਪੰਜਾਬੀ, ਘਰੋਂ ਨਿਕਲਣਾ ਹੋਵੇਗਾ ਮੁਸ਼ਕਲ, ਆ ਗਈ ਵੱਡੀ ਖ਼ਬਰ
ਇਸੇ ਤਰ੍ਹਾਂ ਬੱਸ ਸਟੈਂਡ ਤੋਂ ਭਾਰਤ ਨਗਰ ਚੌਂਕ ਵੱਲ ਆਉਣ ਵਾਲਾ ਰਸਤਾ ਵੀ ਬੰਦ ਹੈ, ਜਿਸ ਦੀ ਵਜ੍ਹਾ ਨਾਲ ਈ. ਐੱਸ. ਆਈ. ਚੌਂਕ ਤੋਂ ਅੱਗੇ ਵਾਹਨਾਂ ਨੂੰ ਗਲਤ ਸਾਈਡ ਭਾਰਤ ਨਗਰ ਚੌਂਕ ਤੱਕ ਭੇਜਿਆ ਜਾ ਰਿਹਾ ਹੈ, ਜਦੋਂ ਕਿ ਭਾਰਤ ਨਗਰ ਚੌਂਕ ਤੋਂ ਬੱਸ ਸਟੈਂਡ ਵੱਲ ਜਾਣ ਵਾਲੀ ਟ੍ਰੈਫਿਕ ਨੂੰ ਨਾਲ ਲੱਗਦੀਆਂ ਗਲੀਆਂ ’ਚੋਂ ਹੋ ਕੇ ਲੰਘਣਾ ਪੈ ਰਿਹਾ ਹੈ। ਇਸ ਵਜ੍ਹਾ ਨਾਲ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਦਾ ਹੱਲ ਹੋਣ ਲਈ 5 ਦਸੰਬਰ ਤੱਕ ਇੰਤਜ਼ਾਰ ਕਰਨਾ ਹੋਵੇਗਾ ਕਿਉਂਕਿ ਹੁਣ ਤੱਕ ਭਾਰਤ ਨਗਰ ਚੌਂਕ ਤੋਂ ਬੱਸ ਸਟੈਂਡ ਵੱਲ ਜਾਣ ਵਾਲੇ ਫਲਾਈਓਵਰ ਦੇ ਨਿਰਮਾਣ ਲਈ ਇਕ ਸਲੈਬ ਪਾਉਣ ਦਾ ਕੰਮ ਪੂਰਾ ਕੀਤਾ ਗਿਆ ਹੈ, ਜਦੋਂ ਕਿ 3 ਹੋਰ ਸਲੈਬ ਪਾਉਣ ਦਾ ਕੰਮ ਬਾਕੀ ਹੈ ਅਤੇ ਉਨ੍ਹਾਂ ’ਚੋਂ 2 ਸਲੈਬ ਪਾਉਣ ਦਾ ਕੰਮ 5 ਦਸੰਬਰ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਭਾਰਤ ਨਗਰ ਚੌਂਕ ਤੋਂ ਬੱਸ ਸਟੈਂਡ ਵੱਲ ਆਉਣ-ਜਾਣ ਵਾਲੇ ਰਸਤੇ ਨੂੰ ਖੋਲ੍ਹਣ ਦੀ ਗੱਲ ਕਹੀ ਜਾ ਰਹੀ ਹੈ।
ਇਹ ਵੀ ਪੜ੍ਹੋ : ਲਾਲਚੀ ਪਤੀ ਤੇ ਸਹੁਰਿਆਂ ਦੇ ਵੱਸ ਪੈ ਗਈ ਲਾਡਾਂ ਨਾਲ ਪਾਲੀ ਧੀ, ਦੁਖੀ ਪਿਓ ਨੇ ਪੀ ਲਈ ਜ਼ਹਿਰ
ਜਗਰਾਓਂ ਪੁਲ ’ਤੇ ਆ ਰਹੀ ਟ੍ਰੈਫਿਕ ਜਾਮ ਦੀ ਸਮੱਸਿਆ
ਭਾਰਤ ਨਗਰ ਚੌਂਕ ਦੇ ਹੇਠਾਂ ਰਸਤਾ ਬੰਦ ਹੋਣ ਦੀ ਵਜ੍ਹਾ ਨਾਲ ਜਗਰਾਓਂ ਪੁਲ ’ਤੇ ਟ੍ਰੈਫਿਕ ਜਾਮ ਦੀ ਸਮੱਸਿਆ ਆ ਰਹੀ ਹੈ ਕਿਉਂਕਿ ਮਾਲ ਰੋਡ, ਫਿਰੋਜ਼ਪੁਰ ਰੋਡ ਤੋਂ ਆਉਣ ਵਾਲੇ ਲੋਕ ਬੱਸ ਸਟੈਂਡ ਵੱਲ ਜਾਣ ਲਈ ਫਲਾਈਓਵਰ ਦੇ ਓਪਰੋਂ ਜਾਂ ਹੇਠਾਂ ਆਉਣ ਤੋਂ ਬਾਅਦ ਦੁਰਗਾ ਮਾਤਾ ਮੰਦਰ ਤੋਂ ਯੂ-ਟਰਨ ਲੈ ਕੇ ਆ ਰਹੇ ਹਨ, ਜਿਸ ’ਚ ਘੰਟਿਆਂ ਤੱਕ ਜਾਮ ਲੱਗ ਰਿਹਾ ਹੈ, ਜਿਸ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਅਤੇ ਪੁਲਸ ਅਧਿਕਾਰੀਆਂ ਵੱਲੋਂ ਫਲਾਈਓਵਰ ਨੂੰ 3 ਦਿਨ ਤੱਕ ਬੰਦ ਕਰ ਕੇ ਕਾਫੀ ਮਾਥਾਪੋਚੀ ਕੀਤੀ ਗਈ ਪਰ ਕੋਈ ਹੱਲ ਨਾ ਨਿਕਲਣ ’ਤੇ ਫਲਾਈਓਵਰ ਨੂੰ ਦੋਬਾਰਾ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ, ਜਿਸ ਤਹਿਤ ਸਾਫ਼ ਹੋ ਗਿਆ ਹੈ ਕਿ ਲੋਕਾਂ ਨੂੰ ਭਾਰਤ ਨਗਰ ਚੌਂਕ ਦੇ ਹੇਠਾਂ ਅਤੇ ਉਪਰ ਦਾ ਰਸਤਾ ਖੁੱਲ੍ਹਣ ਤੱਕ ਟ੍ਰੈਫਿਕ ਜਾਮ ਤੋਂ ਰਾਹਤ ਨਹੀਂ ਮਿਲ ਸਕਦੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਹਾਈਵੇਅ ਬੰਦ ਹੋਣ ਕਾਰਨ ਲਾੜੇ-ਲਾੜੀਆਂ ਪਰੇਸ਼ਾਨ, ਸ਼ਗਨਾਂ ਦੇ ਕੰਮ ਹੋ ਰਹੇ ਲੇਟ ਕਿਉਂਕਿ...
NEXT STORY